ਮਾਨਸਾ 1ਮਾਰਚ (ਸਫਲਸੋਚ) ਡਾ. ਬਲਦੇਵ ਸਿੰਘ ਸਹੋਤਾ ਜੀ ਸਿਵਲ ਸਰਜਨ, ਮਾਨਸਾ ਦੇ ਨਿਰਦੇਸ਼ਾਂ ਹੇਠ ਡਾ. ਸੁਰੇਸ਼ ਸਿੰਗਲਾ ਜੀ ਐਸ.ਐਮ.ਓ. ਖਿਆਲਾ ਕਲਾਂ ਦੀ ਅਗਵਾਹੀ ਹੇਠ ਸਰਕਾਰੀ ਹਾਈ ਸਕੂਲ, ਅਕਲੀਆ ਵਿਖੇ ਕਿਸੋਰ ਅਵਸਥਾ ਅਤੇ ਵੱਖ ਵੱਖ ਮੌਸਮੀ ਬੀਮਾਰੀਆਂ ਸਬੰਧੀ ਜਾਗਰੂਕਤਾਂ ਕੈਂਪ ਲਗਾਇਆ ਗਿਆ, ਜਿਸ ਵਿੱਚ ਵੱਖ ਵੱਖ ਮੌਸਮੀ ਬਿਮਾਰੀਆਂ ਅਤੇ ਆਰਸ਼ ਪ੍ਰੋਗਰਾਮ ਅਧੀਨ 10 ਤੋਂ 19 ਸਾਲ ਦੇ ਸਕੂਲੀ ਬੱਚਿਆਂ ਨੂੰ ਡਾ. ਧਰਮਪ੍ਰੀਤ ਖੈਰਾ, ਡੈਂਟਲ ਮੈਡੀਕਲ ਅਫਸਰ ਭੀਖੀ ਨੇ ਕਿਸ਼ੋਰ ਅਵਸਥਾ ਵਿੱਚ ਬੱਚਿਆ ਵਿੱਚ ਆਉਣ ਵਾਲੀਆਂ ਸਰੀਰਕ, ਮਾਨਸਿਕ ਤਬਦੀਲੀਆਂ ਬਾਰੇ ਵਿਸਥਾਰ ਵਿੱਚ ਦੱਸਿਆ । ਉਨ੍ਹਾਂ ਨੇ ਬੱਚਿਆ ਵਿੱਚ ਹੋਣ ਵਾਲੀਆਂ ਦੰਦਾਂ ਦੀਆਂ ਬੀਮਾਰੀਆਂ ਸਬੰਧੀ ਬੱਚਿਆਂ ਨੂੰ ਜਾਗਰੂਕ ਕੀਤਾ। ਜਗਦੀਸ਼ ਸਿੰਘ ਹੈਲਥ ਇੰਸਪੈਕਟਰ ਸੀ.ਐਚ.ਸੀ. ਭੀਖੀ ਨੇ ਬੱਚਿਆਂ ਨੂੰ ਸਵਾਈਨ ਫਲੂ ਸਬੰਧੀ, ਟੀ.ਬੀ. ਦੀ ਬੀਮਾਰੀ ਸਬੰਧੀ ਅਤੇ ਪਿਛਲੇ ਦਿਨੀ ਹੋਏ ਕੈਂਸਰ ਸਰਵੇ ਵਿੱਚ ਸਰੀਰ ਦੇ ਵੱਖ ਵੱਖ ਅੰਗਾਂ ਦੇ ਸ਼ੱਕੀ ਕੈਂਸਰ ਦੇ ਲੱਛਣਾ ਅਤੇ ਇਲਾਜ ਸਬੰਧੀ ਜਾਣਕਾਰੀ ਦਿੱਤੀ। ਇਸ ਸਮੇਂ ਜੇਤੂ ਸਕੂਲੀ ਬੱਚਿਆ ਨੂੰ ਇਨਾਮਾਂ ਦੀ ਵੰਡ ਡਾ. ਕਮਲਪ੍ਰੀਤ ਸਿੰਘ, ਡਾ. ਅਸਮਦੀਪ ਸਿੰਘ ਸਿੱਧੂ, ਡਾ. ਧਰਮਪ੍ਰੀਤ ਖੈਰਾ, ਅਤੇ ਦਰਸ਼ਨ ਸਿੰਘ ਬੀ.ਈ. ਵੱਲੋਂ ਕੀਤੀ ਗਈ। ਇਸ ਮੋਕੇ ਸਕੂਲੀ ਸਟਾਫ ਅਤੇ ਸਬੰਧਤ ਸਿਹਤ ਕੇਂਦਰ ਦੇ ਮੁਲਾਜਮਾਂ ਵੱਲੋਂ ਭਰਪੁਰ ਸਹਿਯੋਗ ਦਿੱਤਾ ਗਿਆ।
Post a Comment