ਸ੍ਰੀ ਮੁਕਤਸਰ ਸਾਹਿਬ, 25 ਮਾਰਚ (ਸਫਲਸੋਚ ) ਪੰਜਾਬ ਸਰਕਾਰ ਦਾ ਅਦਾਰਾ ਪੰਜਾਬ ਪਛੜੀਆਂ ਸ਼੍ਰੇਣੀਆਂ, ਭੋਂ ਵਿਕਾਸ ਅਤੇ ਵਿੱਤ ਨਿਗਮ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਘੱਟ ਗਿਣਤੀ ਅਤੇ ਪਛੜੀਆਂ ਸ਼੍ਰੇਣੀਆਂ ਦੀ ਭਲਾਈ ਲਈ Àੁੱਧਮ ਕਰ ਰਿਹਾ ਹੈ। ਇਸ ਅਦਾਰੇ ਵੱਲੋਂ ਬੇਰੁਜ਼ਗਾਰ ਤੇ ਲੋੜਵੰਦ ਲੋਕਾਂ ਨੂੰ ਸਵੈ-ਰੁਜ਼ਗਾਰ ਖਾਤਰ ਵੱਖ-ਵੱਖ ਸਕੀਮਾਂ ਰਾਹੀਂ ਕਰਜ ਮੁਹੱਈਆ ਕਰਵਾਕੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣ ਲਈ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਅਦਾਰਾ ਜ਼ਿਲ੍ਹੇ ਵਿਚ ਦੋ ਸਕੀਮਾਂ ਚਲਾ ਰਿਹਾ ਹੈ। ਕੌਮੀ ਘੱਟ ਗਿਣਤੀ ਵਿਕਾਸ ਸਕੀਮ ਅਧੀਨ ਘੱਟ ਗਿਣਤੀ ਫਿਰਕਿਆਂ ਨਾਲ ਸਬੰਧਤ ਲੋੜਵੰਦ ਅਤੇ ਬੇਰੁਜਗਾਰ ਵਿਅਕਤੀਆਂ ਨੂੰ 95 ਹਜਾਰ ਰੁਪਏ ਤੱਕ ਦਾ ਕਰਜ ਦਿੱਤਾ ਜਾਂਦਾ ਹੈ। ਇਸ ਸਕੀਮ ਅਧੀਨ ਇਸ ਸਾਲ ਜ਼ਿਲ੍ਹੇ ਨੂੰ 84 ਕੇਸਾਂ ਦਾ ਟੀੱਚਾ ਪ੍ਰਾਪਤ ਹੋਇਆ ਸੀ ਜਿਸਦਾ 92 ਫੀਸਦੀ ਟੀੱਚਾ ਪ੍ਰਾਪਤ ਕਰ ਲਿਆ ਗਿਆ ਹੈ ਅਤੇ ਬਾਕੀ ਵੀ ਚਾਲੂ ਮਹੀਨੇ ਦੇ ਆਖੀਰ ਤੱਕ ਹੋ ਜਾਣ ਦੀ ਆਸ ਹੈ। ਇਸੇ ਤਰਾਂ ਨੈਸ਼ਨਲ ਬੈਕਵਾਰਡ ਕਲਾਸ ਸਕੀਮ ਅਧੀਨ ਵੀ 95 ਹਜਾਰ ਤੱਕ ਤਾ ਕਰਜ ਪਿਛੜੀਆਂ ਸ਼੍ਰੇਣੀਆਂ ਦੇ ਨੌਜਵਾਨਾਂ ਨੂੰ ਆਪਣਾ ਕੋਈ ਕੰਮ ਕਾਰ ਕਰਨ ਲਈ ਦਿੱਤਾ ਜਾਂਦਾ ਹੈ। ਇਸ ਸਕੀਮ ਅਧੀਨ ਕੁਝ ਕੇਸਾਂ ਵਿਚ ਕਰਜੇ ਦੀ ਹੱਦ 2.5 ਲੱਖ ਤੱਕ ਵੀ ਕੀਤੀ ਜਾਂਦੀ ਹੈ। ਇਨ੍ਹਾਂ ਸਕੀਮਾਂ ਅਧੀਨ ਕਰਜ ਲੈਣ ਲਈ ਆਪਣੀ ਮਾਲਕੀ ਜਾਂ ਜਾਮਨੀ ਦੇਣ ਵਾਲੇ ਦੀ ਮਾਲਕੀ ਵਾਲੀ ਜ਼ਮੀਨ ਰਹਿਣ ਕਰਨੀ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਕੀਮ ਅਧੀਨ ਬੇਰੁਜਗਾਰ ਡੇਅਰੀ, ਪੋਲਟਰੀ, ਕਰਰਿਆਣੇ ਦੀ ਦੁਕਾਨ, ਪਸ਼ੂ ਚਾਰੇ ਦੀ ਦੁਕਾਨ ਆਦਿ ਵਰਗੇ ਸਵੈ ਰੁਜਗਾਰਾਂ ਲਈ ਕਰਜਾ ਹਾਸਲ ਕਰ ਸਕਦੇ ਹਨ।ਇਸ ਮੌਕੇ ਪੰਜਾਬ ਪਛੜੀਆਂ ਸ਼੍ਰੇਣੀਆਂ, ਭੋਂ ਵਿਕਾਸ ਅਤੇ ਵਿੱਤ ਨਿਗਮ ਦੇ ਜ਼ਿਲ੍ਹਾ ਫੀਲਡ ਅਫ਼ਸਰ ਸ: ਲਖਵੀਰ ਸਿੰਘ ਨੇ ਕਿਹਾ ਕਿ ਅਗਲੇ ਵਿੱਤੀ ਸਾਲ ਦੌਰਾਨ ਇਸ ਨਿਗਮ ਦੀਆਂ ਸਕੀਮਾਂ ਦਾ ਲਾਭ ਲੈਣ ਲਈ ਨਿਗਮ ਦੇ ਦਫ਼ਤਰ ਸਪੰਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਦਿੱਤੇ ਕਰਜਿਆਂ ਦੀ ਵਸੂਲੀ ਤਸ਼ਲੀਬਖ਼ਸ ਹੈ।


Post a Comment