ਹੁਸ਼ਿਆਰਪੁਰ 8 ਮਾਰਚ /ਨਛਤਰ ਸਿੰਘ/ਸਿਹਤ ਵਿਭਾਗ ਪੰਜਾਬ ਦੇ ਦਿਸ਼ਾਂ-ਨਿਰਦੇਸ਼ਾਂ ਅਤੇ ਪੰਜਾਬ ਏਡਜ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਾਲ ਡਿਪਟੀ ਕਮਿਸ਼ਨਰ ਸ੍ਰੀ ਮਨਸਵੀ ਕੁਮਾਰ ਦੀ ਰਹਿਨਮਾਈ ਹੇਠ ਡਾ. ਸੁਰਿੰਦਰ ਗੰਗੜ ਸਿਵਲ ਸਰਜਨ ਹੁਸ਼ਿਆਪੁਰ ਦੀ ਪ੍ਰਧਾਨਗੀ ਹੇਠ ਇਟਰਨੈਸ਼ਨਲ ਵੋਮੈਨਜ ਡੇ ( ਕੌਮਾਂਤਰੀ ਮਹਿਲਾ ਦਿਵਸ ) ਦੇ ਸਬੰਧ ਵਿ¤ਚ ਇਕ ਜਾਗਰੂਕਤਾ ਸਮਾਰੋਹ ਜਿਲਾ ਪ੍ਰੀਸ਼ਦ ਹਾਲ ਵਿ¤ਖੇ ਕਰਵਾਇਆ ਗਿਆ । ਜਿਸ ਵਿ¤ਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਮਿੰਦਰ ਸਿੰਘ ਅਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਵਤਾਰ ਸਿਘ ਭੁੱਲਰ ਵਿਸ਼ੇਸ਼ ਮਹਿਮਾਨ ਅਤੇ ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ ਮੈਡਮ ਸੁਰਿੰਦਰ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਸਮਾਰੋਹ ਦੀ ਸੁਰੂਆਤ ਚੈਅਰਪਰਸਨ ਸੁਰਿੰਦਰ ਕੌਰ ਵਲੋਂ ਏਡਜ ਅਤੇ ਮਾਦਾ ਭਰੂਣ ਹ¤ਤਿਆ ਰੋਕਣ ਬਾਰੇ ਜਾਗਰੂਕਤਾ ਭਰਪੂਰ ਸਾਹਿਤ ਦਾ ਵੀਮੋਚਨ ਆਪਣੇ ਕਰਮਕਮਲਾਂ ਨਾਲ ਕਰਕੇ ਕੀਤੀ ।ਸ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਮਿੰਦਰ ਸਿੰਘ ਨੇ ਔਰਤਾਂ ਵਿਰੁੱਧ ਹੋ ਰਹੇ ਅਤਿਆਚਾਰ ਅਤੇ ਸਮਾਜਿਕ ਬੁਰਾਈਆਂ ਜਿਵੇਂ ਕਿ ਮਾਦਾ ਭਰੂਣ ਹੱਤਿਆ, ਦਹੇਜ ਦੀ ਸਮੱਸਿਆ, ਝੂਠੇ ਰੀਤੀ ਰਿਵਾਜ ਅਤੇ ਅਨਪੜਤਾ ਵਿਰੁੱਧ ਡੱਟ ਦੇ ਮੁਕਾਬਲਾ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਬੱਚੀਆਂ ਨੂੰ ਜਨਮ ਲੈਣ ਤੋਂ ਹੀ ਸਮਾਜ ਵਿੱਚ ਆਪਣੀ ਹੋਂਦ ਬਣਾਉਣ ਲਈ ਆਪਣੀਆਂ ਨੈਤਿਕ ਕਦਰਾਂ ਕੀਮਤਾਂ ਸਮੇਤ ਸਮਾਜ ਵਿੱਚ ਬਦਲਾਅ ਲਿਆਉਣਾ ਚਾਹੀਦਾ ਹੈ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਸਰਿੰਦਰ ਗੰਗੜ ਨੇ ਦੱਸਿਆ ਕਿ ਕੌਮਾਂਤਰੀ ਮਹਿਲਾ ਦਿਵਸ ਦਾ ਥੀਮ ਏ ਪ੍ਰੋਮਿਸ ਇਜ਼ ਏ ਪ੍ਰੋਮਿਸ (ਵਾਦਾ ਨਿਭਾਊ ਅਤੇ ਔਰਤਾਂ ਵਿਰੁੱਧ ਹੋ ਰਹੇ ਅਤਿਆਚਾਰ ਖਤਮ ਕਰਨ ਲਈ ਲਾਮਬੰਦ ਹੋਣ ਦਾ ਸਮਾਂ) ਵਿਸ਼ੇ ਤੇ ਅੱਜ ਦਾ ਸੈਮੀਨਾਰ ਕਰਵਾਇਆ ਗਿਆ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿੋਆ ਕਿ ਐਚ ਆਈ ਵੀ ਏਡਜ਼ ਗ੍ਰਸਤ ਔਰਤਾਂ ਵਿਰੁੱਧ ਅਤਿਆਚਾਰ ਰੋਕਣਾ ਚਾਹੀਦਾ ਹੈ। ਉਨ੍ਹਾਂ ਨੂੰ ਸਮਾਜ ਵਿੱਚ ਵਿਚਰਣ ਦਾ ਪੂਰਾ ਹੱਕ ਹੈ। ਉਨ੍ਹਾਂ ਨਾਲ ਭੇਦ-ਭਾਵ ਖਤਮ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸਾਡੇ ਪਿਆਰ ਅਤੇ ਸਤਿਕਾਰ ਦੀ ਜ਼ਰੂਰਤ ਹੈ। ਇਸੇ ਮੰਤਵ ਨੂੰ ਮੁੱਖ ਰੱਖਦੇ ਹੋਏ ਅੱਜ ਦੇ ਇਸ ਮਹਾਨ ਦਿਵਸ ਤੇ ਐਚ ਆਈ ਵੀ ਏਡਜ਼ ਪ੍ਰਤੀ ਮੈਡੀਕਲ, ਪੈਰਾ ਮੈਡੀਕਲ ਸਟਾਫ਼, ਆਈ ਐਮ ਏ ਦੇ ਪ੍ਰਧਾਨ, ਰੈਡ ਕਰਾਸ ਸੁਸਾਇਟੀ ਅਤੇ ਹਸਪਤਾਲ ਭਲਾਈ ਸ਼ਾਖਾ ਦੇ ਚੇਅਰਪਰਸਨ , ਮੈਂਬਰ ਨਰਸਿੰਗ ਇੰਸਟੀਚਿਊਟ ਦੇ ਵਿਦਿਆਰਥੀ ਤੇ ਸਿਖਿਆਰਥੀ, ਰੈਡ ਰਿਬਨ ਕਲੱਬ ਦੇ ਮੈਂਬਰ ਅਤੇ ਐਨ ਐਸ ਐਸ ਦੇ ਮੈਂਬਰਾਂ ਲਈ ਸੈਸਟਾਈਜੇਸ਼ਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾ ਇਸ ਮੌਕੇ ਤੇ ਬੇਬੇ ਨਾਨਕੀ ਲਾਡਲੀ ਬੇਟੀ ਕਲਿਆਣ ਸਕੀਮ ਅਤੇ ਸਕੂਲ ਦੀਆਂ ਲੜਕੀਆਂ ਵਿੱਚ ਖੂਨ ਦੀ ਕਮੀ ਰੋਕਣ ਲਈ ਚਲਾਈ ਸਕੀਮ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਤੇ ਟੀਕਾਕਰਨ ਅਫ਼ਸਰ ਡਾ. ਅਜੇ ਬੱਗਾ ਨੇ ਕਿਹਾ ਕਿ ਚਾਹੇ ਭਾਰਤ ਵਿੱਚ ਅੱਜ ਸਭ ਤੋਂ ਉਚੇ ਪਦ ਉਤੇ ਮਹਿਲਾਵਾਂ ਹਨ ਪਰ ਔਰਤਾਂ ਦਾ ਦਰਜਾ ਬਰਾਬਰ ਤਾਂ ਹੀ ਕਿਹਾ ਜਾ ਸਕਦਾ ਹੈ ਜੇਕਰ ਮਜ਼ਦੂਰ ਔਰਤ ਨੂੰ ਵੀ ਬਰਾਬਰ ਮੰਨਿਆ ਜਾਵੇ ਅਤੇ ਆਪਣੀ ਅੰਦਰੂਨੀ ਆਵਾਜ਼ ਬੁ¦ਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਕਰਮਚਾਰੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਕਿ ਹਰੇਕ ਗਰਭਵਤੀ ਔਰਤ ਦਾ ਐਚ ਆਈ ਵੀ ਟੈਸਟ ਜ਼ਰੂਰ ਕਰਵਾਇਆ ਜਾਵੇ ਤਾਂ ਜੋ ਸਮੇਂ ਸਿਰ ਉਨ੍ਹਾਂ ਦਾ ਇਲਾਜ ਕੀਤਾ ਜਾ ਸਕੇ ਅਤੇ ਬੱਚਾ ਠੀਕ-ਠਾਕ ਪੈਦਾ ਹੋ ਸਕੇ। ਇਸ ਮੋਕੇ ਪ੍ਰਿਸੀਪਲ ਮੈਡਮ ਰਚਨਾ ਕੋਰ ਅਤੇ ਮੈਡਮ ਕੁਮ ਕੁਮ ਸੂਦ ਵਲੋ ਕਿਹਾ ਗਿਆ ਨਾਰੀ ਗ੍ਰਹਿਸਤੀ ਦਾ ਉਹ ਜਰੀਆ ਹੈ ਜੋ ਸਾਡੇ ਸਮਾਜ ਦਾ ਸਿਰਜਨਾ ਕਰਦੀਆ ਹਨ। ਵਕਤ ਹੈ ਹੁਣ ਨਾਰੀ ਨੂੰ ਖੁਦ ਅ¤ਗੇ ਆ ਕੇ ਆਪਣੀ ਲਸ਼ਮਣ ਰੇਖਾ ਖੁ¤ਦ ਤੈਅ ਕਰਕੇ ਆਪਣੇ ਆਪ ਨੂੰ ਇਸ ਕਾਬਲ ਬਣਾਉਣ ਕਿ ਸਾਰਾ ਸਮਾਜ ਉਹਨਾ ਤੇ ਮਾਣ ਮਹਿਸੂਸ ਕਰੇ । ਉਪਰੋਕਤ ਤੋ ਇਲਾਵਾ ਡਾ ਚੂੰਨੀ ਲਾਲ ਕਾਜਲ , ਡਾ ਦੇਸ ਰਾਜ ਡੀ ਐਮ ਸੀ ,ਡਾ ਗੁਨਦੀਪ ਕੋਰ , ਮੈਡਮ ਮਨਮੋਹਣ ਕੋਰ ਜਿਲਾ ਮਾਸ ਮੀਡੀਆ ਅਫਸਰ , ਡਾ ਨਰੇਸ਼ ਸੂਦ ਪ੍ਰਧਾਨ ਆਈ ਏ ਮੈਡਮ ਕਰਮਜੀਤ ਕੋਰ , ਪ੍ਰੋ ਬਹਾਦਰ ਸਿੰਘ , ਅਸ਼ਵਨੀ ਤਿਵਾੜੀ , ਰਮਨ ਕਪੂਰ , ਲਾਇਨ ਅਜੈ ਕਪੂਰ , ਵਿਜੈ ਅਰੋੜਾ , ਜੈਨਤ ਅਹੁਜਾ , ਜਿਲੇ ਭਰ ਦੇ ਸੀ ਡੀ ਪੀ ਉਜ , ਸੀਨੀਅਰ ਮੈਡੀਕਲ ਅਫਸਰ , ਬੀ ਈ ਈਜ , ਐਲ ਐਚ ਵੀ , ਏ ਐਨ ਐਮ , ਮੈਡਮ ਸੁਰਜਨ ਨੈਨ ਕੋਰ ਤੇ ਉਹਨਾ ਦਾ ਸਟਾਫ , ਨਲੰਦਾ ਸੜੋਆ ਸੰਦੀਪ ਕੁਮਾਰੀ ਕੋਸਲਰ ਰੈਡ ਕਰਾਸ ਤੇ ਹੋਰ ਪੰਤਵੰਤੇ ਸਾਮਿਲ ਹੋਏ ਇਸ ਮੋਕੇ ਮੰਚ ਸੰਚਾਲਿਨ ਦੀ ਭੂਮਿਕਾ ਨਿਭਾਉਦੇ ਹੋਏ ਜਿਲਾ ਮਾਸ ਮੀਡੀਆ ਅਫਸਰ ਮਨਮੋਹਣ ਕੋਰ ਵਲੋ ਸਮੂਹ ਪ੍ਰੈਸ , ਮਾਸ ਮੀਡੀਆ ਦਾ ਸਹਿਯੋਗ ਦੇਣ ਤੇ ਧੰਨਵਾਦ ਕੀਤਾ ਗਿਆ ੇ।
Post a Comment