ਨਾਭਾ 1 ਮਾਰਚ (ਜਸਬੀਰ ਸਿੰਘ ਸੇਠੀ) – ਆਲ ਇੰਡੀਆਂ ਸਟੂਡੈਂਟਸ ਫੈਡਰੇਸ਼ਨ ਵ¤ਲੋਂ ਚਲਾਈ ਜਾ ਰਹੀ ਦਸਤਖਤੀ ਮੁਹਿੰਮ ਨੂੰ ਵਿਦਿਆਰਥੀਆਂ ਵ¤ਲੋਂ ਭਰਵਾਂ ਹੁੰਗਾਰਾਂ ਦਿ¤ਤਾ ਜਾ ਰਿਹਾ ਹੈ ਲੜਕੀਆਂ ਲਈ ਐਮ.ਏ. ਤ¤ਕ ਮੁਫਤ ਵਿ¤ਦਿਆ ਦਾ ਨੋਟੀਫਿਕੇਸ਼ਨ ਜਾਰੀ ਕਰਵਾਉਣ, ਬ¤ਸ ਪਾਸ ਸਹੂਲਤ ਪ੍ਰਾਈਵੇਟ ਬ¤ਸਾਂ ਸਮੇਤ ਏ.ਸੀ.ਤੇ ਲਾਗੂ ਕਰਵਾਉਣ ਅਤੇ ਹ¤ਦ ਵਧਾਕੇ 100 ਕਿਲੋਮੀਟਰ ਕਰਵਾਉਣ ਅਤੇ ਵਿਦਿਆਰਥੀਆਂ ਨੂੰ ਮਿਲਣ ਵਾਲੇ ਵਜੀਫੇ ਨੂੰ ਜਰਨਲ ਵਰਗ ਲਈ ਵੀ ਲਾਗੂ ਕਰਵਾਉਣ ਆਦਿ ਮੰਗਾਂ ਨੂੰ ਲੈ ਕੇ ਏ.ਆਈ.ਐਸ.ਐਫ. ਵ¤ਲੋ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਸੰਘਰਸ਼ ਨੂੰ ਹੋਰ ਵੀ ਜਿਆਦਾ ਬਲ ਮਿਲਿਆ ਜਦੋਂ ਜਿਲ•ਾ ਪਟਿਆਲਾ ਦੀ ਤਹਿਸੀਲ ਨਾਭਾ ਦੇ ਵ¤ਖ-ਵ¤ਖ ਵਿਦਿਅਕ ਅਦਾਰਿਆ ਦੇ ਵਿਦਿਆਰਥੀਆਂ ਵ¤ਲੋਂ ਵ¤ਡੀ ਗਿਣਤੀ ਵਿ¤ਚ ਦਸਤਖਤੀ ਮੁਹਿੰਮ ਨੂੰ ਭਰਪੂਰ ਹੁੰਗਾਰਾ ਦਿ¤ਤਾ ਗਿਆ। ਅ¤ਜ ਸਰਕਾਰੀ ਰਿਪੁਦਮਨ ਕਾਲਜ ਨਾਭਾ, ਸੀਨੀਅਰ. ਸੰਕੈਡਰੀ ਸਕੂਲ ਢੀਂਗੀ, ਅਤੇ ਹੋਰ ਅਦਾਰਿਆਂ ਵਿ¤ਚ ਸੰਬੋਧਨ ਕਰਦਿਆਂ ਏ.ਆਈ.ਐਸ.ਐਫ. ਦੇ ਸੂਬਾ ਕੌਂਸਲ ਮੈਬਰ ਵਿ¤ਕੀ ਮਹੇਸ਼ਰੀ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਵਿ¤ਦਿਆ ਅਤੇ ਵਿਦਿਆਰਥੀ ਵਿਰੋਧੀ ਨੀਤੀਆਂ ਕਾਰਨ ਸਧਾਰਨ ਵਰਗ ਦੇ ਵਿਦਿਆਰਥੀਆਂ ਤੋਂ ਵਿ¤ਦਿਆ ਖੋਹੀ ਜਾ ਰਹੀ ਹੈ। ਜਿ¤ਥੇ ਇ¤ਕ ਪਾਸੇ ਸਰਕਾਰ ਦੁਆਰਾ ਪ੍ਰਾਈਵੇਟ ਟ੍ਰਾਂਸਪੋਟਰਾ ਦੀ ਗੁੰਡਾਗਰਦੀ ਨੂੰ ਸ਼ਹਿ ਦਿ¤ਤੀ ਜਾ ਰਹੀ ਹੈ, ਉ¤ਥੇ ਦੂਜੇ ਪਾਸੇ ਸਰਕਾਰੀ ਬ¤ਸਾਂ ਦੀ ਘਟ ਰਹੀ ਗਿਣਤੀ ਅਤੇ ਵਿਦਿਆਰਥੀਆਂ ਆ ਰਹੀਆ ਮੁਸ਼ਕਿਲਾਂ ਵ¤ਲ ਕੋਈ ਧਿਆਨ ਨਹੀਂ ਦਿ¤ਤਾ ਜਾ ਰਿਹਾ। ਉਹਨਾਂ ਕਿਹਾ ਕਿ ਗਦਰੀ ਬਾਬਿਆਂ, ਕਰਤਾਰ ਸਿੰਘ ਸਰਾਭਾ ਅਤੇ ਪਰਮਗੁਣੀ ਭਗਤ ਸਿੰਘ ਦੇ ਸੁਪਨਿਆ ਨੂੰ ਪ੍ਰਣਾਈ ਜ¤ਥੇਬੰਦੀ ਏ.ਆਈ.ਐਸ.ਐਫ. ਮੰਗ ਕਰਦੀ ਹੈ ਕਿ ਬ¤ਸ ਪਾਸ ਦੀ ਸਹੂਲਤ ਪ੍ਰਾਈਵੇਟ ਬ¤ਸਾਂ ਸਮੇਤ ਏ.ਸੀ. ਤੇ ਵੀ ਲਾਗੂ ਕੀਤੀ ਜਾਵੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਲੜਕੀਆਂ ਲਈ ਐਮ.ਏ.ਤ¤ਕ ਮੁਫਤ ਵਿ¤ਦਿਆ ਦੇ ਐਲਾਨ ਦਾ ਕੋਈ ਨੋਟੀਫਿਕੇਸ਼ਨ ਅਜੇ ਤ¤ਕ ਜਾਰੀ ਨਹੀਂ ਕੀਤਾ ਗਿਆ ਅਤੇ ਨਾਂ ਹੀ ਸਕਾਲਰਸ਼ਿਪ ਲਈ ਰਾਖਵੇ ਪੈਸੇ ਨੂੰ ਵਿਦਿਆਰਥੀਆਂ ਤ¤ਕ ਪਹੁੰਚਾਇਆ ਜਾ ਰਿਹਾ ਹੈ। ਉਨ•ਾਂ ਮੰਗ ਕੀਤੀ ਜਲਦ ਤੋਂ ਜਲਦ ਐਮ.ਏ. ਤ¤ਕ ਮੁਫਤ ਵਿ¤ਦਿਆ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਵਸੂਲੀਆਂ ਫੀਸਾਂ ਵਾਪਸ ਕੀਤੀਆਂ ਜਾਣ ਅਤੇ ਸਕਾਲਰਸ਼ਿਪ 2 ਲ¤ਖ ਤੋਂ ਘ¤ਟ ਆਮਦਨ ਵਾਲੇ ਹਰ ਵਿਦਿਆਰਥੀ ਸਮੇਤ ਜਨਰਲ ਵਰਗ ਲਈ ਵੀ ਲਾਗੂ ਕੀਤੀ ਜਾਵੇ । ਵਿਦਿਆਰਥੀਆਂ ਦੀਆਂ ਇਹਨਾਂ ਮੰਗਾਂ ਦੀ ਪ੍ਰਾਪਤੀ ਲਈ ਜ¤ਥੇਬੰਦੀ ਵ¤ਲੋਂ ਵਿਦਿਆਰਥੀ ਲਾਮਬੰਦੀ ਲਗਾਤਾਰ ਤੇਜ਼ ਕੀਤੀ ਜਾ ਰਹੀ ਹੈ। ਇਸ ਸਮੇਂ ਉਹਨਾਂ ਨਾਲ ਹੋਰਨਾਂ ਤੋਂ ਇਲਾਵਾ ਵਿਦਿਆਰਥੀ ਆਗੂ ਦਲਜੀਤ ਕੌਰ ਗਦਾਈਆ, ਭਜਨ ਸਿੰਘ ਢੀਂਗੀ, ਸੁਮੇਰ ਸਿੰਘ ਅਤੇ ਵਰਿੰਦਰ ਸਿੰਘ ਵੀ ਸ਼ਾਮਲ ਸਨ।
ਵਿਦਿਅਰਥੀ ਆਗੂ ਵਿ¤ਕੀ ਮਹੇਸ਼ਰੀ ਦੀ ਅਗਵਾਈ ਹੇਠ ਦਸਤਖਤ ਕਰਵਾ ਰਹੇ ਵਿਦਿਆਰਥੀ।


Post a Comment