ਸੜਕ ਹਾਦਸੇ ਵਿੱਚ ਸਕੂਟਰ ਸਵਾਰ ਦੀ ਮੌਤ

Friday, March 08, 20130 comments


ਸਮਰਾਲਾ, 8 ਮਾਰਚ/ਨਵਰੂਪ ਧਾਲੀਵਾਲ / ਸਥਾਨਕ ਮਹਾਰਾਜਾ ਰਿਜੌਰਟਸ ਵਿੱਚ ਹੋਣ ਵਾਲੇ ਇੱਕ ਸ਼ਰਧਾਂਜ਼ਲੀ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਸਕੂਟਰ ’ਤੇ ਜਾ ਰਹੇ ਇੱਕ ਵਿਅਕਤੀ ਨੂੰ ਤੇਜ਼ ਰਫ਼ਤਾਰ ਕਾਰ ਨੇ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਸਖ਼ਤ ਜ਼ਖਮੀ ਹੋਣ ਉਪਰੰਤ ਉਸ ਨੂੰ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ, ਪਰ ਉਹ ਦਮ ਤੋੜ ਗਿਆ। ਇਸ ਕੇਸ ਦੀ ਤਫਤੀਸ਼ ਕਰ ਰਹੇ ਥਾਣੇਦਾਰ ਲਾਭ ਸਿੰਘ ਨੇ ਮ੍ਰਿਤਕ ਵਿਅਕਤੀ ਦੀ ਪਛਾਣ ਬਿਰਜ ਲਾਲ ਅਗਰਵਾਲ ਉਮਰ ਕਰੀਬ 58-60 ਸਾਲ ਵਾਸੀ ਸਮਰਾਲਾ ਵਜੋਂ ਹੋਈ ਹੈ। ਉਕਤ ਕਾਰ ਨੂੰ ਵੀ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ ਹੈ, ਜਦਕਿ ਡਰਾਈਵਰ ਫਰਾਰ ਦੱਸਿਆ ਜਾਂਦਾ ਹੈ।
 ਹਾਦਸੇ ਦਾ ਸ਼ਿਕਾਰ ਹੋਇਆ ਉਹ ਸਕੂਟਰ ਜਿਸਨੂੰ ਟੱਕਰ ਮਾਰ ਕੇ ਇੱਕ ਕਾਰ ਨੇ, ਇਸ ’ਤੇ ਸਵਾਰ ਬਿਜਲ ਲਾਲ ਨੂੰ ਹਲਾਕ ਕਰ ਦਿੱਤਾ। 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger