ਮਾਨਸਾ1ਮਾਰਚ (ਆਹਲੂਵਾਲੀਆ ) ਸਾਲ 1999 ਤੋਂ ਐ੍ਯੱਫ.ਸੀ.ਆਈ. ਵਿਭਾਗ ਵਿਚੋਂ ਫਾਰਗ ਕੀਤੇ ਗਏ ਐ੍ਯੱਫ ਸੀ ਆਈ ਸਕਿਉਰਟੀ ਗਾਰਡ ਵਰਕਰ ਯੂਨੀਅਨ ਮਾਨਸਾ/ਬਠਿੰਡਾ ਜਥੇਬੰਦੀ ਦੇ ਜਨਰਲ ਸਕੱਤਰ ਨਿਰਮਲ ਸਿੰਘ ਮਾਨਸਾ, ਕੈਸ਼ੀਅਰ ਰਾਮ ਸਿੰਘ ਅਤੇ ਸੀ.ਪੀ.ਆਈ.ਦੇ ਜਿਲ•ਾ ਸਕੱਤਰ ਤੇ ਏਟਕ ਆਗੂ ਕਾ: ਕ੍ਰਿਸ਼ਨ ਚੌਹਾਨ ਆਗੂਆਂ ਦੀ ਅਗਵਾਈ ਹੇਠ ਐ੍ਯੱਫ.ਸੀ.ਆਈ. ਸਕਿਉਰਟੀ ਗਾਰਡਾਂ ਨੂੰ ਬਹਾਲ ਕਰਵਾਉਣ ਲਈ ਦਿੱਲੀ ਏਟਕ ਭਵਨ ਵਿਖੇ ਏਟਕ ਦੇ ਕੌਮੀ ਸਕੱਤਰ ਕਾ: ਡੀ.ਐ੍ਯੱਲ.ਸੱਚਦੇਵਾ ਰਾਹੀ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦੇ ਕੁੱਲ ਹਿੰਦ ਜਨਰਲ ਸਕੱਤਰ ਅਤੇ ਮੈਂਬਰ ਪਾਰਲੀਮੈਂਟ ਕਾ: ਗੁਰੂਦਾਸ ਦਾਸ ਗੁਪਤਾ ਨੂੰ ਮੰਗ ਪੱਤਰ ਭੇਜਿਆ ਗਿਆ।ਇਸ ਸਮੇਂਆਗੂਆ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਾਨੂੰ ਬਿਨਾਂ ਕਿਸੇ ਕਾਰਨ ਮਾਰਚ 1999 ਨੂੰ ਕੰਮ ਤੋ ਐ੍ਯੱਫ.ਸੀ.ਆਈ. ਮੈਨੇਜਮੈਂਟ ਨੇ ਫਾਰਗ ਕਰ ਦਿੱਤਾ ਗਿਆ ਸੀ।ਉਹਨਾਂ ਕਿਹਾ ਕਿ ਸਮੁੱਚੇ ਪੰਜਾਬ ਦੇ ਐ੍ਯੱਫ.ਸੀ.ਆਈ. ਦੇ ਡੀਪੂਆਂ ਤੇ ਗੋਦਾਮਾਂ ਵਿੱਚ ਸਕਿਉਰਟੀ ਗਾਰਡਾਂ ਅਤੇ ਕਲਾਸ ਫੋਰ ਕਰਮਚਾਰੀਆਂ ਦੀ ਕਮੀ ਹੋਣ ਕਾਰਨ ਸਾਨੂੰ ਮੁੜ ਬਤੌਰ ਸਕਿਉਰਟੀ ਗਾਰਡ ਐ੍ਯੱਫ.ਸੀ.ਆਈ. ਗੋਦਾਮਾ ਵਿੱਚ ਬਹਾਲ ਕੀਤਾ ਜਾਵੇ ਅਤੇ ਐ੍ਯੱਫ.ਸੀ.ਆਈ. ਸਕਿਉਰਟੀ ਗਾਰਡਾਂ ਨੂੰ ਰੈਗੂਲਰ ਕਰਕੇ ਦਰਜਾ ਚਾਰ ਦੀਆਂ ਸਾਰੀਆਂ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ।ਇਸ ਸਮੇਂ ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੇ ਐ੍ਯੱਫ.ਸੀ.ਆਈ. ਗੋਦਾਮਾ ਵਿੱਚ ਪੰਜਾਬ ਹੋਮਗਾਰਡਜ਼ ਅਤੇ ਐ੍ਯੱਸ.ਪੀ.ਓਜ਼. ਜਵਾਨਾਂ ਨੂੰ ਵਾਪਿਸ ਸਬੰਧਤ ਮਹਿਕਮੇ ਵਿੱਚ ਡਿਊਟੀਆਂ ਤੇ ਬੁਲਾਇਆ ਜਾਵੇ ਤਾਂ ਜੋ ਲੰਬੇ ਸਮੇਂ ਤੋ ਬੇਰੋਜ਼ਗਾਰੀ ਦਾ ਸੰਤਾਪ ਹੰਢਾਅ ਰਹੇ ਅਤੇ ਸੰਘਰਸ਼ ਕਰ ਰਹੇ ਐ੍ਯੱਫ.ਸੀ.ਆਈ. ਸਕਿਉਰਟੀ ਗਾਰਡਾਂ ਨੂੰ ਰੋਜ਼ਗਾਰ ਮੁਹੱਇਆ ਹੋ ਸਕੇ।ਮੰਗ ਪੱਤਰ ਦੇਣ ਸਮੇਂ ਸਾਬਕਾ ਪ੍ਰਧਾਨ ਜਰਨੈਲ ਸਿੰਘ ਦਾਤੇਵਾਸ, ਮੱਖਣ ਮਾਨਸਾ, ਜਗਦੀਸ਼ ਕੁਮਾਰ, ਆਦਿ ਆਗੂਆਂ ਤੋ ਇਲਾਵਾ ਵਰਕਰ ਵੀ ਹਾਜ਼ਰ ਸਨ।
Post a Comment