-ਪੰਜਾਬ ਸਰਕਾਰ ਦੇ ਉਪਰਾਲੇ ਸਦਕਾ ਜ਼ਿਲ•ੇ ਨੂੰ ਵਿਕਾਸ ਪੱਖੋਂ ਪਹਿਲੇ ਨੰਬਰ ’ਤੇ ਲਿਆਵਾਂਗੇ : ਬਾਂਸਲ

Tuesday, March 26, 20130 comments


 ਮਾਨਸਾ, 26 ਮਾਰਚ (ਸਫਲਸੋਚ ) ਜ਼ਿਲ•ਾ ਯੋਜਨਾ ਕਮੇਟੀ ਦੇ ਚੇਅਰਮੈਨ ਸ਼੍ਰੀ ਮੰਗਤ ਰਾਏ ਬਾਂਸਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਉਪਰਾਲੇ ਸਦਕਾ ਮਾਨਸਾ ਜ਼ਿਲ•ੇ ਨੂੰ ਵਿਕਾਸ ਪੱਖੋਂ ਪੰਜਾਬ ਵਿਚੋਂ ਪਹਿਲੇ ਨੰਬਰ ’ਤੇ ਲਿਆਂਦਾ ਜਾਵੇਗਾ। ਉਨ•ਾਂ ਕਿਹਾ ਕਿ ਇਸ ਲਈ ਸਾਰੇ ਮਹਿਕਮਿਆਂ ਨੂੰ ਇਕਜੁੱਟ ਹੋਣ ਦੀ ਲੋੜ ਹੈ, ਕਿਉਂਕਿ ਇਕਜੁੱਟਤਾ ਨਾਲ ਜ਼ਿਲ•ੇ ਦੀ ਨੁਹਾਰ ਬਦਲ ਸਕਦੀ ਹੈ। ਉਨ•ਾਂ ਕਿਹਾ ਕਿ ਕਮੇਟੀ ਨੂੰ ਜ਼ਿਲ•ੇ ਵਿਚ ਵਧੀਆ ਸਿਸਟਮ ਨਾਲ ਚਲਾਇਆ ਜਾਵੇਗਾ ਤਾਂ ਜੋ ਪੰਜਾਬ ਸਰਕਾਰ ਦੀਆਂ ਲੋਕ ਹਿੱਤ ਵਾਲੀਆਂ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਪਹੁੰਚਾਇਆ ਜਾਵੇ। ਉਨ•ਾਂ ਕਿਹਾ ਕਿ ਸਾਰੇ ਮਹਿਕਮੇ ਜ਼ਿਲ•ਾ ਵਾਸੀਆਂ ਦੀ ਭਲਾਈ ਲਈ ਪਰਿਵਾਰ ਵਾਂਗ ਕੰਮ ਕਰਨ ਅਤੇ ਉਹ ਖ਼ੁਦ ਇਸ ਪਰਿਵਾਰ ਦਾ ਹਿੱਸਾ ਹੋਣਗੇ। ਸ਼੍ਰੀ ਬਾਂਸਲ ਅੱਜ ਸਥਾਨਕ ਬੱਚਤ ਭਵਨ ਵਿਖੇ ਜ਼ਿਲ•ਾ ਯੋਜਨਾ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। 
      ਜ਼ਿਲ•ਾ ਯੋਜਨਾ ਤੇ ਵਿਕਾਸ ਕਮੇਟੀ ਦੀ ਪਲੇਠੀ ਮੀਟਿੰਗ ਦੀ ਪ੍ਰਧਾਨਗੀ ਤੋਂ ਪਹਿਲਾਂ ਜ਼ਿਲ•ਾ ਯੋਜਨਾ ਕਮੇਟੀ ਦੇ ਚੇਅਰਮੈਨ ਅਤੇ ਜ਼ਿਲ•ਾ ਪ੍ਰੀਸ਼ਦ ਦੇ ਚੇਅਰਮੈਨ ਸ਼੍ਰੀ ਦਿਲਰਾਜ ਸਿੰਘ ਭੂੰਦੜ ਨੇ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਜ਼ਿਲ•ਾ ਕਮੇਟੀ ਦੇ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕਰਕੇ ਮੀਟਿੰਗ ਦੀ ਸ਼ੁਰੂਆਤ ਕੀਤੀ। ਉਨ•ਾਂ ਮੁੱਖ ਮੰਤਰੀ, ਪੰਜਾਬ ਸ੍ਰ. ਪ੍ਰਕਾਸ਼ ਸਿੰਘ ਬਾਦਲ , ਉਪ-ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਅਤੇ ਲੋਕ ਸਭਾ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਦਾ ਉਨ•ਾਂ ਨੂੰ ਜ਼ਿਲ•ਾ ਯੋਜਨਾ ਕਮੇਟੀ ਦਾ ਚੇਅਰਮੈਨ ਬਣਾਉਣ ’ਤੇ ਧੰਨਵਾਦ ਵੀ ਕੀਤਾ।
            ਸ਼੍ਰੀ ਬਾਂਸਲ ਨੇ ਦਿਨੋ-ਦਿਨ ਸੁੰਘੜਦੀਆਂ ਜਾ ਰਹੀਆਂ ਮੇਨ ਸੜਕਾਂ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਸਬੰਧਿਤ ਵਿਭਾਗ ਇਸ ਵੱਲ ਧਿਆਨ ਦੇਣ ਕਿਉਂਕਿ ਸੜਕਾਂ ਦੀ ਚੌੜਾਈ ਘਟਣ ਨਾਲ ਹਾਦਸੇ ਵਾਪਰਨ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਉਨ•ਾਂ ਕਿਹਾ ਕਿ ਵੱਧ ਰਹੇ ਹਾਦਸਿਆਂ ਨੂੰ ਠੱਲ• ਪਾਉਣ ਲਈ ਇਸ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਉਨ•ਾਂ ਕਿਹਾ ਕਿ ਇਸ ਪਾਸੇ ਹਰੇਕ ਵਿਅਕਤੀ ਆਪੋ-ਆਪਣੀ ਜ਼ਿੰਮੇਵਾਰੀ ਨਿਭਾਵੇ ਤਾਂ ਇਹ ਸਮੱਸਿਆ ਪੈਦਾ ਹੀ ਨਹੀਂ ਹੋ ਸਕਦੀ। ਉਨ•ਾਂ ਸਬੰਧਿਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਤੁਰੰਤ ਸੜਕਾਂ ਖੁੱਲ•ੀਆਂ ਕਰਵਾਈਆਂ ਜਾਣ ਅਤੇ ਸੜਕਾਂ ਦੇ ਮੋੜਾਂ ’ਤੇ  ਨਜਾਇਜ਼ ਉਗੀਆਂ ਪਹਾੜੀ ਕਿੱਕਰਾਂ ਅਤੇ ਘਾਹ-ਫੂਸ ਨੂੰ ਵੀ ਸਾਫ਼ ਕਰਵਾਇਆ ਜਾਵੇ।
             ਇਸ ਮੌਕੇ ਚੇਅਰਮੈਨ ਵਲੋਂ ਵਿੱਤੀ ਸਾਲ 2012-13 ਦੌਰਾਨ ਵੱਖ-ਵੱਖ ਵਿਭਾਗਾਂ ਨੂੰ ਬੀ.ਪੀ. ਐਲ. ਕਾਰਡ ਧਾਰਕਾਂ, ਮਨਰੇਗਾ ਮਜ਼ਦੂਰਾਂ, ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਨੂੰ ਮਕਾਨ ਬਣਾਉਣ, ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਅਪਾਹਜ ਵਿਅਕਤੀਆਂ ਨੂੰ ਪੈਨਸ਼ਨ ਅਤੇ ਵੱਖ-ਵੱਖ ਆਂਗਣਵਾੜੀ ਸੈਂਟਰਾਂ ਦੇ ਬੱਚਿਆਂ ਨੂੰ ਦੁਪਹਿਰ ਦਾ ਭੋਜਨ ਦੇਣ ਅਤੇ ਗਰਭਵਤੀ ਔਰਤਾਂ ਦੀ ਖੁਰਾਕ ਸਬੰਧੀ ਦਿੱਤੀਆਂ ਗ੍ਰਾਟਾਂ ਦਾ ਮੁਲਾਂਕਣ ਕੀਤਾ ਗਿਆ। ਉਨ•ਾਂ ਕਿਹਾ ਕਿ ਵਿੱਢੇ ਵਿਕਾਸ ਕਾਰਜ ਜਲਦੀ ਨੇਪਰੇ ਚਾੜ•ੇ ਜਾਣ ਤਾਂ ਜੋ ਸਰਕਾਰ ਦਾ ਪੈਸਾ ਜਿਸ ਕੰਮ ਲਈ ਆਇਆ ਹੈ, ਉਸੇ ਥਾਂ ’ਤੇ ਲੱਗ ਸਕੇ। ਉਨ•ਾਂ ਕਿਹਾ ਕਿ ਕੰਮ ਮੁਕੰਮਲ ਹੋਣ ਨਾਲ ਜਨਤਾ ਨੂੰ ਵੀ ਰਾਹਤ ਮਿਲਦੀ ਹੈ, ਇਸ ਲਈ ਲਾਪ੍ਰਵਾਹੀ ਬਿਲਕੁੱਲ ਨਾ ਵਰਤੀ ਜਾਵੇ। ਉਨ•ਾਂ ਆਡਿਟ ਪੈਰਿ•ਆਂ ਨੂੰ ਵੀ ਜਲਦੀ ਖ਼ਤਮ ਕਰਨ ਲਈ ਵਿਭਾਗਾਂ ਨੂੰ ਨਿਰਦੇਸ਼ ਦਿੱਤੇ।
       ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਵਰਿੰਦਰ ਕੁਮਾਰ ਸ਼ਰਮਾ, ਐਸ.ਡੀ.ਐਮ. ਸਰਦੂਲਗੜ• ਸ਼੍ਰੀ ਰਾਜਦੀਪ ਸਿੰਘ ਬਰਾੜ, ਡੀ.ਡੀ.ਪੀ.ਓ. ਸ਼੍ਰੀ ਹਰਿੰਦਰ ਸਿੰਘ ਸਰਾਂ, ਐਸ.ਡੀ.ਐਮ. ਮਾਨਸਾ ਸ਼੍ਰੀ ਰਾਕੇਸ਼ ਕੁਮਾਰ, ਐਸ.ਡੀ.ਐਮ. ਬੁਢਲਾਡਾ ਸ਼੍ਰੀ ਤੇਜਪ੍ਰੀਤ ਸਿੰਘ ਸੈਣੀ, ਉਪ ਅਰਥ ਤੇ ਅੰਕੜਾ ਸਲਾਹਕਾਰ ਸ਼੍ਰੀ ਹਰਬੰਸ ਸਿੰਘ, ਡੀ.ਐਫ.ਐਸ.ਸੀ. ਡਾ. ਨਿਰਮਲ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਡਾ. ਪਰਮਜੀਤ ਸਿੰਘ ਢੱਟ, ਜ਼ਿਲ•ਾ ਸਿੱਖਿਆ ਅਫ਼ਸਰ (ਸੈਕੰਡਰੀ ਅਤੇ ਐਲੀਮੈਂਟਰੀ) ਸ਼੍ਰੀ ਹਰਬੰਸ ਸਿੰਘ ਸੰਧੂ, ਸ਼੍ਰੀ ਰਾਜਿੰਦਰਪਾਲ ਮਿੱਤਲ, ਜ਼ਿਲ•ਾ ਭਲਾਈ ਅਫ਼ਸਰ ਸ਼੍ਰੀ ਕੁਲਦੀਪ ਸਿੰਘ, ਸ਼੍ਰੀ ਸਵਰਨ ਸਿੰਘ ਹੀਰੇਵਾਲਾ ਤੋਂ ਇਲਾਵਾ ਜ਼ਿਲ•ਾ ਯੋਜਨਾ ਕਮੇਟੀ ਦੇ ਗੈਰ ਸਰਕਾਰੀ, ਸਰਕਾਰੀ ਅਤੇ ਵੱਖ-ਵੱਖ ਵਿਭਾਗਾਂ ਦੇ ਜ਼ਿਲ•ਾ ਅਧਿਕਾਰੀ ਹਾਜ਼ਰ ਸਨ।



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger