ਭੀਖੀ,26ਮਾਰਚ-(ਬਹਾਦਰ ਖਾਂਨ)- ਨੇੜਲੇ ਪਿੰਡ ਮੋਹਰ ਸਿੰਘ ਵਾਲਾ ਵਿਖੇ ਸਹਿਕਾਰੀ ਸੁਸਾਇਟੀ ਦਾ ਨੀਂਹ ਪੱਥਰ ਹਲਕਾ ਵਿਧਾਇਕ ਪ੍ਰੇਮ ਮਿੱਤਲ ਨੇ ਆਪਣੇ ਕਰ ਕਮਲਾਂ ਨਾਲ ਰੱਖਿਆ। ਇਸ ਮੌਕੇ ਬੋਲਦਿਆਂ ਪ੍ਰੇਮ ਮਿੱਤਲ ਨੇ ਕਿਹਾ ਕਿ ਕਿਸਾਨਾਂ ਨਾਲ ਸੰਬੰਧਤ ਸਮੱਸਿਆਵਾਂ ਦੇ ਹੱਲ ਲਈ ਵੱਧ ਤੋਂ ਵੱਧ ਕਿਸਾਨ ਸਹਿਕਾਰਤਾ ਲਹਿਰ ਨਾਲ ਜੁੜਨ ਕਿਉਂਕਿ ਕੇਂਦਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਕਾਰਨ ਕਿਸਾਨੀ ਨੂੰ ਬਚਾਉਣ ਲਈ ਸਹਿਕਾਰਤਾ ਲਹਿਰ ਹੀ ਵਿਸ਼ੇਸ਼ ਭੂਮਿਕਾ ਅਦਾ ਕਰ ਰਹੀ ਹੈ। ਉਨਾਂ ਕਿਹਾ ਕਿ ਸਹਿਕਾਰਤਾ ਲਹਿਰ ਜਿੰਨੀ ਮਜਬੂਤ ਹੋਵੇਗੀ ਉਨੇ ਹੀ ਕਿਸਾਨ ਵੀ ਮਜਬੂਤ ਹੋਣਗੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਹਮੇਸ਼ਾ ਵਚਨਬੱਧ ਹੈ। ਇਸ ਮੌਕੇ ਤੇ ਡੀਆਰ ਰਾਜਪਾਲ ਕਰਕਰਾ, ਡੀਐਮ ਸੁਖਰਾਜ ਸਿੰਘ, ਯੂਥ ਅਕਾਲੀ ਆਗੂ ਨਰੇਸ਼ ਮਿੱਤਲ, ਸੰਜੇ ਬੀਐਲਡੀ, ਨਗਰ ਪੰਚਾਇਤ ਭੀਖੀ ਦੇ ਪ੍ਰਧਾਨ ਹਰਪ੍ਰੀਤ ਸਿੰਘ ਚਹਿਲ, ਸਰਪੰਚ ਬਲਰਾਜ ਸਿੰਘ ਧਲ਼ੇਵਾਂ, ਗੁਰਜੰਟ ਸਿੰਘ ਸੈਕਟਰੀ ਧਲੇਵਾਂ, ਰਾਮ ਸਿੰਘ ਸੈਕਟਰੀ ਹੋਡਲਾ ਕਲਾਂ, ਸਰਪੰਚ ਬਲਵੀਰ ਸਿੰਘ ਸੋਹੀ, ਹਰਵੀਰ ਸਿੰਘ, ਤਰਲੋਚਨ ਸਿੰਘ, ਅਜੈਬ ਸਿੰਘ, ਦਰਸ਼ਨ ਸਿੰਘ ਬਾਬੇਕਾ, ਬਲਵੀਰ ਸਿੰਘ, ਬਲਦੇਵ ਸਿੰਘ ਕੂਨਰ,ਨਾਜਰ ਸਿੰਘ ਧਾਲੀਵਾਲ , ਬਲਦੇਵ ਸਿੰਘ ਹਰੀਕਾ, ਜਗਵਿੰਦਰ ਸਿੰਘ ਨੰਬਰਦਾਰ, ਮਹਿੰਦਰ ਸਿੰਘ ਪੰਚ,ਸਾਬਕਾ ਪੰਚ ਬੌਰੀਆ ਖਾ, ਬੰਤ ਸਿੰਘ ਧਾਲੀਵਾਲ, ਕਲੱਬ ਪ੍ਰਧਾਨ ਪਰਮਿੰਦਰ ਸਿੰਘ,ਅਲੀ ਖਾ, ਸ਼ਾਮ ਲਾਲ ਗਰਗ,ਰੀਤਮਹਿੰਦਰ ਸੇਖੌਂ ਆਦਿ ਹਾਜਰ ਸਨ।
Post a Comment