ਨਾਭਾ 1 ਮਾਰਚ (ਜਸਬੀਰ ਸਿੰਘ ਸੇਠੀ) – ਅ¤ਜ ਬੇਰੁਜਗਾਰ ਲਾਈਨਮੈਨ ਯੂਨੀਅਨ ਦੇ ਜਿਲ•ਾ ਜਰਨਲ ਸੈਕਟਰੀ ਅਮਰਪ੍ਰੀਤ ਚੌਹਾਨ, ਜਿਲ•ਾ ਖਜਾਨਚੀ ਤੇਜਿੰਦਰ ਸਿੰਘ ਨਾਭਾ ਨੇ ਸਾਝੇ ਤੋਰ ਤੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਬੇਰੁਜਗਾਰ ਲਾਈਨਮੈਨ ਯੂਨੀਅਨ (ਪੰਜਾਬ) ਪਿਛਲੇ 16 ਸਾਲਾਂ ਤੋਂ ਪਾਵਰਕਾਮ ਅੰਦਰ ਰੋਜਗਾਰ ਦੀ ਮੰਗ ਨੂੰ ਲੈ ਕੇ ਲਗਾਤਾਰ ਸੰਘਰਸ ਕਰਦੀ ਆ ਰਹੀ ਹੈ ਪਰ ਸਰਕਾਰ ਤੇ ਇਸ ਦਾ ਕੋਈ ਫਰਕ ਨਹੀਂ ਪਿਆ ।ਇਸ ਮੋਕੇ ਵਿਸ਼ੇਸ ਤੌਰ ਤੇ ਹਾਜਰ ਹੋਏ ਸੂਬਾ ਮੁ¤ਖ ਸਲਾਹਕਾਰ ਸੋਮਾ ਸਿੰਘ ਭੜੋ ਨੇ ਦ¤ਸਿਆ ਕਿ 22 ਫਰਵਰੀ 2013 ਨੂੰ ਮਾਨਯੋਗ ਹਾਈ ਕੌਰਟ ਦੇ ਫੈਸਲੇ ਨੇ ਸਪ¤ਸਟ ਕੀਤਾ ਹੈ ਕਿ ਲਾਈਨਮੈਨਾਂ ਦੀ ਭਰਤੀ ਤੇ ਕੋਈ ਰੋਕ ਨਹੀਂ ਹੈ। ਇਸ ਮੋਕੇ ਤੇ ਬੋਲਦਿਆ ਬਲਾਕ ਪ੍ਰਧਾਨ ਕੁਲਜਿੰਦਰ ਸਿੰਘ ਨੇ ਆਖਿਆ ਕਿ ਪਾਵਰਕਾਮ ਰਹਿੰਦੇ 4000 ਲਾਈਨਮੈਨਾਂ ਦੀ ਜਲਦੀ ਤੋਂ ਜਲਦੀ ਮੈਰਿੰਟ ਲਿਸਟ ਜਾਰੀ ਕਰੇ ਅਤੇ ਉਹਨਾਂ ਨੂੰ ਨਿਯੁਕਤੀ ਪ¤ਤਰ ਦੇਵੇ ਤਾਂ ਜੋ. ਲੰਮੇਂ ਸਮੇਂ ਤੋਂ ਬੇਰੁਜਗਾਰੀ ਦੀ ਮਾਰ ਝ¤ਲ ਰਹੇ ਬੇਰੁਜਗਾਰ ਲਾਇਨਮੈਨਾਂ ਦੇ ਭਵਿ¤ਖ ਨੂੰ ਬਚਾਇਆ ਜਾ ਸਕੇ ਜੇਕਰ ਪਾਵਰਕਾਮ ਵ¤ਲੋਂ ਇਸ ਮਸਲੇ ਨੂੰ ਠੰਡੇ ਬਸਤੇ ਵਿ¤ਚ ਪਾਉਣ ਦੀ ਕੋਸ਼ਿਸ ਕੀਤੀ ਤਾਂ ਸਮੂਚੇ ਪੰਜਾਬ ਦੇ ਬੇਰੋਜਗਾਰ ਲਾਇਨਮੈਨ ਪਰਿਵਾਰਾਂ ਸਮੇਤ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ । ਬੇਰੋਜਗਾਰ ਲਾਇਨਮੈਨ ਯੂਨੀਅਨ (ਪੰਜਾਬ) ਵ¤ਲੋਂ ਅਗਲੀ ਰਣਨੀਤੀ ਉਲੀਕਣ ਲਈ 5 ਮਾਰਚ, 2013 ਨੂੰ ਬਾਰਾਂਦਰੀ ਪਟਿਆਲਾ ਵਿਖੇ ਸੂਬਾ ਪ¤ਧਰੀ ਮੀਟਿੰਗ ਕੀਤੀ ਜਾਵੇਗੀ ਤਾਂ ਜੋ ਇਸ ਮਸਲੇ ਨੂੰ ਜਲਦੀ ਤੋਂ ਜਲਦੀ ਹ¤ਲ ਕਰਵਾਇਆ ਜਾ ਸਕੇ। ਇਸ ਮੌਕੇ ਤੇ ਰਾਜੇਸ ਬਾਂਸਲ, ਕਰਮ ਸਿੰਘ, ਜਗਤਾਰ ਸਿੰਘ,ਗੁਰਜੀਤ ਸਿੰਘ, ਗੁਰਮੀਤ ਸਿੰਘ, ਮਨਦੀਪ ਧੀਮਾਨ ਤੋਂ ਇਲਾਵਾ ਵ¤ਡੀ ਗਿਣਤੀ ਵਿ¤ਚ ਬੇਰੋਜਗਾਰ ਲਾਇਨਮੈਨ ਹਾਜਰ ਸਨ।

Post a Comment