ਖੱਤਰੀ ਸਭਾ ਦੇ ਆਹੁਦੇਦਾਰਾਂ ਦਾ ਐਲਾਨ,

Friday, March 08, 20130 comments


ਕੋਟਕਪੂਰਾ/8 ਮਾਰਚ/ਜੇ.ਆਰ.ਔਕ/ਆਲ ਇੰਡੀਆ ਖੱਤਰੀ ਮਹਾਂਸਭਾ (ਰਜਿ:) ਪੰਜਾਬ ਇਕਾਈ ਜ਼ਿਲਾ ਫਰੀਦਕੋਟ ਦੀ ਮੀਟਿੰਗ ਸਰਦਾਰੀ ਲਾਲ ਕਪੂਰ ਮੀਤ ਪ੍ਰਧਾਨ ਪੰਜਾਬ ਦੀ ਸਰਪ੍ਰਸਤੀ ਅਤੇ ਸ਼ਾਮ ਲਾਲ ਮੈਂਗੀ ਜ਼ਿਲਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿਚ ਖੱਤਰੀ ਸਭਾ ਇਕਾਈ ਜ਼ਿਲਾ ਫਰੀਦਕੋਟ ਦੇ ਆਹੁਦੇਦਾਰਾਂ ਦੀ ਚੋਣ ਕੀਤੀ ਗਈ । ਜਿਸ ਵਿਚ ਰਾਮ ਪ੍ਰਕਾਸ਼ ਚੋਪੜਾ ਅਤੇ ਦੀਪ ਮਲਹੋਤਰਾ ਵਿਧਾਇਕ ਫਰੀਦਕੋਟ ਨੂੰ ਚੇਅਰਮੈਨ, ਪ੍ਰੀਤਮ ਦਾਸ ਧਵਨ, ਗੁਰਚਰਨ ਭੰਡਾਰੀ, ਸੁਰਿੰਦਰ ਪਾਲ ਸਿੰਘ ਸੋਢੀ, ਨੌਰੰਗ ਰਾਏ ਸਰੀਨ ਅਤੇ ਮਦਨ ਲਾਲ ਦਿਓੜਾ ਸਰਪ੍ਰਸਤ, ਜ਼ਿਲਾ ਪ੍ਰਧਾਨ ਸ਼ਾਮ ਲਾਲ ਮੈਂਗੀ,  ਜਨਰਲ ਸੈਕਟਰੀ ਸਰਦਾਰੀ ਲਾਲ ਕਪੂਰ, ਦਵਿੰਦਰ ਸਿੰਘ, ਡਾ: ਬੀ.ਕੇ.ਕਪੂਰ, ਸੁਖਦੇਵ ਵਿੱਜ ਅਤੇ ਹੇਮ ਰਾਜ ਚੋਪੜਾ ਸੀਨੀ: ਮੀਤ ਪ੍ਰਧਾਨ, ਕ੍ਰਿਸ਼ਨ ਕੱਕੜ, ਤਰਸੇਮ ਸਿੰਘ ਸੋਢੀ, ਡਾ: ਕੁਲਦੀਪ ਧੀਰ, ਇੰਦਰਜੀਤ ਸਿੰਘ ਕਾਕਾ ਅਤੇ ਸੁਖਜਿੰਦਰ ਸਿੰਘ ਬੇਦੀ ਟਰੈਫਿਕ ਇੰਚਾਰਜ ਮੀਤ ਪ੍ਰਧਾਨ, ਪਿਆਰੇ ਲਾਲ ਮਹਿਤਾ ਕੈਸ਼ੀਅਰ, ਰਿਸ਼ੀ ਪਲਤਾ ਦਫਤਰ ਸਕੱਤਰ, ਮੋਤੀ ਲਾਲ ਤਾਂਗੜੀ, ਰਵਿੰਦਰ ਕੋਛੜ, ਅਸ਼ੋਕ ਕਪੂਰ, ਡਾ: ਮੁਕੇਸ਼ ਭੰਡਾਰੀ, ਰਾਮ ਸਰੂਪ ਕੱਕੜ ਅਤੇ ਗਗਨਦੀਪ ਕੱਕੜ ਸਕੱਤਰ, ਰਵਿੰਦਰ ਉਰਫ ਰੋਮੀ ਕਪੂਰ, ਅਸ਼ੋਕ ਧੀਰ ਅਤੇ ਲੱਕੀ ਮਹਿਤਾ ਪ੍ਰੈਸ ਸਕੱਤਰ, ਤਰਸੇਮ ਚੋਪੜਾ ਅਤੇ ਸ਼ਸ਼ੀ ਚੋਪੜਾ ਟੀ.ਵੀ. ਮੀਡੀਆ, ਜਤਿੰਦਰ ਮੜੀਆ, ਪਰਸ਼ੋਤਮ ਲਾਲ ਚੌਧਰੀ, ਕਪਿਲ ਸਹੂੰਜਾ, ਰਣਜੀਤ ਕੱਕੜ ਅਤੇ ਜਗਦੀਸ਼ ਮੈਨੀ ਕਾਨੂੰਨੀ ਸਲਾਹਕਾਰ, ਜੁਆਇੰਟ ਸਕੱਤਰ ਉਦੇਸ਼ ਕੱਕੜ, ਲਿੰਕਨ ਮਲਹੋਤਰਾ, ਅਜੇ ਦਿਓੜਾ, ਡਾ: ਚੰਦਰ ਸ਼ੇਖਰ, ਲਵਲੀਨ ਕੋਛੜ ਅਤੇ ਵੰਡੀ ਦਿਓੜਾ ਤੋਂ ਇਲਾਵਾ 23 ਮੈਂਬਰੀ ਵਰਕਿੰਗ ਕਮੇਟੀ ਦਾ ਐਲਾਨ ਕੀਤਾ । ਖੱਤਰੀ ਸਭਾ ਇਕਾਈ ਜ਼ਿਲਾ ਫਰੀਦਕੋਟ ਵੱਲੋਂ ਆਪਣੇ ਮਤੇ ਵਿਚ ਖੱਤਰੀ ਭਵਨ ਬਨਾਉਣ, ਖੱਤਰੀ ਗਰੀਬ ਬੱਚਿਆਂ ਦੀ ਪੜ•ਾਈ ਵਿਚ ਸਹਿਯੋਗ ਦੇਣਾ, ਖੱਤਰੀ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਵਿਚ ਸਹਿਯੋਗ ਦੇਣਾ, ਗਰੀਬ ਖੱਤਰੀ ਬੀਮਾਰ ਪਰਿਵਾਰਾਂ ਦੇ ਇਲਾਜ ਵਿਚ ਮੱਦਦ ਕਰਨਾ ਅਤੇ ਖੱਤਰੀ ਲੜਕੇ ਲੜਕੀਆਂ ਦੀਆਂ ਵਿਆਹ ਸ਼ਾਦੀਆਂ ਦੀ ਲਿਸਟ ਤਿਆਰ ਕਰਨਾ ਆਦਿ ਪਾਸ ਕੀਤੇ ਗਏ । ਇਸ ਮੌਕੇ ਤੇ ਸਮੂਹ ਖੱਤਰੀ ਭਰਾਵਾਂ ਨੂੰ ਅਪੀਲ ਕੀਤੀ ਗਈ ਕਿ ਲੜਕੇ-ਲੜਕੀਆਂ ਦੀ ਸ਼ਾਦੀ ਲਈ ਫੋਟੋ ਸਮੇਤ ਪ੍ਰੋਫਾਰਮੇ ਭਰਕੇ ਰਿਸ਼ੀ ਪਲਤਾ ਆਫਿਸ ਸਕੱਤਰ, ਸ਼ਾਮ ਲਾਲ ਮੈਂਗੀ ਜ਼ਿਲਾ ਪ੍ਰਧਾਨ ਅਤੇ ਸਰਦਾਰੀ ਲਾਲ ਕਪੂਰ ਜਨਰਲ ਸੈਕਟਰੀ ਤੱਕ ਪਹੁੰਚਾਉਣ ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger