ਪ੍ਰੋ : ਦਵਿੰਦਰਪਾਲ ਸਿੰਘ ਭੁੱਲਰ ਦੇ ਪਰਿਵਾਰ ਨਾਲ ਖਾਸ ਮੁਲਾਕਾਤ
Friday, March 01, 20130 comments
ਪ੍ਰੋ : ਭੁੱਲਰ ਭਾਈ ਰਾਜ਼ੋਆਣਾ ਨੂੰ ਫਾਂਸੀ ਦੇਣਾ, ਸੱਚ ਨੂੰ ਫਾਂਸੀ ਦੇਣਾ
ਪ੍ਰੋ : ਦਵਿੰਦਰਪਾਲ ਸਿੰਘ ਭੁੱਲਰ ਦੀ ਮਾਂ ਉਪਕਾਰ ਕੌਰ ਜਵਾਨ ਪੁੱਤ ਦੇ ਫਿਕਰਾਂ ’ਚ ਬਿਮਾਰੀਆਂ ਨੇ ਘੇਰੀ
ਮੁਦਤੇ ਗੁਜਰੀ ਹੈ ਇਤਨੀ ਰੰਜੋ ਗਮ ਸਹਿਤੇ ਹੁਏ, ਸ਼ਰਮ ਸੀ ਆਤੀ ਹੈ ਅਬ ਵਤਨ ਕੋ ਵਤਨ ਕਹਿਤੇ ਹੁਏ।ਆਮ ਆਖਿਆ ਜਾਂਦਾ ਹੈ ਕਿ ਸੱਚ ਦੀ ਜਿੱਤ ਹੁੰਦੀ ਹੈ ਪਰ ਜ਼ੇਕਰ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਅਤੇ ਭਾਈ ਬਲਵੰਤ ਸਿੰਘ ਰਾਜ਼ੋਆਣਾ ਨੂੰ ਫਾਂਸੀ ਹੁੰਦੀ ਹੈ ਤਾਂ ਇਹ ਸੱਚ ਨੂੰ ਫਾਂਸੀ ਸਾਬਿਤ ਹੋਵੇਗਾ। ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਸੰਘਰਸ਼ ਭਖਦਾ ਜਾ ਰਿਹਾ ਹੈ ਤੇ ਪ੍ਰੋ ਸਾਬ• ਦੇ ਹੱਕ ਵਿੱਚ ਚੱਲੀ ਲਹਿਰ ਨੇ ਆਪਣਾ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ ਹੈ ਤੇ ਹਰ ਦਿਲ ਹਰ ਮਾਂ ਪ੍ਰੋ ਦਵਿੰਦਰਪਾਲ ਭੁੱਲਰ ਦੀ ਰਿਹਾਈ ਲਈ ਅਰਦਾਸ ਕਰ ਰਹੀ ਹੈ। ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਬਠਿੰਡਾਂ ਜਿਲ•ਾ ਦੇ ਪਿੰਡ ਦਿਆਲਪੁਰਾ ਭਾਈਕਾ ਦੇ ਨਾਲ ਸਬੰਧਤ ਹਨ ਤੇ ਇਸ ਖੇਤਰ ਵਿੱਚ ਹੀ ਦਸਵੀਂ ਤੱਕ ਪੜ•ੇ ਸਨ। ਜਿੰਦਗੀ ਦੇ ¦ਘਦੇ ਅਰਾਮ ਦੇ ਦਿਨਾਂ ਦੌਰਾਨ 29 ਅਗਸਤ 1991 ਦਾ ਕਾਲਾ ਦਿਨ ਚੜਿ•ਆ ਜਿਸ ਤੋਂ ਸ਼ੁਰੂ ਹੋਈ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੇ ਪਰਿਵਾਰ ਦੀ ਦੁੱਖ ਭਰੀ ਕਹਾਣੀ। 29 ਅਗਸਤ 1991 ਨੂੰ ਖਾੜਕੂਆਂ ਨੇ ਉਦੋਂ ਚੰਡੀਗੜ• ਦੇ ਐਸ.ਐਸ.ਪੀ. ਸੁਮੇਧ ਸੈਣੀ ‘ਤੇ ਜਾਨਲੇਵਾ ਹਮਲਾ ਕੀਤਾ। ਸੈਣੀ ਨੂੰ ਮਾਰਨ ਲਈ ਕੀਤੇ ਗਏ ਬੰਬ ਧਮਾਕੇ ਵਿਚ ਸੈਣੀ ਤਾਂ ਵਾਲ-ਵਾਲ ਬਚ ਗਏ, ਪਰ ਉਸ ਦੀ ਸੁਰ¤ਖਿਆ ਲਈ ਲ¤ਗੇ ਕਈ ਮੁਲਾਜ਼ਮਾਂ ਦੀ ਮੌਤ ਹੋ ਗਈ। ਪੁਲਿਸ ਇਸ ਬੰਬ ਧਮਾਕੇ ਪਿ¤ਛੇ ਪ੍ਰੋ. ਦਵਿੰਦਰਪਾਲ ਸਿੰਘ ਭੁ¤ਲਰ ਦਾ ਹ¤ਥ ਸਮਝਦੀ ਸੀ। ਦਵਿੰਦਰਪਾਲ ਸਿੰਘ ਭੁ¤ਲਰ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਨੇ ਫੜੋ-ਫੜੀ ਦੀ ਮੁਹਿੰਮ ਸ਼ੁਰੂ ਕੀਤੀ। ਇਸ ਫੜ•ੋ ਫੜ•ਾਈ ਵਿੱਚ ਹੀ ਪੁਲਿਸ ਨੇ ਪ੍ਰੋ ਦਵਿੰਦਰਪਾਲ ਸਿੰਘ ਨੂੰ ਜੇਲ• ਵਿੱਚ ਸੁੱਟ ਦਿੱਤਾ ਤੇ ਉਸ ਦੇ ਪਿਤਾ ਅਤੇ ਮਾਸੜ ਨੂੰ ਕਿਧਰੇ ਖਪਾ ਦਿੱਤਾ। ਜਿੰਨਾਂ ਦੀਆਂ ਲਾਸਾਂ ਹੁਣ ਤੱਕ ਵਾਰਸਾਂ ਨੂੰ ਦੇਖਣੀਆਂ ਨਸ਼ੀਬ ਨਾ ਹੋਈਆਂ ਤੇ ਪਿਛੇ ਰਹਿ ਗਿਆ ਧੱਕੇ ਠੇਡੇ ਖਾਂਦਾ ਬਾਕੀ ਪਰਿਵਾਰ। ਪ੍ਰੋ ਦਵਿੰਦਰਪਾਲ ਭੁੱਲਰ ਦੇ ਤਾਏ ਚਾਚੇ ਹੁਣ ਵੀ ਬਠਿੰਡਾਂ ਜਿਲ•ੇ ਵਿੱਚ ਵਸੇ ਹੋਏ ਹਨ।
ਪਿਛਲੀ ਮਹੀਨੇ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਮਾਂ ਉਪਕਾਰ ਕੌਰ ਨਾਲ ਮੁਲਾਕਾਤ ਤੋਂ ਬਆਦ ਉਸ ਦੇ ਬਾਕੀ ਰਿਸਤੇਦਾਰ ਪਰਿਵਾਰ ਨਾਲ ਮੁਲਾਕਾਤ ਦਾ ਮੌਕਾ ਪ੍ਰਾਪਤ ਹੋਇਆ। ਇਹ ਪਰਿਵਾਰ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੇ ਤਾਏ ਦਾ ਪਰਿਵਾਰ ਹੈ। ਇਹ ਪਰਿਵਾਰ ਓਹ ਪਰਿਵਾਰ ਹੈ ਜਿਸ ਨੂੰ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਭਾਲ ਵਿੱਚ ਪੁਲਿਸ ਨੇ ਅੰਨਾਂ ਤਸ਼ੱਦਤ ਢਾਹਿਆ ਕਿ ਇਸ ਪਰਿਵਾਰ ਦਾ ਇੱਕ ਮੈਂਬਰ ਆਪਣੀ ਮਾਨਸਿਕ ਸਥਿਤੀ ਨੂੰ ਵੀ ਗਵਾ ਬੈਠਿਆ ਹੈ। ਇਸ ਪਰਿਵਾਰ ਨਾਲ ਗੱਲ ਕਰਨ ਤੇ ਅੱਥੂਰੇ ਆਪ ਮੁਹਾਰੇ ਵਗ ਪੈਂਦੇ ਹਨ। ਸਭ ਤੋਂ ਪਹਿਲਾਂ ਪਰਿਵਾਰ ਦੀ ਵੱਡੀ ਬਜ਼ੁਰਗ ਜੰਗੀਰ ਕੌਰ ਨਾਲ ਗੱਲ ਕੀਤੀ ਜੋ ਕਿ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਸਕੀ ਭੂਆ ਹੈ।
ਪਰਿਵਾਰ ਨਾਲ ਹੋਏ ਸਵਾਲ ਜਵਾਬ :
ਸਵਾਲ : ਸਭ ਤੋਂ ਪਹਿਲਾਂ ਸਵਾਲ ਮਾਤਾ ਜੀ ਇਹ ਦੱਸੋ ਦਵਿੰਦਰਪਾਲ ਸਿੰਘ ਬਚਪਨ ਕਿਹੋ ਜਿਹਾ ਤੇ ਕਿਸ ਤਰਾਂ ਦੀ ਬਿਰਤੀ ਵਾਲਾ ਇਨਸਾਨ ਸੀ?
ਜਵਾਬ : ਮਾਤਾ ਜੰਗੀਰ ਕੌਰ 74 ਵਰਿ•ਆਂ ਦੇ ਕਰੀਬ ਸੋਟੀ ਨਾਲ ਧੂਹ ਘੜੀਸ ਕਰਦੀ ਸਾਡੇ ਵੱਲ ਵਧਦੀ ਤੇ ਮੰਜੇ ਦੀ ਬਾਹੀ ਦੀ ਓਟ ਲੈ ਬੈਠਦੀ ਹੋਈ ਕਹਿੰਦੀ ਸਾਡਾ ਜਿਹੋ ਜਿਹਾ ਹੈ ਬੱਸ ਵਾਪਿਸ ਪਰਤ ਆਵੇ ਤੇ ਪੁੱਤ ਦੀਆਂ ਅਰਦਾਸਾਂ ਕਰਦੀ ਵਗਦੀਆਂ ਨਮ ਅੱਖਾਂ ਨਾਲ ਬਿਆਨ ਕਰਦਿਆਂ ਦੱਸਿਆ ਕਿ ਦਵਿੰਦਰ ਛੋਟਾ ਹੁੰਦਾ ਬਹੁਤ ਸਾਊ ਹੁੰਦਾ ਸੀ ਕਦੇ ਨੰਗੇ ਪਿੰਡੇ ਬਾਹਰ ਨਹੀ ਨਿਕਲਦਾ ਸੀ ਨਾ ਕਿਸੇ ਨੂੰ ਬਹੁਤਾ ਬੁਲਾਇਆ ਕਰਦਾ ਸੀ ਜਲਾਲ ਪਿੰਡ ਤੋਂ ਹੀ ਅਵੱਲ ਰਹਿ ਚੰਗੇ ਨੰਬਰਾਂ ਨਾਲ ਦਸਵੀਂ ਪਾਸ ਕੀਤੀ। ਪੜ•ਾਈ ਵਿੱਚ ਮੱਲਾਂ ਮਾਰੀਆਂ ਤੇ ਪ੍ਰੋਫੈਸਰ ਲੱਗ ਗਿਆ। ਉਹਨਾਂ ਦੱਸਿਆ ਕਿ ਸਾਡੇ ਪੁੱਤ ਨੇ ਕੋਈ ਗਲਤ ਕੰਮ ਨਹੀ ਕੀਤ ਓਹ ਬਿਲਕੁੱਲ ਨਿਰਦੋਸ਼ ਹੈ ਪੁਲਿਸ ਦੇ ਅਫ਼ਸਰਾਂ ਨੇ ਬਦਲਾ ਭਾਵਨਾਂ ਤੇ ਤਰੱਕੀਆਂ ਲੈਣ ਲਈ ਦਵਿੰਦਰਪਾਲ ਦਾ ਇਸਤਮਾਲ ਕਰ ਬਾਕੀ ਪਰਿਵਾਰ ਦੀ ਬਲੀ ਲਈ ਹੈ। ਉਹਨਾਂ ਦੱਸਿਆ ਕਿ ਮੱਝ ਦੇ ਸੋਟੀ ਮਾਰਨ ਤੇ ਜੋ ਆਪਣੇ ਪਿਤਾ ਨਾਲ ਨਰਾਜ਼ ਹੋ ਜਾਂਦਾ ਸੀ ਉਹ ਕਿਵੇਂ ਕਿਸੇ ਦੀ ਜਾਂਨ ਲੈ ਸਕਦਾ ਹੈ।
ਸਵਾਲ : ਪ੍ਰੋ ਸਾਬ• ਦੇ ਬਾਕੀ ਜੀਵਨ ਤੇ ਪਰਿਵਾਰ ਹੱਡ ਬੀਤੀ ਉਹਨਾਂ ਦੀ ਮਾਤਾ ਉਪਕਾਰ ਕੌਰ ਨੇ ਬਿਆਨ ਕਰ ਦਿੱਤੀ ਸੀ ਤੁਸੀ ਆਪਣੇ ਪਰਿਵਾਰ ਬਾਰੇ ਦੱਸੋ ਜਿੰਨਾਂ ਤੇ ਵੀ ਪੁਲਿਸ ਤਸ਼ੱਦਤ ਕੀਤਾ ਗਿਆ?
ਜਵਾਬ : ਪੁੱਤ ਜੋ ਹੋਇਆ ਬਹੁਤ ਮਾੜਾ ਹੋਇਆ ਮੇਰੇ ਭਰਾ, ਭਤੀਜ਼ੇ ਹੋਰ ਸਕੇ ਸਬੰਧੀਆਂ ਨੂੰ ਪੁਲਿਸ ਨੇ ਡਾਹਦਾ ਪ੍ਰੇਸ਼ਾਨ ਕੀਤਾ ਕੁੱਟਮਾਰ ਕੀਤੀ ਥਾਣਿਆਂ ਵਿੱਚ ਜਲੀਲ ਕੀਤਾ ਗਿਆ ਤੇ ਸਾਨੂੰ ਖੜਾਕੂ ਪਰਿਵਾਰ ਕਹਿ ਕਿ ਬੁਲਾਇਆ ਜਾਣ ਲੱਗਾ ਪਰ ਖੜਾਕੂਵਾਦ ਨਾਲ ਸਾਡਾ ਕੋਈ ਦੂਰ ਦੂਰ ਦਾ ਰਿਸਤਾ ਨਹੀ ਹੈ ਪਰਿਵਾਰ ਬਾਰੇ ਦੱਸਦਿਆਂ ਭਾਵੁਕ ਹੋਣ ਲੱਗੀ ਬੇਬੇ ਜੰਗੀਰ ਕੌਰ ਨੇ ਕਿਹਾ ਕਿ ਬਾਕੀ ਉਸ ਦੇ ਪੁੱਤਰਾਂ ਤੋਂ ਪੁੱਛ ਲਓ। ਇਸ ਦੌਰਾਨ ਗੱਲਾਂ ਦੇ ਸਵਾਲੀ ਦੌਰ ਵਿੱਚ ਸ੍ਰ ਬਲਵੰਤ ਸਿੰਘ ਭੁੱਲਰ ਦੇ ਭਤੀਜ਼ਾ ਲਗਦੇ ਮੁਖਤਿਆਰ ਸਿੰਘ ਨਾਲ ਜਵਾਬ ਤਲਬੀ ਹੋਈ
ਸਵਾਲ : ਮੁਖਤਿਆਰ ਸਿੰਘ ਜੀ ਤੁਸੀ ਵੀ ਪੁਲਸੀਆਂ ਤਸ਼ੱਦਤ ਆਪਣੇ ਸਰੀਰ ਤੇ ਹੰਢਾਇਆ ਇਸ ਬਾਰੇ ਵਿਸਥਾਰ ਨਾਲ ਬਿਆਨ ਕਰੋ?
ਜਵਾਬ : ਮੁਖਤਿਆਰ ਸਿੰਘ ਜੋ ਕਿ 50-55 ਸਾਲ ਦੇ ਕਰੀਬ ਦੀ ਉਮਰ ਦੇ ਤੇ ਇੱਕ ਲੱਤੋਂ ਅਪਾਹਜ਼ ਨੇ ਦੱਸਿਆ ਕਿ ਸੁਮੈਧ ਸ਼ੈਣੀ ਤੇ ਹੋਏ ਹਮਲੇ ਵਿੱਚ ਪ੍ਰੋ ਦਵਿੰਦਰਪਾਲ ਭੁੱਲਰ ਦੇ ਪਿਤਾ ਸ੍ਰ ਬਲਵੰਤ ਸਿੰਘ ਭੁੱਲਰ ਨੂੰ ਪੁਲਿਸ ਨੇ ਚੁੱਕ ਲਿਆ ਤੇ ਉਹਨਾਂ ਤੇ ਤਸ਼ੱਦਤ ਕੀਤਾ ਤੇ ਉਹਨਾਂ ਨੂੰ ਆਖਿਆ ਗਿਆ ਕਿ ਆਪਣੇ ਪੁੱਤਰ ਭੁੱਲਰ ਦਾ ਪਤਾ ਦੱਸ ਦੇ ਨਹੀ ਤਾਂ ਤੈਨੂੰ ਜਨਾਨੀਆਂ ਵਿੱਚ ਨੰਗਾਂ ਕਰ ਕੁਟਿਆ ਜਾਵੇਗਾ ਤੇ ਹੋਰ ਰਿਸਤੇਦਾਰਾਂ ਦੀ ਗ੍ਰਿਫਤਾਰੀ ਵੀ ਕਰਵਾ। ਇਸ ਤੋਂ 20 ਕੁ ਦਿਨ ਬਆਦ ਹੀ ਇੱਕ ਦਿਨ ਜਦ ਮੈ ਰਸਤੇ ਵਿੱਚ ਤੁਰਿਆ ਘਰ ਨੂੰ ਜਾ ਰਿਹਾ ਸੀ ਤਾਂ ਤਿੰਨ ਗੱਡੀਆਂ ਭਰ ਆਈ ਪੁਲਿਸ ਨੇ ਫੜ• ਜ਼ਬਰੀ ਗੱਡੀ ਵਿੱਚ ਸੁੱਟ ਲਿਆ ਤੇ ਰਸਤੇ ਵਿੱਚ ਹੀ ਸੂਬੇਦਾਰ ਮਹਿੰਦਰ ਸਿੰਘ, ਜੋਗਿੰਦਰ ਸਿੰਘ ਜੋ ਕਿ ਮੇਰੀ ਭੂਆ ਦਾ ਮੁੰਡਾ ਨੂੰ ਵੀ ਫੜ• ਲਿਆ ਗਿਆ ਤੇ ਸਾਨੂੰ ਚੰਡੀਗੜ• ਦੇ ਇੱਕ ਥਾਣੇ ਵਿੱਚ ਲਜ਼ਾਇਆ ਗਿਆ। ਉਸ ਤੋਂ ਬਆਦ ਸਾਨੂੰ ਸੀ. ਆਈ. ਏ ਸਟਾਫ ਲਿਜਾਇਆ ਗਿਆ ਜਿਥੇ ਭੁੱਲਰ ਦਾ ਪਤਾ ਲਗਾਉਣ ਲਈ ਪੁਲਿਸ ਨੇ ਆਪਣੇ ਬੂਟਾ ਨਾਲ ਸਾਡੇ ਸਿਰ ਕੁੱਟ ਗ੍ਰਿਫਤਾਰੀ ਸਮੇ ਮੇਰੇ ਸੱਟ ਲੱਗਣ ਤੇ ਜਿਆਦਾ ਖੂਨ ਨਿਕਲਣ ਤੇ ਪੁਲਿਸ ਨੇ ਮੇਰੇ ਸਿਰ ਦੀ ਬਜ਼ਾਏ ਮੇਰਾ ਪਿੰਡਾਂ ਕੁਟਿਆ। ਚਾਚਾ ਬਲਵੰਤ ਸਿੰਘ ਦੇ ਪਿੰਡੇ ਤੇ ਲੋਹੇ ਦੀਆਂ ਮੂੰਗਲੀਆਂ ਫੇਰੀਆਂ ਪਟੇ ਤੇ ਘੋਟੇ ਲਗਾਏ ਗਏ। ਪੁਲਿਸ ਨੇ ਜੋਗਿੰਦਰ ਸਿੰਘ ਦਾ ਸਿਰ ਏਨਾਂ ਕੁਟਿਆ ਕਿ ਇਸ ਦੀ ਮਾਨਸਿਕ ਦਸ਼ਾ ਵਿਗੜ ਗਈ ਤੇ ਸਾਨੂੰ ਅੱਠ ਦਿਨ ਥਾਣੇ ਅੰਦਰ ਰੱਖ ਕੁੱਟਮਾਰ ਕੀਤੀ ਗਈ। ਸੂਬੇਦਾਰ ਮਹਿੰਦਰ ਸਿੰਘ ਨੂੰ ਕੈਪਟਨ ਕਮਲਜੀਤ ਸਿੰਘ ਨੇ ਅਗਲੇ ਦਿਨ ਹੀ ਛੁਡਾ ਲਿਆ ਸੀ। ਸਾਡੇ ਨਾਲ ਪੁਲਿਸ ਨੇ ਵਹਿਸ਼ੀਅਨਾਂ ਢੰਗ ਨਾਲ ਕੁਟਮਾਰ ਕੀਤੀ ਤੇ ਸਾਨੂੰ ਜਲੀਲ ਕੀਤਾ।
ਸਵਾਲ : ਪ੍ਰੋ ਦਵਿੰਦਰਪਾਲ ਭੁੱਲਰ ਦੇ ਪਿਤਾ ਸ੍ਰ ਬਲਵੰਤ ਸਿੰਘ ਭੁੱਲਰ ਤੁਹਾਡੇ ਨਾਲ ਹੀ ਜੇਲ• ਵਿੱਚ ਸਨ ਉਹਨਾਂ ਦੀ ਮੌਤ ਕਿੱਦਾਂ ਹੋਈ ਕਿਸ ਨੇ ਤੇ ਕਿਵੇਂ ਮਾਰਿਆ ਉਹਨਾਂ ਨੂੰ ?
ਜਵਾਬ : ਚਾਚਾ ਜੀ ਦੀ ਮੌਤ ਬਾਰੇ ਮੈਨੂੰ ਜਾਂ ਕਿਸੇ ਨੂੰ ਵੀ ਨਹੀ ਪਤਾ ਕਿ ਉਹਨਾਂ ਦੀ ਮੌਤ ਹੋਈ ਜਾਂ ਓਹ ਜਿੰਦਾਂ ਹਨ ਸਾਮ ਦੇ 6ਕੁ ਵਜ਼ੇ ਦੇ ਕਰੀਬ ਕੁੱਝ ਪੁਲਿਸ ਕਰਮਚਾਰੀਆਂ ਨੇ ਚਾਚਾ ਬਲਵੰਤ ਸਿੰਘ ਨੂੰ ਇਹ ਆਖ ਸਾਡੇ ਤੋਂ ਨਿਖੇੜ ਲਿਆ ਕਿ ਇਹਨਾਂ ਨੂੰ ਛੱਡਣ ਜਾ ਰਹੇ ਹਨ ਤੇ ਬਆਦ ਵਿੱਚ ਉਹਨਾਂ ਬਾਰੇ ਹੁਣ ਤੱਕ ਨਹੀ ਪਤਾ ਲੱਗਿਆ ਕਿ ਉਹਨਾਂ ਨਾਲ ਉਹਨਾਂ ਦੀ ਅੱਖਾਂ ਓਹਲੇ ਕੀ ਸਲੂਕ ਕੀਤਾ ਗਿਆ ਸੀ ਇਹ ਜਰੂਰ ਸੀ ਕਿ ਉਹਨਾਂ ਦੇ ਪਿੰਡੇ ਤੇ ਪੁਲਿਸ ਨੇ ਸਿਗਰਟਾਂ ਲਗਾਈਆਂ ਸਰੀਰ ਕਮਜ਼ੋਰ ਹੋਣ ਵਾਵਜੂਦ ਵੀ ਦੋ ਦੋ ਤਿੰਨ ਤਿੰਨ ਪੁਲਿਸ ਵਾਲੇ ਉਹਨਾਂ ਦੇ ਟਿੱਡ ਤੇ ਚੜ• ਜਾਂਦੇ ਸਨ। ਉਲਟਾ ਮੁੱਧਾ ਪਾ ਮੂੰਹ ਵਿੱਚ ਕਪੜੇ ਤੁੰਨ ਕੁੱਟਮਾਰ ਕੀਤੀ ਜਾਂਦੀ।
ਸਵਾਲ : ਤੁਹਾਡੀ ਰਿਹਾਈ ਕਿੱਦਾਂ ਹੋਈ ਕਿਸੇ ਲੀਡਰ ਜਾਂ ਅਫਸ਼ਰ ਨੇ ਛੁਡਾਇਆ ਤੁਹਾਨੂੰ?
ਜਵਾਬ : ਜਦ ਜੋਗਿੰਦਰ ਸਿੰਘ ਦੀ ਹਾਲਤ ਪਾਗਲਾਂ ਵਰਗੀ ਹੋ ਗਈ ਤੇ ਡਾਕਟਰਾਂ ਨੇ ਇਸ ਨੂੰ ਪਾਗਲ ਕਰਾਰ ਦੇ ਦਿੱਤਾ ਤੇ ਉਸ ਸਮੇ ਥਾਣੇ ਵਿੱਚ ਚੰਗੇ ਅਫਸਰਾਂ ਦੀ ਮਿਹਰ ਸਦਕਾ ਸਾਡੀ ਰਿਹਾਈ ਸੰਭਵ ਹੋ ਸਕੀ ਤੇ ਸਾਨੂੰ ਛੱਡਣ ਤੋਂ ਬਆਦ ਚਾਚਾ ਜੀ ਦੇ ਸਾਢੂ ਮਨਜੀਤ ਸਿੰਘ ਨੂੰ ਵੀ ਪੁਲਿਸ ਨੇ ਚੁੱਕ ਤਸ਼ੱਦਤ ਢਾਹਿਆ ਸੀ ਤੇ ਉਹਨਾਂ ਨੂੰ ਵੀ ਕਿਧਰੇ ਖਪਾ ਦਿੱਤਾ ਗਿਆ।
ਸਵਾਲ : ਸ੍ਰ ਬਲਵੰਤ ਸਿੰਘ ਤੇ ਤੁਹਾਡਾ ਪਰਿਵਾਰ ਜੋ ਕਿ ਅਕਾਲੀ ਦਲ ਨਾਲ ਸਬੰਧਿਤ ਹੈ ਕਿ ਅਕਾਲੀ ਸਰਕਾਰ ਨੇ ਤੁਹਾਡੀ ਮਦਦ ਨਹੀ ਕੀਤੀ?
ਜਵਾਬ : ਅਸੀਂ ਸ਼ੁਰੂ ਤੋਂ ਹੀ ਅਕਾਲੀ ਸਰਕਾਰ ਨੂੰ ਵੋਟ ਪਾਉਂਦੇ ਆ ਰਹੇ ਸਾਂ ਤੇ ਪਰ ਕਿਸੇ ਵੀ ਲੀਡਰ ਨੇ ਸਾਡੀ ਬਾਤ ਨਹੀ ਪੁੱਛੀ ਤੇ ਨਾਹੀ ਕਿਸੇ ਨੇ ਮਗਰ ਆ ਸਾਡੀ ਰਿਹਾਈ ਕਰਵਾਈ ਹੁਣ ਵੀ ਸਰਕਾਰ ਦਾ ਕੋਈ ਲੀਡਰ ਸਾਡੇ ਘਰ ਨਹੀ ਪੁੱਜ਼ਾ ਥਾਣੇ ਤਾਂ ਕਿਸੇ ਨੇ ਕੀ ਆਉਣਾ ਸੀ।
ਸਵਾਲ : ਕੀ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਖੜਾਕੂਵਾਦ ਲਹਿਰ ਨਾਲ ਸਬੰਧ ਰਖਦੇ ਸਨ?
ਜਵਾਬ : ਨਹੀ ਓਹ ਤਾਂ ਬਹੁਤ ਨੇਕ ਦਿਲ ਸਾਫ ਇਨਸਾਨ ਸਨ ਤੇ ਦਵਿੰਦਰਪਾਲ ਸਿੰਘ ਭੁ¤ਲਰ ਦੇ ਪਿਤਾ ਪੰਜਾਬ ਦੇ ਆਡਿਟ ਮਹਿਕਮੇ ਵਿਚ ਸੈਕਸ਼ਨ ਅਫ਼ਸਰ ਵਜੋਂ ਕੰਮ ਕਰਦੇ ਸਨ।ਉਹਨਾਂ ਦਾ ਧਿਆਨ ਸਿਰਫ ਆਪਣੇ ਕੰਮ ਵੱਲ ਹੀ ਸੀ ਉਹਨਾਂ ਨੂੰ 18 ਦਸੰਬਰ 1991 ਨੂੰ ਐਸ.ਆਈ. ਜਗੀਰ ਸਿੰਘ ਦੀ ਅਗਵਾਈ ਵਿਚ ਪੰਜਾਬ ਪੁਲਿਸ ਨੇ ਚੁ¤ਕ ਕੇ ਸੈਕਟਰ 17 ਦੇ ਪੁਲਿਸ ਥਾਣੇ ਲੈ ਆਂਦਾ। ਜਾਂਚ ਲਈ ਚੰਡੀਗੜ• ਪੁਲਿਸ ਭੁ¤ਲਰ ਨੂੰ 2 ਫ਼ਰਵਰੀ 1992 ਨੂੰ ਦਿਆਲਪੁਰ ਭਾਈਕੇ ਲੈ ਗਈ। ਉਨ•ਾਂ ਦਾ ਮੂੰਹ ਸੁ¤ਜਿਆ ਹੋਇਆ ਸੀ, ਫ਼ਿਰ ਉਨ•ਾਂ ਨੂੰ ਵਾਪਸ ਸੈਕਟਰ 17 ਦੇ ਥਾਣੇ ਲਿਆਂਦਾ ਗਿਆ। ਸੁਮੇਧ ਸੈਣੀ ਦੀ ਹਾਜ਼ਰੀ ਅਤੇ ਉਨ•ਾਂ ਦੇ ਹੁਕਮਾਂ ‘ਤੇ ਬਲਵੰਤ ਸਿੰਘ ਭੁ¤ਲਰ ‘ਤੇ ਅੰਨ•ਾ ਤਸ਼¤ਦਦ ਢਾਹਿਆ ਗਿਆ। ਇਸ ਪੁਲਿਸ ਤਸ਼¤ਦਦ ਕਾਰਨ ਭੁ¤ਲਰ ਆਪਣਾ ਮਾਨਸਿਕ ਸੰਤੁਲਨ ਗੁਆ ਬੈਠੇ। ਨਾ ਉਹ ਚੰਗੀ ਤਰ•ਾਂ ਖਾ-ਪੀ ਸਕਦੇ ਸਨ ਅਤੇ ਨਾ ਹੀ ਤੁਰ-ਫਿਰ ਸਕਦੇ ਸਨ। ਸ¤ਤ ਦਿਨ ਬਾਅਦ ਉਨ•ਾਂ ਨੂੰ ਇਥੋਂ ਕਿਤੇ ਹੋਰ ਲਿਜਾਇਆ ਗਿਆ। ਉਸ ਦਿਨ ਤੋਂ ਬਾਅਦ ਬਲਵੰਤ ਸਿੰਘ ਭੁ¤ਲਰ ਕਿ¤ਥੇ ਹਨ। ਇਸ ਦਾ ਕਿਸੇ ਨੂੰ ਕੋਈ ਪਤਾ ਨਹੀਂ ਲ¤ਗ ਸਕਿਆ।
ਸਵਾਲ : ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਭਰਜ਼ਾਈ ਬੀਬੀ ਕਸ਼ਮੀਰ ਕੌਰ ਨਾਲ ਗੱਲ ਕਰਦਿਆਂ ਜਦ ਉਹਨਾਂ ਤੋਂ ਬੀਬੀ ਉਪਕਾਰ ਕੌਰ ਦੀ ਸਥਿਤੀ ਬਾਰੇ ਜਾਣਿਆਂ ਤਾਂ ਉਹਨਾਂ ਦਾ ਇਹ ਕਹਿਣਾ ਸੀ?
ਜਵਾਬ : ਅਫਜ਼ਲ ਗੁਰੂ ਅਤੇ ਕਸ਼ਾਬ ਨੂੰ ਸਰਕਾਰ ਵੱਲੋਂ ਚੁੱਪ ਚਪੀਤੇ ਫਾਂਸੀ ਤੇ ਲਟਕਾਏ ਜਾਣ ਤੋਂ ਬਆਦ ਅਤੇ ਵੀਰਾਪੱਨ ਦੇ ਸਾਥੀਆਂ ਦੀ ਫਾਂਸੀ ਦਾ ਫੈਸਲਾਂ ਕਰਨ ਤੋਂ ਪਹਿਲਾਂ ਸਰਕਾਰ ਨੇ ਜੋ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦਾ ਮਾਮਲਾ ਨਿਪਟਾਉਣ ਦੀ ਗੱਲ ਆਖੀ ਹੈ। ਇਸ ਤੋਂ ਦਵਿੰਦਰ ਦੀ ਮਾਂ ਕਾਫੀ ਸਦਮੇ ਵਿਚ ਹੈ 15 ਫਰਵਰੀ ਨੂੰ ਜਦ ਓਹ ਇਥੋਂ ਗਏ ਹਨ ਉਦੋਂ ਦੇ ਹੀ ਓਹ ਕਾਫੀ ਬਿਮਾਰ ਹੋ ਗਏ ਹਨ ਤੇ ਉਹਨਾਂ ਨੂੰ ਆਪਣੇ ਪੁੱਤਰ ਬਾਰੇ ਸੋਚ ਝੋਰਾ ਲੱਗਿਆ ਰਹਿੰਦਾ ਹੈ। ਅਸੀਂ ਵਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸਾਡਾ ਦਵਿੰਦਰ ਸਾਡੇ ਕੋਲ ਪਹੁੰਚ ਜਾਵੇ। ਦੂਸਰੇ ਪਾਸੇ ਪ੍ਰੋ: ਭੁ¤ਲਰ ਦੀ ਪਤਨੀ ਨਵਨੀਤ ਕੌਰ ਵਿਆਹ ਉਪ੍ਰੰਤ ਸਿਰਫ ਤਿੰਨ ਮਹੀਨੇ ਹੀ ਆਪਣੇ ਪਤੀ ਦੇ ਸਾਥ ਦਾ ਨਿ¤ਘ ਮਾਣ ਸਕੀ ਹੈ ਤੇ ਹੁਣ ਉਹ ਨਾ ਸੁਹਾਗਣਾਂ ਵਿ¤ਚ ਸ਼ਾਮਲ ਹੈ ਤੇ ਨਾ ਹੀ ਵਿਧਵਾਵਾਂ ਵਿ¤ਚ। ਵਿਦੇਸ਼ਾਂ ਦੀ ਧਰਤੀ ‘ਤੇ ਦੋ ਦੋ ਤਿੰਨ ਤਿੰਨ ਡਿਊਟੀਆਂ ਕਰਕੇ ਕੁਝ ਪੈਸੇ ਇਕ¤ਠੇ ਕਰਦੀ ਹੈ ਤੇ ਉਥੋਂ ਆਪਣੇ ਪਤੀ ਦਾ ਕੇਸ ਲੜਨ ਲਈ ਜਹਾਜ ਦੀ ਟਿਕਟ ਤੇ ਖਰਚ ਕਰ ਦਿੰਦੀ ਹੈ। ਉਨ•ਾਂ ਇਹ ਵੀ ਦ¤ਸਿਆ ਕਿ ਪ੍ਰੋ: ਭੁ¤ਲਰ ਤਾਂ ਕੋਈ ਅਪੀਲ ਕਰਨਾ ਵੀ ਨਹੀਂ ਸੀ ਚਾਹੁੰਦੇ ਪਰ ਮੈਂ ਹੀ ਉਨ•ਾਂ ਨੂੰ ਆਪਣੀ ਜਿੰਦਗੀ ਅਤੇ ਮਾਤਾ ਜੀ ਦੇ ਬੁਢੇਪੇ ਦਾ ਵਾਸਤਾ ਪਾ ਕੇ ਅਪੀਲ ਕਰਨ ਲਈ ਮਨਾਉਂਦੀ ਰਹੀ ਕਿ ਸ਼ਾਇਦ ਅਕਾਲਪੁਰਖ ਹੀ ਉਨ•ਾਂ ਦੀ ਕਦੇ ਸੁਣ ਲਏ।
ਇਸ ਤਰਾਂ ਪਰਿਵਾਰ ਨਾਲ ਹੋਈ ਗੱਲਬਾਤ ਦੌਰਾਨ ਇੱਕ ਵਾਰ ਫਿਰ ਗੱਚ ਭਰ ਆਇਆ। ਦਸਣਯੋਗ ਹੈ ਕਿ ਭਾਰਤੀ ਹਕੂਮਤ ਵਲੋਂ ਪ੍ਰੋ. ਸਾਹਿਬ ਨੂੰ ਫਾਂਸੀ ਦੇਣ ਦਾ ਫੈਸਲਾ ਸਮੂਹ ਸਿ¤ਖਾਂ ਨੂੰ ਵੰਗਾਰ ਹੈ ਕਿ ਉਹ ਆਪਣੇ ਗੁਰੂ ਦੇ ਸਿਧਾਂਤਾਂ ਨੂੰ ਆਪਣੇ ਕੋਲ ਰ¤ਖ ਕੇ ਭਾਰਤ ਵਿਚ ਨਹੀਂ ਰਹਿ ਸਕਦੇ। ਜੇ ਕਰ ਭਾਈ ਰਾਜੋਆਣਾ ਤੇ ਪ੍ਰੋ: ਭੁ¤ਲਰ ਨੂੰ ਫਾਂਸੀ ਲ¤ਗ ਜਾਂਦੀ ਹੈ ਤਾਂ ਕੇਂਦਰ ਸਰਕਾਰ ਦੇ ਨਾਲ ਨਾਲ ਇਨ•ਾਂ ਦੋਵਾਂ ਦੇ ਅਦਾਲਤੀ ਕਤਲਾਂ ਲਈ ਪ੍ਰਕਾਸ਼ ਸਿੰਘ ਬਾਦਲ ਉਸੇ ਤਰ•ਾਂ ਕਸੂਰਵਾਰ ਹੋਵੇਗਾ ਜਿਸ ਤਰ•ਾਂ ਸ਼ਹੀਦ ਭਗਤ ਸਿੰਘ ਦੀ ਫਾਂਸੀ ਲਈ ਮਹਾਤਮਾ ਗਾਂਧੀ ਨੂੰ ਕਸੂਰਵਾਰ ਮੰਨਿਆ ਜਾ ਰਿਹਾ ਹੈ। ਕਿਉਂਕਿ ਪੰਜਾਬ ਕਾਂਗਰਸ ਵ¤ਲੋਂ ਸਮਰਥਨ ਦਾ ਵਿਸ਼ਵਾਸ਼ ਦਿ¤ਤੇ ਜਾਣ ਦੇ ਬਾਵਜੂਦ ਉਹ ਵਿਧਾਨ ਸਭਾ ਵਿ¤ਚ ਤਾਮਲਨਾਡੂ ਅਤੇ ਜੰਮੂ ਕਸ਼ਮੀਰ ਦੀ ਤਰਜ਼ ‘ਤੇ ਵਿਧਾਨ ਸਭਾ ਵਿ¤ਚ ਮਤਾ ਪਾਸ ਕਰਕੇ ਆਪਣੀਆਂ ਵਿਧਾਨਕ ਸ਼ਕਤੀਆਂ ਵਰਤਣ ਦੀ ਥਾਂ ਸ਼੍ਰੋਮਣੀ ਕਮੇਟੀ ਅਤੇ ਦਿ¤ਲੀ ਕਮੇਟੀ ਵਲੋਂ ਕੀਤੀਆਂ ਅਪੀਲਾਂ ਦੇ ਅਧਾਰ ‘ਤੇ ਪ੍ਰਾਪਤ ਕੀਤੀ ਆਰਜੀ ਸਟੇਅ ਦਾ ਸਿਹਰਾ ਹੀ ਆਪਣੇ ਸਿਰ ਬੰਨ• ਕੇ ਸਿ¤ਖਾਂ ਨੂੰ ਗੁਮਰਾਹ ਕਰਨ ‘ਤੇ ਲ¤ਗਾ ਹੋਇਆ ਹੈ।
ਸਮਾਪਤ
ਸਾਹਿਬ ਸੰਧੂ ਭਦੌੜ (ਬਰਨਾਲਾ)
98766-54109


Post a Comment