ਸਾਦਿਕ, 8 ਮਾਰਚ (ਤਾਜਪ੍ਰੀਤ ਸੋਨੀ)-ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਮਾਰੂ ਨੀਤੀਆਂ ਕਾਰਨ ਕਾਂਗਰਸ ਪੰਜਾਬ ਵਿੱਚ ਪਿੱਛੇ ਚਲੀ ਗਈ ਸੀ ਤੇ ਸੀਨੀਅਰ ਆਗੂਆਂ ਨੂੰ ਨੀਵਾਂ ਵਿਖਾਉਣ ਦੀਆਂ ਚੱਲੀਆਂ ਜਾ ਰਹੀਆਂ ਚਾਲਾਂ ਕਾਰਨ ਕੈਪਟਨ ਵਿਰੋਧੀ ਧੜਾ ਮਾਯੂਯ ਸੀ ਤੇ ਉਹ ਲਗਾਤਾਰ ਕਾਂਗਰਸ ਦੀ ਬੇਹਤਰੀ ਲਈ ਕੈਪਟਨ ਨੂੰ ਪ੍ਰਧਾਨਗੀ ਦਾ ਅਹੁਦਾ ਤਿਆਗ ਦੇਣ ਲਈ ਕਹਿ ਰਿਹਾ ਸੀ। ਇਹ ਸ਼ਬਦ ਸਾਦਿਕ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਿਵਰਾਜ ਸਿੰਘ ਢਿੱਲੋਂ ਜ਼ਿਲਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਲਖਵਿੰਦਰ ਸਿੰਘ ਢਿੱਲੋ ਨੇ ਕਹੇ। ਉਨਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਕੇ ਸ਼੍ਰੀਮਤੀ ਸੋਨੀਆ ਗਾਂਧੀ ਤੇ ਸ਼੍ਰੀ ਰਾਹੁਲ ਗਾਂਧੀ ਤੇ ਵਰਕਰਾਂ ਵਿੱਚ ਨਵਾਂ ਜੋਸ਼ ਭਰ ਦਿੱਤਾ ਹੈ ਤੇ ਹਲਕਾ ਫਰੀਦਕੋਟ ਦੇ ਕਾਂਗਰਸੀ ਵਰਕਰ ਅਵਤਾਰ ਸਿੰਘ ਬਰਾੜ ਸਾਬਕਾ ਸਿੱਖਿਆ ਮੰਤਰੀ ਪੰਜਾਬ ਦੀ ਰਹਿਨੁਮਾਈ ਹੇਠ ਕਾਂਗਰਸ ਨੂੰ ਬੁਲੰਦੀਆਂ ਤੇ ਲਿਜਾਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਸ ਮੌਕੇ ਸੰਤੋਖ ਸਿੰਘ ਢਿੱਲੋਂ, ਸ਼ਾਮ ਸੁੰਦਰ, ਸਤਨਾਮ ਸਿੰਘ, ਮਹਿੰਦਰ ਸਿੰਘ ਤੇ ਪਿੰਡ ਵਾਸੀ ਹਾਜਰ ਸਨ।
ਸਾਦਿਕ ਵਿਖੇ ਗਲਬਾਤ ਕਰਦੇ ਹੋਏ ਸਿਵਰਾਜ ਸਿੰਘ ਢਿੱਲੋ ਤੇ ਲਖਵਿੰਦਰ ਸਿੰਘ ਢਿੱਲੋ । ਫੋਟੋ :ਤਾਜਪ੍ਰੀਤ ਸੋਨੀ
Post a Comment