ਮੋਗਾ, 5 ਮਾਰਚ/ਸਫਲਸੋਚ/ਜੀ.ਏ. ਟੂ ਡਿਪਟੀ ਕਮਿਸ਼ਨਰ ਮੈਡਮ ਜੋਤੀ ਬਾਲਾ ਮੱਟੂ ਦੀ ਪ੍ਰਧਾਨਗੀ ਹੇਠ ਮੋਗਾ ਜ਼ਿਲੇ ਦੇ ਸਾਰੇ ਬੈਂਕਾਂ ਦੀ ਪ੍ਰਗਤੀ ਸਬੰਧੀ ਇਕ ਅਹਿਮ ਮੀਟਿੰਗ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ। ਮੀਟਿੰਗ ਵਿਚ ਮੈਡਮ ਮੱਟੂ ਨੇ ਜ਼ਿਲੇ ਦੇ ਬੈਂਕਾਂ ਦੀ 31 ਦਸੰਬਰ 2012 ਤੱਕ ਖਤਮ ਹੋਈ ਤਿਮਾਹੀ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ।ਉਨ•ਾਂ ਬੈਂਕਾਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਕਿ ਡਾਇਰੈਕਟ ਕੇਸ ਟਰਾਂਸਫਰ ਵਿੱਚ ਖਾਤੇ ਖੋਲ• ਕੇ ਇਸ ਸਕੀਮ ਨੂੰ ਕਾਮਯਾਬ ਕੀਤਾ ਜਾਵੇ। ਆਧਾਰ ਕਾਰਡ ਨੂੰ ਬੈਂਕ ਖਾਤਿਆਂ ਨਾਲ ਜੋੜਨ ਦੀ ਅਹਿਮਅਤ ਬਾਰੇ ਜਾਗਰੂਕ ਕਰਨ ਲਈ ਉਨ•ਾਂ ਸਾਰੇ ਬੈਂਕਾਂ ਨੂੰ ਜ਼ਰੂਰੀ ਹਦਾਇਤਾਂ ਵੀ ਦਿੱਤੀਆਂ। ਇਸ ਮੌਕੇ ਰਿਜ਼ਰਵ ਬੈਕ ਦੇ ਐਲ.ਡੀ.ਓ. ਸ੍ਰੀ ਮਲਕੀਤ ਸਿੰਘ ਨੇ ਰਿਜ਼ਰਵ ਬੈਂਕ ਵੱਲੋਂ ਜਾਰੀ ਲੋਕ ਹਿੱਤਾਂ ਦੀਆਂ ਸਾਰੀਆਂ ਸਕੀਮਾਂ ਨੂੰ ਪੂਰੀ ਲਗਨਤਾ ਨਾਲ ਲਾਗੂ ਕਰਨ ਲਈ ਕਿਹਾ। ਜ਼ਿਲੇ ਦੇ ਲੀਡ ਬੈਂਕ ਪੰਜਾਬ ਐਂਡ ਸਿੰਧ ਬੈਕ ਦੇ ਜੋਨਲ ਮੈਨੇਜਰ ਸ੍ਰੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਪੰਜਾਬ ਐਂਡ ਸਿੰਧ ਬੈਂਕ ਨੇ ਮੋਗਾ ਜ਼ਿਲੇ ‘ਚ ਵਿੱਤੀ ਸਮਾਯੋਜਨ ਪ੍ਰੋਗਰਾਮ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਹੈ ਅਤੇ ਸਾਰੇ 46 ਪਿੰਡਾਂ ਵਿੱਚ ਅਲਟਰਾ ਸਮਾਲ ਸਾਖਾਵਾਂ ਖੋਲ• ਕੇ ਵਪਾਰਕ ਪ੍ਰਤੀਨਿਧ ਲਗਾਏ ਹਨ। ਬੈਂਕ ਨੇ ਕਿਸਾਨੀ ਕਰਜ਼ਿਆਂ ਅਤੇ ਤਰਜੀਹੀ ਖੇਤਰ ਦੇ ਕਰਜ਼ਿਆਂ ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ।ਇਸ ਮੀਟਿੰਗ ਵਿੱਚ ਬੋਲਦਿਆਂ ਜ਼ਿਲੇ ਦੇ ਲੀਡ ਮੈਨੇਜਰ ਸ੍ਰੀ ਏ.ਐਨ. ਸਿੰਘ ਨੇ ਦੱਸਿਆ ਕਿ ਡਾਇਰੈਕਟ ਕੇਸ ਟਰਾਂਸਫਰ ਸਕੀਮ ਦੇ ਤਹਿਤ ਉਨ•ਾਂ ਨੂੰ 64318 ਲਾਭਪਾਤਰੀਆਂ ਦੀਆਂ ਸੂਚੀਆਂ ਮਿਲੀਆਂ ਸਨ, ਜੋ ਜ਼ਿਲੇ ਦੇ ਸਾਰੇ ਬੈਂਕਾਂ ਨੂੰ ਭੇਜੀਆਂ ਜਾ ਚੁੱਕੀਆਂ ਹਨ। ਉਨ•ਾਂ ਕਿਹਾ ਕਿ ਹੁਣ ਤੱਕ ਸਿਰਫ 7309 ਲਾਭਪਾਤਰੀ ਰਹਿ ਗਏ ਹਨ ਜਿਨ•ਾਂ ਦੇ ਖਾਤੇ ਖੁੱਲ•ਣੇ ਹਾਲੇ ਬਾਕੀ ਹਨ। ਉਨ•ਾਂ ਨੇ ਸਾਰੇ ਬੈਂਕਾਂ ਨੂੰ ਅਪੀਲ ਕੀਤੀ ਕਿ ਇਹ ਖਾਤੇ ਇਕ ਹਫਤੇ ‘ਚ ਜ਼ਰੂਰ ਖੋਲ• ਦਿੱਤੇ ਜਾਣ। ਜ਼ਿਲੇ ਦੇ ਵਿੱਤੀ ਸਮਾਯੋਜਨ ਅਧਿਕਾਰੀ ਸ੍ਰੀ ਸੁਰਜੀਤ ਸਿੰਘ ਸਚਦੇਵਾ ਨੇ ਦੱਸਿਆ ਕਿ ਪੰਜਾਬ ਐਂਡ ਸਿੰਧ ਬੈਂਕ, ਪੰਜਾਬ ਨੈਸ਼ਨਲ ਬੈਂਕ, ਯੂਕੋ ਬੈਂਕ ਅਤੇ ਇੰਡੀਆ ਬੈਂਕ ਨੇ ਕਰੀਬ 100 ਫੀਸਦੀ ਇਲੈਕਟ੍ਰੋਨਿਕ ਬੈਨੀਫਿਟ ਟਰਾਂਸਫਰ (ਈ.ਬੀ.ਟੀ.) ਖਾਤੇ ਖੋਲ• ਕੇ ਵਿੱਤੀ ਸ਼ਮੂਲੀਅਤ ਪ੍ਰੋਗਰਾਮ ‘ਚ ਹਿੱਸਾ ਪਾਇਆ ਹੈ। ਉਨ•ਾਂ ਨੇ ਬਾਕੀ ਬੈਂਕਾਂ ਨੂੰ ਵੀ 100 ਫੀਸਦੀ ਈ.ਬੀ.ਟੀ. ਖਾਤੇ ਖੋਲ•ਣ ਲਈ ਕਿਹਾ। ਜ਼ਿਲੇ ਦੀ ਆਰਸੇਟੀ (ਰੂਰਲ ਸੈਲਫ ਇੰਪਲਾਇਮੈਂਟ ਟ੍ਰੇਨਿੰਗ ਇੰਸਟੀਚਿਊਟ) ਦੇ ਡਾਇਰੈਕਟਰ ਸ੍ਰੀ ਆਰ.ਐਸ. ਵਾਲੀਆ ਨੇ ਦੱਸਿਆ ਕਿ ਆਰਸੇਟੀ ਦੀ ਨਵੀਂ ਇਮਾਰਤ ਦੀ ਉਸਾਰੀ ਵਾਸਤੇ 20 ਲੱਖ ਰੁਪਏ ਬੈਂਕ ਵੱਲੋਂ ਪੰਚਾਇਤੀ ਰਾਜ, ਪੰਜਾਬ ਸਰਕਾਰ ਕੋਲ ਜਮ•ਾਂ ਕਰਵਾ ਦਿੱਤਾ ਗਿਆ ਹੈ। ਇਮਾਰਤ ਦੀ ਉਸਾਰੀ ਦਾ ਕੰਮ ਬਹੁਤ ਜਲਦ ਸ਼ੁਰੂ ਹੋ ਰਿਹਾ ਹੈ। ਉਨ•ਾਂ ਦੱਸਿਆਂ ਕਿ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਮੁਤਾਬਿਕ ਆਤਮਾ ਸਕੀਮ ਅਧੀਨ ਤਿੰਨ ਟ੍ਰੇਨਿੰਗ ਪ੍ਰੋਗਰਾਮ ਕਰਵਾਏ ਜਾ ਚੁੱਕੇ ਹਨ। ਇਸ ਦੇ ਨਾਲ ਹੀ ਆਰਸੇਟੀ ਵੱਲੋਂ ਤਕਰੀਬਨ ਇਕ ਹਜ਼ਾਰ ਬੀ.ਪੀ.ਐਲ. ਪਰਿਵਾਰਾਂ ਨੂੰ ਸਵੈ-ਰੁਜ਼ਗਾਰ ਪੈਦਾ ਕਰਨ ਲਈ ਟ੍ਰੇਨਿੰਗ ਬਿਲਕੁਲ ਮੁਫਤ ਦਿੱਤੀ ਜਾ ਚੁੱਕੀ ਹੈ।
ਇਸ ਮੌਕੇ ਮੈਡਮ ਜੋਤੀ ਬਾਲਾ ਮੱਟੂ ਨੇ ਇਸ ਗੱਲ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਕਿ ਜ਼ਿਲੇ ਦੇ ਬੈਂਕਾਂ ਦੀਆਂ ਜਮ•ਾਂ ਰਾਸ਼ੀਆਂ ‘ਚ 17.32 ਫੀਸਦੀ, ਕਰਜ਼ਿਆਂ ‘ਚ 21.28 ਫੀਸਦੀ, ਤਰਜੀਹੀ ਖੇਤਰ ਕਰਜ਼ਿਆਂ ‘ਚ 20.83 ਫੀਸਦੀ ਅਤੇ ਖੇਤੀਬਾੜੀ ਕਰਜ਼ਿਆਂ ‘ਚ 13.41 ਫੀਸਦੀ ਦਾ ਵਾਧਾ ਹੋਇਆ ਹੈ। ਉਨ•ਾਂ ਨੇ ਬੈਂਕਾਂ ਨੂੰ ਇਸ ਗੱਲ ਦੀ ਵਧਾਈ ਦਿੱਤੀ ਕਿ ਤਰਜੀਹੀ ਖੇਤਰ ਦੇ ਕਰਜ਼ਿਆਂ ਦਾ ਕੌਮੀ ਟੀਚਾ 40 ਫੀਸਦੀ ਹੈ ਜਦਕਿ ਮੋਗਾ ਜ਼ਿਲੇ ‘ਚ ਇਹੀ ਦਰ 84.97 ਫੀਸਦੀ ਹੈ। ਇਸੇ ਤਰ•ਾਂ ਖੇਤੀਬਾੜੀ ਕਰਜ਼ਿਆਂ ਦਾ ਕੌਮੀ ਟੀਚਾ 18 ਫੀਸਦੀ ਹੈ ਜਦਕਿ ਮੋਗਾ ਜ਼ਿਲੇ ‘ਚ ਇਹ ਦਰ 63.20 ਫੀਸਦੀ ਹੈ। ਇਹ ਜ਼ਿਕਰਯੋਗ ਹੈ ਕਿ ਮੋਗਾ ਜ਼ਿਲੇ ਦੇ ਬੈਂਕਾਂ ਨੇ ਖੇਤੀਬਾੜੀ ਕਰਜ਼ਿਆਂ ਦੇ ਟੀਚੇ ਦਾ 98.30 ਫੀਸਦੀ ਅਤੇ ਫਸਲੀ ਕਰਜ਼ਿਆਂ ਦੇ ਟੀਚੇ ਦਾ 102.31 ਫੀਸਦੀ ਪ੍ਰਾਪਤ ਕੀਤਾ ਹੈ।

Post a Comment