ਬਿਰਕ/ਬਰਸਾਲ 25ਮਾਰਚ (ਨਸੀਬ ਸਿੰਘ ਬਿਰਕ,ਬਲਜਿੰਦਰ ਸਿੰਘ ਬਿਰਕ) ਵਿਧਾਨ ਸਭਾ ਹਲਕਾ ਦਾਖਾ ਦਾ ਸਾਬਕਾ ਹੱਦੀ ਪਿੰਡ ਜਿਸ ਨੂੰ ਆਸ ਪਾਸ ਦੇ ਪਿੰਡ ਦੇ ਲੋਕ ਤੇ ਬਰਸਾਲ ਵਾਸੀ ਕੰਨੀ ਦੇ ਕਿਆਰੇ ਨਾਮ ਤੋਂ ਜਾਣਦੇ ਹਨ ।ਇਸ ਵਾਰ ਇਹ ਕੰਨੀ ਦਾ ਕਿਆਰਾ ਜਗਰਾਉ ਵਿਧਾਨ ਸਭਾ ਹਲਕੇ ਵਿੱਚ ਆ ਗਿਆ ਜਦ ਇਹ ਬਰਸਾਲ ਪਿੰਡ ਦਾਖੇ ਹਲਕੇ ਵਿੱਚ ਸੀ ਤਦ ਵੀ ਇਹ ਵਿਕਾਸ ਤੋਂ ਸਦਾ ਵਾਂਝਾ ਰਿਹਾ ਅਤੇ ਇਸ ਵਾਰ ਜਗਰਾਉ ਹਲਕੇ ਵਿੱਚ ਆਉਣ ਤੇ ਵੀ ਇਹ ਕੰਨੀ ਦਾ ਕਿਆਰਾ ਵਿਕਾਸ ਹੀਣ ਹੈ ।ਇਸ ਪਿੰਡ ਦੇ ਵਿਕਾਸ ਨਾ ਹੋਣਦਾ ਉਸ ਵੇਲੇ ਪਤਾ ਲੱਗਾ ਜਦ ਬਰਸਾਲ ਤੋਂ ਪੋਨੇ ਜਾਣ ਵਾਲੀ ਸੜਕ ਤੇ ਵਸਦੇ ਰਵਦਾਸੀਆ ਸਿੱਖ ਪੀੜਤ ਔਰਤਾ ਤੇ ਮਰਦਾ ਨੇ ਪੱਤਰਕਾਰਾਂ ਨੂੰ ਬੁਲਾਕੇ ਨਵੀਨੀਕਾਰਣ ਤੋਂ ਵਾਝੇ ਛੱਪੜ ਦੀ ਮਾੜੀ ਹਾਲਤ ਵਿਖਾਈ ਇਸ ਸਮੇ ਇੱਕਤਰ ਹੋਏ ਪੀੜਤ ਪਿੰਡ ਵਾਸੀਆ ਨੇ ਕਿਹਾ ਕਿ ਜਦ ਵੀ ਥੋੜਾ ਮਂੀਂਹ ਪੈ ਜਾਦਾ ਹੈ ਤਾਂ ਸਾਡੇ ਘਰਾਂ ਦਾ ਵਿਹਾੜਾ ਹੀ ਛੱਪੜ ਦਾ ਰੂਪ ਧਾਰਣ ਕਰ ਲੈਂਦਾ ਹੈ ।ਜਿਸ ਨਾਲ ਕਈ ਵਾਰ ਤਾਂ ਸਾਡੇ ਗਰੀਬ ਵਰਗੀ ਲੋਕ ਬੀਮਾਰ ਵੀ ਪਏ ਪਰ ਸਾਡੀ ਇਸ ਪਤਲੀ ਹਾਲਤ ਦਾ ਕਿਸੇ ਨੂੰ ਧਿਆਨ ਨਹੀ ।ਜਦ ਚੋਣਾ ਹੁੰਦੀਆ ਹਨ ਤਾ ਸਾਰੀਆ ਪਾਰਟੀਆ ਦੇ ਲੀਡਰ ਤੇ ਵਰਕਰ ਹੱਥ ਜੋੜਕੇ ਇਹ ਮੁਹੱਲੇ ਵਿੱਚ ਦਸਤਕ ਦਿੰਦੇ ਹਨ ਤੇ ਝੂਠੇ ਵਾਅਦੇ ਕਰਦੇ ਕਿ ਜਿੱਤ ਤੋਂ ਬਾਅਦ ਸਭ ਕੁੱਝ ਠੀਕ ਕਰਵਾ ਦੇਵਾਗੇ ਪਰ ਜਿੱਤਣ ਤੋਂ ਬਾਅਦ ਕੋਈ ਵੀ ਸਾਡੀ ਬਾਤ ਨਹੀ ਪੁੱਛਦਾ,ਹਾਲਾਂਕੇ ਹਰ ਚੋਣ ਵਿੱਚ ਜਿੱਤਣ ਵਾਲਾ ਐਮ ਐਲ ਏ ਤੇ ਸਰਪੰਚ ਹਰੀਜਨਾ ਦੀ ਵੋਟ ਨਾਲ ਜਿੱਤਦਾ ਹੈ ।ਪਰ ਹੁਣ ਅਸੀ ਇਹ ਵਾਦਾ ਕਰਦੇ ਹਾਂ ਜਦ ਤੱਕ ਸਾਨੂੰ ਇਸ ਨਰਕ ਵਿੱਚੋਂ ਨਹੀ ਕੱਢਿਆ ਜਾਦਾ ਅਸੀ ਹਰ ਲੀਡਰ ਤੇ ਪਾਰਟੀ ਨਾਲ ਬਾਈਕਾਟ ਰੱਖਾਂਗੇ ਤੇ ਸਾਡੀ ਸਾਰ ਲੈਣ ਵਾਲੇ ਦੇ ਮੋਢੇ ਨਾਲ ਮੋਢਾ ਲਾਕੇ ਖੜਾਗੇ ।ਜਦ ਤੱਕ ਗਰੀਬ ਵਰਗ ਦੀ ਪੁਕਾਰ ਮੌਜੂਦਾ ਸਰਕਾਰ ਦੇ ਵਰਕਰ,ਲੀਡਰ ਨਹੀ ਸੁਣਦੇ ਤਦ ਤੱਕ ਕਿਸੇ ਨੂੰ ਵੀ ਸਾਡੇ ਰਵਦਾਸੀਆ ਮੁਹੱਲੇ ਆਣ ਕੇ ਵੋਟ ਮੰਗਣ ਦੀ ਲੋੜ ਨਹੀ ਇਸ ਸਮੇ ਸਰਕਾਰ ਤੇ ਪੰਚਾਇਤ ਖਿਲਾਫ ਨਾਅਰੇ ਬਾਜੀ ਕਰਨ ਵਾਲਿਆ ਵਿੱਚ ਹਰਦੀਪ ਸਿੰਘ,ਪੰਚਾਇਤ ਮੈਂਬਰ ਜੱਸਾ ਸਿੰਘ,ਪ੍ਰਦੀਪ ਸਿੰਘ,ਤਰਲੋਚਣ ਸਿੰਘ,ਜਸਵੀਰ ਸਿੰਘ,ਬਲਦੇਵ ਸਿੰਘ,ਸੁਰਿੰਦਰ ਕੌਰ,ਜਗਦੀਪ ਸਿੰਘ,ਧਰਮ ਸਿੰਘ,ਸੰਦੀਪ ਸਿੰਘ,ਨਰਿੰਦਰ ਸਿੰਘ ਸੋਨੂੰ,ਸੁਖਵੰਤ ਕੌਰ,ਗੁਰਪ੍ਰੀਤ ਸਿੰਘ ਤੇ ਹੋਰ ਨਗਰ ਵਾਸੀ ਭਾਰੀ ਗਿਣਤੀ ਵਿੱਚ ਹਾਜਰ ਸਨ ।ਹੁਣ ਵੇਖਣਾ ਇਹ ਹੈ ਕਿ ਵੋਟਾ ਦਾ ਲਾਲਚ ਵਿਕਾਸ ਕਰਵਾਉਦਾ ਹੈ ਜਾਂ ਫਿਰ ਲਾਰਿਆ ਨਾਲ ਹੀ ਪੰਚਾਇਤੀ ਚੋਣ ਜਿੱਤੀ ਜਾਦੀ ਹੈ ।

Post a Comment