ਸ੍ਰੀ ਮੁਕਤਸਰ ਸਾਹਿਬ, 5 ਮਾਰਚ /ਸਫਲਸੋਚ/ਪੰਜਾਬ ਦੀ ਪ੍ਰਾਇਮਰੀ ਸਿੱਖਿਆ ਵਿੱਚ ਗੁਣਾਤਮਿਕ ਸੁਧਾਰ ਲਿਆਉਣ ਵਾਸਤੇ ਸਰਕਾਰ ਵੱਲੋਂ ਚਲਾਏ ਜਾ ਰਹੇ “ਪ੍ਰਵੇਸ਼ ਪ੍ਰਾਜੈਕਟ'' ਤਹਿਤ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਸ੍ਰੀ ਕਾਹਨ ਸਿੰਘ ਪੰਨੂੰ ਦੀਆਂ ਹਦਾਇਤਾਂ ਅਨੁਸਾਰ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਪੜਦੇ ਸਾਰੇ ਵਿਦਿਆਰਥੀਆਂ ਦੀ ਅੰਤਿਮ ਜਾਂਚ (ਪੋਸਟ ਟੈਸਟ) 11 ਤੋਂ 14 ਮਾਰਚ ਤੱਕ ਕਰਵਾਇਆ ਜਾ ਰਿਹਾ ਹੈ।। ਇਹ ਜਾਣਕਾਰੀ ਦਿੰਦਿਆਂ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ ਅਤੇ ਸੈਕੰਡਰੀ) ਸ੍ਰੀ ਦਵਿੰਦਰ ਕੁਮਾਰ ਰਜੌਰੀਆ ਅਤੇ ਪ੍ਰਵੇਸ਼ ਪ੍ਰਾਜੈਕਟ ਦੇ ਜ਼ਿਲ੍ਹਾ ਕੋਆਰਡੀਨੇਟਰ ਸ੍ਰੀ ਗੁਰਮੀਤ ਸਿੰਘ ਬਰਾੜ ਨੇ ਦੱਸਿਆ ਕਿ ਜ਼ਿਲੇ ਦੇ 220 ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪੜਦੇ 34 ਹਜ਼ਾਰ ਦੇ ਕਰੀਬ ਬੱਚਿਆਂ ਦੀ ਜਾਂਚ ਵਾਸਤੇ ਜ਼ਿਲ੍ਹੇ ਦੇ 250 ਦੇ ਕਰੀਬ ਅਧਿਆਪਕਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਇਸ ਵਾਰੀ ਟੈਸਟਿੰਗ ਕਰਨ ਵਾਸਤੇ ਅਧਿਆਪਕਾਂ ਦੀਆਂ ਡਿਊਟੀਆਂ ਉਨ੍ਹਾਂ ਦੇ ਪੈਤ੍ਰਿਕ ਸਕੂਲ ਬਦਲ ਕੇ ਉਸੇ ਕਲੱਸਟਰ ਅਧੀਨ ਪੈਂਦੇ ਨੇੜਲੇ ਸਕੂਲਾਂ ਵਿੱਚ ਲਗਾਈਆਂ ਗਈਆਂ ਹਨ।।ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਰਜੌਰੀਆ ਅਤੇ ਪ੍ਰਵੇਸ਼ ਜ਼ਿਲ੍ਹਾ ਕੋਆਰਡੀਨੇਟਰ ਸ੍ਰੀ ਗੁਰਮੀਤ ਸਿੰਘ ਬਰਾੜ ਨੇ ਇਹ ਵੀ ਦੱਸਿਆ ਕਿ ਪੰਜਾਬੀ, ਗਣਿਤ, ਅੰਗਰੇਜੀ ਅਤੇ ਹਿੰਦੀ ਵਿਸ਼ਿਆਂ ਦੀ ਟੈਸਟਿੰਗ ਕਰਨ ਲਈ ਡਿਊਟੀ ਦੇਣ ਵਾਲੇ ਹਰੇਕ ਅਧਿਆਪਕ ਨੂੰ ਸਟੇਟ ਮੁੱਖ ਦਫਤਰ ਵੱਲੋਂ ਭੇਜੇ ਸੀਲਬੰਦ ਚਾਰ ਤਰ੍ਹਾਂ ਦੇ ਜਾਂਚ ਪੱਤਰ ਦਿੱਤੇ ਜਾਣਗੇ ਅਤੇ ਰੋਜ਼ਾਨਾ ਵਰਤੇ ਜਾਣ ਵਾਲੇ ਜਾਂਚ ਪੱਤਰ ਦੀ ਸੂਚਨਾ ਫੋਨ ਸੁਨੇਹੇ ਰਾਹੀਂ ਦਿੱਤੀ ਜਾਇਆ ਕਰੇਗੀ।।ਅੰਤਿਮ ਜਾਂਚ ਨੂੰ ਪ੍ਰਭਾਵਸ਼ਾਲੀ ਬਨਾਉਣ ਅਤੇ ਇਸ ਦੇ ਢੰਗ ਤਰੀਕਿਆਂ ਤੋਂ ਜਾਣੂ ਕਰਵਾਉਣ ਵਾਸਤੇ ਜ਼ਿਲ੍ਹੇ ਦੀ ਪ੍ਰਵੇਸ਼ ਪ੍ਰਾਜੈਕਟ ਦੀ ਸਮੁੱਚੀ ਟੀਮ ਨੂੰ 6 ਮਾਰਚ ਨੂੰ ਜ਼ਿਲ੍ਹਾ ਸਿੱਖਿਆ ਦਫਤਰ ਵਿਖੇ ਟ੍ਰੇਨਿੰਗ ਦਿੱਤੀ ਜਾਵੇਗੀ।। ਇਸੇ ਤਰਾਂ ਹੀ ਅੰਤਿਮ ਜਾਂਚ ਕਰਨ ਵਾਸਤੇ ਨਿਯੁਕਤ ਕੀਤੇ ਅਧਿਆਪਕਾਂ ਨੂੰ ਵੀ ਬਲਾਕ ਸਿੱਖਿਆ ਦਫਤਰਾਂ ਵਿਖੇ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਵੇਗੀ।।ਸ੍ਰੀ ਰਜੌਰੀਆ ਅਤੇ ਸ੍ਰੀ ਬਰਾੜ ਨੇ ਜ਼ਿਲ੍ਹੇ ਦੇ ਸਾਰੇਪ੍ਰਾਇਮਰੀ ਸਕੂਲਾਂ ਦੇ ਮੁੱਖੀਆਂ ਨੂੰ ਅਪੀਲ ਕੀਤੀ ਕਿ ਉਹ ਇੰਨ੍ਹੀ ਦਿਨੀਂ ਬੱਚਿਆਂ ਦੀ ਸਕੂਲਾਂ ਵਿੱਚ ਵੱਧ ਤੋਂ ਵੱਧ ਹਾਜ਼ਰੀ ਯਕੀਨੀ ਬਨਾਉਣ ਅਤੇ ਇਸ ਮਕਸਦ ਵਾਸਤੇ ਸਕੂਲ ਪ੍ਰਬੰਧਕ ਕਮੇਟੀਆਂ ਅਤੇ ਮਾਪਿਆਂ ਦਾ ਵੀ ਸਹਿਯੋਗ ਲਿਆ ਜਾਵੇ ਤਾਂ ਜੋ ਬੱਚਿਆਂ ਦੀ ਗੈਰ-ਹਾਜ਼ਰੀ ਕਾਰਨ ਨਤੀਜੇ ਪ੍ਰਭਾਵਿਤ ਨਾ ਹੋਣ। ।

Post a Comment