ਸ਼ਾਹਕੋਟ, 4 ਮਾਰਚ (ਸਚਦੇਵਾ) ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮੁਹੱਲਾ ਅਜ਼ਾਦ ਨਗਰ ਸੈਦਪੁਰ ਰੋਡ ਸ਼ਾਹਕੋਟ ਵਿਖੇ ਪੂਰੀ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ । ਇਸ ਮੌਕੇ ਸ਼੍ਰੀ ਸੁਖਮਣੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ, ਉਪਰੰਤ ਰਾਗੀ ਸਿੰਘਾਂ ਵੱਲੋਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ । ਇਸ ਮੌਕੇ ਉਚੇਚੇ ਤੌਰ ’ਤੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਜਥੇ. ਅਜੀਤ ਸਿੰਘ ਕੋਹਾੜ ਅਤੇ ਸੀਨੀਅਰ ਕਾਂਗਰਸੀ ਆਗੂ ਰਾਜਨਬੀਰ ਸਿੰਘ ਨੇ ਹਾਜ਼ਰੀ ਲਗਵਾਈ । ਪ੍ਰਬੰਧਕ ਕਮੇਟੀ ਵੱਲੋਂ ਸੇਵਾਦਾਰਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਤ ਕੀਤਾ ਗਿਆ । ਸੰਗਤਾਂ ਲਈ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਲਜ਼ਾਰ ਸਿੰਘ ਥਿੰਦ ਸਾਬਕਾ ਚੇਅਰਮੈਨ, ਪ੍ਰੋ. ਕਰਤਾਰ ਸਿੰਘ (ਕੌਮੀ ਪੁਰਸਕਾਰ ਵਿਜੇਤਾ), ਚਰਨ ਦਾਸ ਗਾਬਾ ਸੀਨੀਅਨ ਮੀਤ ਪ੍ਰਧਾਨ, ਸਵਰਨ ਸਿੰਘ ਡੱਬ ਐਮ.ਸੀ., ਸਮਾਜ ਸੇਵਕ ਅਮਨ ਮਲਹੌਤਰਾ, ਤਰਸੇਮ ਦੱਤ ਛੁਰਾ ਸਾਬਕਾ ਪ੍ਰਧਾਨ, ਡਾ. ਅਮਰਜੀਤ ਸਿੰਘ ਜੰਮੂ, ਡਾ. ਸੁਰਿੰਦਰ ਭੱਟੀ, ਗੁਰਦੇਵ ਚੰਦ, ਤਰਲੋਕ ਸਿੰਘ ਰੂਪਰਾ, ਸੁਰਜੀਤ ਸਿੰਘ, ਗੁਰਮੁੱਖ ਸਿੰਘ, ਮੋਹਣ ਲਾਲ, ਨੂਰ ਚੰਦ, ਬਾਬਾ ਨਿੰਦ, ਪਵਨ ਕੁਮਾਰ ਪਾਸੀ, ਜਸਵੰਤ ਸਿੰਘ ਟਿੱਪਾ, ਮਨਜੀਤ ਸਿੰਘ, ਦਲਜੀਤ ਸਿੰਘ, ਰਾਜ ਕੁਮਾਰ ਭੱਲਾ, ਨਿਰਮਲ ਸਿੰਘ, ਮਾਸਟਰ ਗੁਰਮੇਜ ਲਾਲ ਹੀਰ, ਦਲਬੀਰ ਸਿੰਘ, ਮਹਿੰਦਰ ਸਿੰਘ, ਕੁਲਦੀਪ ਕੁਮਾਰ, ਗੋਲਡੀ ਆਦਿ ਹਾਜ਼ਰ ਸਨ ।

Post a Comment