ਸ਼ਾਹਕੋਟ, 4 ਮਾਰਚ (ਸਚਦੇਵਾ) ਹਿਊਮਨ ਰਾਈਟਸ ਪ੍ਰੈੱਸ ਕਲੱਬ ਜਿਲ•ਾਂ ਜਲੰਧਰ ਦੀ ਇੱਕ ਅਹਿਮ ਮੀਟਿੰਗ ਸੰਸਥਾਂ ਦੇ ਜਿਲ•ਾਂ ਪ੍ਰਧਾਨ ਰੂਪ ਲਾਲ ਸ਼ਰਮਾਂ ਦੀ ਅਗਵਾਈ ‘ਚ ਹੋਈ । ਇਸ ਮੌਕੇ ਸੋਮਵਾਰ ਸਵੇਰੇ ਪਿੰਡ ਗਹਿਰਾ (ਨਕੋਦਰ) ਨੇੜੇ ਸਕੂਲੀ ਬੱਚਿਆਂ ਦੀ ਬਸ ਨਾਲ ਵਾਪਰੀ ਘਟਨਾਂ ‘ਚ ਬੱਚਿਆਂ ਦੀ ਹੋਈ ਮੌਤ ‘ਤੇ ਸੰਸਥਾਂ ਦੇ ਆਗੂਆਂ ਨੇ ਗਹਿਰਾ ਦੁੱਖ ਪ੍ਰਗਟ ਕਰਦਿਆ ਦੁੱਖੀ ਪਰਿਵਾਰ ਨਾਲ ਹਮਦਰਦੀ ਜਾਹਿਰ ਕੀਤੀ । ਜਿਲ•ਾਂ ਪ੍ਰਧਾਨ ਰੂਪ ਲਾਲ ਸ਼ਰਮਾਂ ਨੇ ਕਿਹਾ ਕਿ ਇਹ ਘਟਨਾਂ ਬਹੁਤ ਹੀ ਮੰਦਭਾਗੀ ਅਤੇ ਦਿਲ ਕੰਬਾ ਦੇਣ ਵਾਲੀ ਘਟਨਾ ਹੋਈ ਹੈ, ਜਿਸ ਬਾਰੇ ਸੁਣ ਕੇ ਅਤੇ ਦੇਖ ਕੇ ਹਰ ਇੱਕ ਇਨਸਾਨ ਦਾ ਦਿਲ ਰੋਇਆ ਹੈ । ਉਨ•ਾਂ ਬੱਚਿਆ ਦੇ ਮਾਪਿਆ ਨਾਲ ਅਫਸੋਸ ਜਾਹਿਰ ਕਰਦਿਆ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਨੂੰ ਚਲਾਉਣ ਵਾਲੇ ਚਾਲਕ ਟ੍ਰੈਫਿਕ ਨਿਯਮਾਂ ਤੋਂ ਪੂਰੀ ਤਰ•ਾਂ ਅਨਜਾਨ ਹਨ, ਜਿਸ ਕਾਰਣ ਆਏ ਦਿਨ ਇਹੋ ਜਹੇ ਦਰਦਨਾਕ ਹਾਦਸੇ ਵਾਪਰਦੇ ਹਨ । ਇਸ ਲਈ ਬੱਸਾਂ ਦੇ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਤੋਂ ਜਾਣੂ ਕਰਵਾਉਣ ਲਈ ਸਖਤ ਕਦਮ ਚੁੱਕੇ ਜਾਣ । ਬੱਸਾਂ ਦੇ ਚਾਲਕਾਂ ਦੇ ਲਾਇਸੈਂਸ ਜਰੂਰੀ ਕੀਤੇ ਜਾਣ ਅਤੇ ਪ੍ਰਾਇਵੇਟ ਸਕੂਲਾਂ ‘ਤੇ ਸ਼ਿਕੰਜਾ ਕੱਸਿਆ ਜਾਵੇ ਤਾਂ ਜੋ ਬਾਹਰੀ ਰਾਜਾਂ ਦੀਆਂ ਕੰਡਮ ਬੱਸਾਂ ਜਾਂ ਗੱਡੀਆਂ ਜਿਨ•ਾਂ ਸਕੂਲਾਂ ‘ਚ ਚੱਲ ਰਹੀਆਂ ਹਨ, ਉਹ ਬੰਦ ਹੋ ਸਕਣ ਅਤੇ ਅਜਿਹੀ ਮੰਦਭਾਗੀ ਘਟਨਾਂ ਨਾ ਵਾਪਰੇ । ਉਨ•ਾਂ ਕਿਹਾ ਕਿ ਜੋ ਘਟਨਾਂ ਅੱਜ ਵਾਪਰੀ ਹੈ, ਉਸ ਲਈ ਟਰਾਸਪੋਰਟ ਵਿਭਾਗ ਅਤੇ ਪੁਲਿਸ ਪ੍ਰਸ਼ਾਸ਼ਣ ਪੂਰੀ ਤਰ•ਾਂ ਜਿੰਮੇਵਾਰ ਹੈ । ਇਸ ਲਈ ਪੰਜਾਬ ਸਰਕਾਰ ਵੱਲੋਂ ਜਿਨ•ਾਂ ਬੱਚਿਆਂ ਦੀ ਇਸ ਹਾਦਸੇ ‘ਚ ਮੌਤ ਹੋਈ ਹੈ, ਉਨ•ਾਂ ਦੇ ਪਰਿਵਾਰਕ ਮੈਂਬਰਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਲਜੀਤ ਭੱਟੀ ਜਨਰਲ ਸਕੱਤਰ ਪੰਜਾਬ, ਸੰਤੋਖ ਸਿੰਘ ਜਿਲ•ਾਂ ਵਾਇਸ ਪ੍ਰਧਾਨ, ਸਤਪਾਲ ਅਜ਼ਾਦ ਜਿਲ•ਾਂ ਸਕੱਤਰ, ਅਜੇ ਕੁਮਾਰ ਅਰੋੜਾ, ਕਮਲਜੀਤ ਸਿੰਘ ਵਾਈਸ ਪ੍ਰਧਾਨ ਜਲੰਧਰ ਆਦਿ ਹਾਜ਼ਰ ਸਨ ।

Post a Comment