ਸ਼ਾਹਕੋਟ, 8 ਮਾਰਚ (ਸਚਦੇਵਾ) ਮਹਿਲਾ ਸ਼ਕਤੀ ਸੰਸਥਾ (ਰਜਿ.) ਸ਼ਾਹਕੋਟ ਵੱਲੋਂ ਸ਼ੁੱਕਰਵਾਰ ਨੂੰ ਮਹਿਲਾ ਦਿਵਸ ਮੌਕੇ ਸੰਸਥਾਂ ਦੀ ਪ੍ਰਧਾਨ ਮੈਡਮ ਮਨਜੀਤ ਕੌਰ ਦੀ ਅਗਵਾਈ ‘ਚ ਮਹਿਲਾ ਦਿਵਸ ਮਨਾਇਆ ਗਿਆ । ਇਸ ਮੌਕੇ ਪ੍ਰਧਾਨ ਮੈਡਮ ਮਨਜੀਤ ਕੌਰ ਨੇ ਕਿਹਾ ਕਿ ਸਾਡੇ ਸਮਾਜ ਵਿੱਚ ਆਏ ਦਿਨ ਔਰਤਾਂ ਅਤੇ ਲੜਕੀਆਂ ‘ਤੇ ਜ਼ੁਲਮ ਹੋ ਰਹੇ ਹਨ, ਜਿਸ ਕਾਰਣ ਔਰਤਾਂ ਅਤੇ ਲੜਕੀਆਂ ਦਾ ਘਰਾਂ ਵਿੱਚੋਂ ਨਿਕਲਣਾ ਔਖਾ ਹੋ ਗਿਆ ਹੈ । ਉਨ•ਾਂ ਔਰਤਾਂ ਅਤੇ ਲੜਕੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਆਪਣੇ ਨਾਲ ਹੋ ਰਹੇ ਜ਼ੁਲਮ ਨੂੰ ਦੱਬਣ ਦੀ ਬਜਾਏ, ਉਸ ਦਾ ਡੱਟ ਕੇ ਮੁਕਾਬਲਾ ਕਰਨ ਤਾਂ ਹਰ ਇੱਕ ਔਰਤ ਇੰਸਾਫ ਲੈ ਸਕਦੀ ਹੈ । ਇਸ ਉਪਰੰਤ ਉੱਕਤ ਸੰਸਥਾਂ ਵੱਲੋਂ ਔਰਤਾਂ ਦੀਆਂ ਮੰਗਾਂ ਨੂੰ ਲੈ ਕੇ ਐਸ.ਡੀ.ਐਮ ਸ਼ਾਹਕੋਟ ਟੀ.ਐਨ ਪਾਸੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ, ਜਿਸ ਵਿੱਚ ਉਨ•ਾਂ ਪ੍ਰਸ਼ਾਸ਼ਣ ਤੋਂ ਮੰਗ ਕੀਤੀ ਕਿ ਔਰਤਾਂ ਅਤੇ ਲੜਕੀਆਂ ਨਾਲ ਹੋ ਰਹੇ ਜਬਰ ਜਨਾਹ ਨੂੰ ਰੋਕਣ ਲਈ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾਵਾਂ ਦਿੱਤੀਆਂ ਜਾਣ ਤਾਂ ਜੋ ਅੱਗੇ ਤੋਂ ਕੋਈ ਵੀ ਮਾੜਾ ਅਨਸਰ ਅਜਿਹਾ ਕਰਨ ਤੋਂ ਪਹਿਲਾ ਇਸ ਦੇ ਮਾੜੇ ਨਤੀਜਿਆ ਬਾਰੇ ਜਰੂਰ ਸੋਚੇ । ਸ਼ਾਹਕੋਟ ‘ਚ ਬੱਚਿਆਂ ਲਈ ਪਾਰਕ ਬਣਵਾਇਆ ਜਾਵੇ ਤਾਂ ਜੋ ਬੱਚੇ ਵਿਹਲੇ ਸਮੇਂ ‘ਚ ਵੱਖ-ਵੱਖ ਟੀ.ਵੀ ਚੈਨਲਾਂ ‘ਤੇ ਆ ਰਹੇ ਲੱਚਰ ਪ੍ਰੋਗਰਾਮ ਦੇਖਣ ਦੀ ਬਜਾਏ ਖੇਡਾਂ ਪ੍ਰਤੀ ਉਤਸ਼ਾਹਿਤ ਹੋਣ । ਐਸ.ਡੀ.ਐਮ ਸ਼ਾਹਕੋਟ ਟੀ.ਐਨ ਪਾਸੀ ਨੇ ਸੰਸਥਾਂ ਦੇ ਅਹੁਦੇਦਾਰਾਂ ਨੂੰ ਭਰੋਸਾ ਦਿੱਤਾ ਕਿ ਉਨ•ਾਂ ਦੀਆਂ ਮੰਗਾਂ ਵੱਲ ਖਾਸ ਧਿਆਨ ਦਿੱਤਾ ਜਾਵੇਗਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਮਨਜੀਤ ਕੌਰ, ਸੈਕਟਰੀ ਰੀਟਾ ਸੋਬਤੀ, ਪ੍ਰੈੱਸ ਸਕੱਤਰ ਗੁਰਮੀਤ ਕੌਰ, ਕੈਸ਼ੀਅਰ ਸਰੋਜ ਗੁਪਤਾ, ਸੁਖਜੀਤ ਕੌਰ ਮਠਾੜੂ, ਰਮੇਸ਼ ਰਾਣੀ, ਬਲਬੀਰ ਕੌਰ, ਸੁਦੇਸ਼ ਗੁਪਤਾ, ਤ੍ਰਿਪਤਾ ਦੁੱਗਲ, ਤਰਸੇਮ ਰਾਣੀ, ਜਰਨੈਲ ਕੌਰ, ਵਿਜੇ ਕੁਮਾਰੀ ਜੱਸਲ ਐਮ.ਸੀ, ਸੁਰਿੰਦਰ ਅਰੋੜਾ ਐਮ.ਸੀ, ਗੀਤਾ ਜੁਨੇਜਾ, ਸੁਰਿੰਦਰ ਕੌਰ ਰੂਪਰਾ, ਨਿਰਮਲ ਕੌਰ, ਗੁਰਬਖਸ਼ ਕੌਰ, ਮੋਨੀ ਧਵਨ, ਸਰੋਜ ਗੋਇਲ, ਆਸ਼ਾ ਗੁਪਤਾ, ਸ਼ਮਿੰਦਰ ਕੌਰ, ਚੰਦਰ ਕਾਂਤਾ ਜੈਨ, ਕਿਰਨ ਅਰੋੜਾ ਆਦਿ ਹਾਜ਼ਰ ਸਨ ।
Post a Comment