ਨਾਭਾ 1 ਮਾਰਚ (ਜਸਬੀਰ ਸਿੰਘ ਸੇਠੀ) – ਪੰਜਾਬ ਪੁਲਿਸ ਵਿਜੀਲੈਂਸ ਦੀ ਟੀਮ ਨੇ ਅ¤ਜ ਦੁਬਾਰਾ ਡੀ.ਐਸ.ਪੀ. ਕੇ.ਡੀ. ਸ਼ਰਮਾ ਅਤੇ ਟੈਕਨੀਕਲ ਅਫਸਰ ਐਕਸੀਅਨ ਆਰ.ਪੀ.ਐਸ. ਕਮਲ ਦੀ ਅਗਵਾਈ ਵਿਚ ਅ¤ਜ ਨਾਭਾ ਵਿਖੇ ਨਗਰ ਪਾਲਿਕਾ ਨਾਭਾ ਵ¤ਲੋਂ ਕੀਤੇ ਹੋਏ ਵਿਕਾਸ ਕਾਰਜਾਂ ਦੇ ਵ¤ਖੋ-ਵ¤ਖਰੀ ਜਗਾ ਤੋਂ ਨਮੂਨੇ ਲਏ ਗਏ ਵਰਣਨਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਇਸ ਟੀਮ ਵ¤ਲੋਂ ਕਈ ਜਗਾ ਤੋਂ ਨਮੂਨੇ ਲਏ ਗਏ ਸਨ। ਇ¤ਥੇ ਜਿਕਰਯੋਗ ਹੈ ਕਿ ਕੁਝ ਸਮਾਜ ਸੇਵਕਾਂ ਵ¤ਲੋਂ ਅਤੇ ਅਕਾਲੀ-ਭਾਜਪਾ ਦੇ ਕੌਂਸਲਰਾਂ ਵ¤ਲੋਂ ਪਿਛਲੇ ਦਿਨੀਂ ਉ¤ਚ ਅਧਿਕਾਰੀਆਂ ਤੋਂ ਮੰਗ ਕੀਤੀ ਗਈ ਸੀ ਕਿ ਵਿਕਾਸ ਕਾਰਜਾਂ ਵਿਚ ਵ¤ਡੇ ਘਪਲੇ ਹੋਏ ਹਨ, ਉਨ•ਾਂ ਦੀ ਜਾਂਚ ਹੋਣੀ ਚਾਹੀਦੀ ਹੈ, ਜਿਸ ਤੇ ਚਲਦਿਆਂ ਹੋ ਸਕਦਾ ਹੈ ਕਿ ਵਿਜੀਲੈਂਸ ਦੀ ਟੀਮ ਨੇ ਨਾਭਾ ਵਿਚ ਆ ਕੇ ਵ¤ਖੋ-ਵ¤ਖਰੀਆਂ ਜਗਾ ਤੋਂ ਨਮੂਨੇ ਲਏ ਗਏ ਅ¤ਜ ਨਗਰ ਪਾਲਿਕਾ ਦੇ ਸਾਹਮਣੇ ਵਾਲੀ ਸੜਕ ਅਤੇ ਮੌਦੀ ਮਿ¤ਲ ਵਾਲੀਆਂ ਤਿੰਨ ਗਲੀਆਂ ਵਿਚੋਂ ਇੰਟਰਲੋਕ ਟਾਇਲਾਂ, ਸੜਕ ਅਤੇ ਪਾਣੀ ਵਾਲੀਆਂ ਪਾਇਪਾਂ ਦੇ ਨਮੂਨੇ ਲਏ ਗਏ। ਇਸ ਟੀਮ ਵਿਚ ਇੰਸਪੈਕਟਰ ਰਾਮਫਲ, ਸਬ ਇੰਸਪੈਕਟਰ ਪ੍ਰਿਤਪਾਲ ਸਿੰਘ, ਮਨਦੀਪ ਸਿੰਘ ਤੋ ਇਲਾਵਾ ਹੋਰ ਮੁਲਾਜਮ ਸ਼ਾਮਲ ਸਨ, ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਗੁਰਬਖਸ਼ੀਸ ਸਿੰਘ ਭ¤ਟੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ•ਾਂ ਨੇ ਕਿਹਾ ਕਿ ਜਿਸ ਵੀ ਠੇਕੇਦਾਰ ਜਾਂ ਮੁਲਾਜਮ ਨੇ ਕੋਈ ਲਾਪਰਵਾਹੀ ਵਰਤੀ ਹੋਵੇਗੀ ਤਾਂ ਉਸਨੂੰ ਕਾਨੂੰਨ ਮੁਤਾਬਕ ਸਜਾ ਮਿਲਣੀ ਚਾਹੀਦੀ ਹੈ ਸਰਕਾਰ ਦਾ ਇਹ ਕਦਮ ਸਲਾਂਘਾਯੋਗ ਹੈ। ਇਥੇ ਇਹ ਜਿਕਰਯੋਗ ਹੈ ਕਿ ਨਗਰ ਕੌਂਸਲ ਨਾਭਾ ਰੋਡ ਕੁਝ ਮਹੀਨੇ ਪਹਿਲਾਂ ਹੀ ਬਣਾਈ ਗਈ ਸੀ ਪਰ ਇਹ ਸੜਕ ਹੁਣ ਤੋਂ ਕਈ ਥਾਵਾਂ ਤੋ ਟੁੱਟਣੀ ਸੁਰੂ ਹੋ ਗਈ ਹੈ ਜਿਸ ਨਾਲ ਨਗਰ ਕੌਂਸਲ ਦੇ ਕੰਮ ਕਰਵਾਉਣ ਦੇ ਤਰੀਕੇ ਤੇ ਸਵਾਲਿਆ ਨਿਸ਼ਾਨ ਜਰੂਰ ਲੱਗ ਗਿਆ
Post a Comment