ਭਦੌੜ/ਸ਼ਹਿਣਾ 5 ਮਾਰਚ (ਸਾਹਿਬ ਸੰਧੂ) ਸਥਾਨਕ ਕਸ਼ਬਾ ਪੱਖੋ ਕੈਂਚੀਆਂ ਵਿਖੇ ਇੱਕ ਨਿੱਜ਼ੀ ਪ੍ਰਾਇਵੇਟ ਬੱਸ ਦੇ ਵਿਦਿਅਰਥੀਆਂ ਵੱਲੋਂ ਭੰਨ ਤੌੜ ਦਾ ਮਾਮਲਾ ਸਾਹਮਣੇ ਆਇਆ ਪਰ ਭੰਨਤੌੜ ਕਰਨ ਵਾਲੇ ਕਿਸੇ ਸਰਾਰਤੀ ਅਨਸਰ ਦਾ ਪਤਾ ਨਹੀ ਲੱਗ ਸਕਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਗੋਬਿੰਦ ਕੰਪਨੀ ਦੀ ਬੱਸ ਬਰਨਾਲਾ ਤੋਂ ਮੋਗਾ ਜਾ ਰਹੀ ਸੀ ਤਾਂ ਪਿੰਡ ਬਖ਼ਤਗੜ• ਵਿਖੇ ਸਰਾਰਤੀ ਅਨਸਰਾਂ ਨੇ ਬੱਸ ਦਾ ਪਿਛਲਾ ਅਤੇ ਸਾਇਡ ਵਾਲਾ ਸ਼ੀਸ਼ਾ ਭੰਨ ਦਿੱਤਾ। ਇਸ ਸਬੰਧੀ ਤਰੁੰਤ ਪੱਖੋ ਕੈਂਚੀਆਂ ਪੁਲਿਸ ਚੌਂਕੀ ਵਿਖੇ ਸੂਚਨਾ ਦਿੱਤੀ ਗਈ ਤੇ ਪੁਲਿਸ ਵੀ ਮੌਕੇ ਪਰ ਪਹੁੰਚ ਗਈ। ਭੰਨਤੌੜ ਕਰਨ ਵਾਲੇ ਕਿਸੇ ਵੀ ਸਰਾਰਤੀ ਅਨਸਰ ਦਾ ਪਤਾ ਨਹੀ ਲੱਗ ਸਕਿਆ ਤੇ ਇਹ ਗੱਲ ਸਾਹਮਣੇ ਆ ਰਹੀ ਸੀ ਕਿ ਕਿਰਾਏ ਪਿਛੇ ਕੁੱਝ ਵਿਦਿਆਰਥੀਆਂ ਨੇ ਬੱਸ ਦੇ ਸੀਸੇ ਭੰਨੇ ਅਤੇ ਫਰਾਰ ਹੋ ਗਏ। ਇਸ ਸਬੰਧੀ ਏ. ਐਸ. ਆਈ ਮਲਕੀਤ ਸਿੰਘ ਨੇ ਦੱਸਿਆ ਕਿ ਪੁਲਿਸ ਕਾਰਵਾਈ ਕਰ ਰਹੀ ਹੈ।


Post a Comment