ਅਕਾਲ ਤਖ਼ਤ ਦੀ ਸੰਸਥਾ ਤੇ ਸਿਧਾਂਤ ਅੱਗੇ ਸਾਡਾ ਸਿਰ ਝੁਕਦਾ ਹੈ ਪਰ ਇਸ ਤੋਂ ਬਾਗੀ ਜਥੇਦਾਰਾਂ ਦੇ ਕੂੜਨਾਮੇ ਕਦੇ ਨਹੀਂ ਮੰਨਾਂਗੇ: ਅਕਾਲੀ ਜੱਥਾ ਕਾਨ੍ਹਪੁਰ

Monday, March 04, 20130 comments


ਬਠਿੰਡਾ, 4 ਮਾਰਚ (ਕਿਰਪਾਲ ਸਿੰਘ): ਅਕਾਲ ਤਖ਼ਤ ਦੀ ਸੰਸਥਾ ਤੇ ਸਿਧਾਂਤ ਅੱਗੇ ਸਾਡਾ ਸਿਰ ਝੁਕਦਾ ਹੈ ਪਰ ਇਸ ਤੋਂ ਬਾਗੀ ਜਥੇਦਾਰਾਂ ਦੇ ਕੂੜਨਾਮੇ ਅਸੀਂ ਕਦੇ ਨਹੀਂ ਮੰਨਾਂਗੇ। ਇਹ ਵੀਚਾਰ ਅੱਜ ਗੁਰਦੁਆਰਾ ਸੰਤ ਨਗਰ, ਕਾਨ੍ਹਪੁਰ ਵਿਖੇ ਅਕਾਲੀ ਜੱਥਾ ਕਾਨ੍ਹਪੁਰ ਦੇ ਹੋਏ ਜਨਰਲ ਇਜਲਾਸ ਵਿੱਚ ਸਰਬਸੰਮਤੀ ਨਾਲ ਪਾਸ ਕੀਤੇ ਮਤੇ ਵਿੱਚ ਕਹੇ ਗਏ। ਕਾਨ੍ਹਪੁਰ ਵਿਖੇ ਕਰਵਾਏ ਗਏ ਕੀਰਤਨ ਸਮਾਗਮ, ਜਿਸ ਵਿਚ ਪ੍ਰੋ: ਦਰਸ਼ਨ ਸਿੰਘ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਸੀ, ਤੋਂ ਬਾਦ ਅਕਾਲੀ ਜੱਥਾ ਦੇ ਵੀਰਾˆ ਦੀ ਇਹ ਪਹਿਲੀ ਮੀਟਿੰਗ ਸੀ। ਇਸ ਮੀਟਿੰਗ ਵਿੱਚ ਅਕਾਲੀ ਜੱਥੇ ਦੇ ਪੰਥ ਦਰਦੀ ਵੀਰਾˆ ਨੇ ਬਹੁਤ ਵੱਡੇ ਪੱਧਰ ’ਤੇ ਹਿੱਸਾ ਲਿਆ ਅਤੇ ਅਪਣੇ ਅਪਣੇ ਜੋਸ਼ ਭਰੇ ਵਿਚਾਰ ਰੱਖੇ ਅਤੇ ਕੁਝ ਮਤੇ ਵੀ ਪਾਸ ਕੀਤੇ ਗਏ।
ਸਭ ਤੋਂ ਪਹਿਲਾˆ ਅਕਾਲੀ ਜੱਥੇ ਦੇ ਵੀਰ ਹਰਪਾਲ ਸਿੰਘ ਗਾˆਧੀ ਨੇ ਉਨ੍ਹਾˆ ਸਾਰੇ ਵੀਰਾˆ ਨੂੰ ਵਧਾਈ ਦਿੱਤੀ ਜਿਨ੍ਹਾˆ ਨੇ ਦਿਨ ਰਾਤ ਇਕ ਕਰ ਕੇ ਕੌਮ ਦੀ ਮਹਾਨ ਸ਼ਖਸ਼ੀਅਤ ਪ੍ਰੋ: ਦਰਸ਼ਨ ਸਿੰਘ ਜੀ ਦਾ ਗੁਰਬਾਣੀ ਕੀਰਤਨ ਪ੍ਰੋਗ੍ਰਾਮ ਕਰਵਾਉਣ ਵਿੱਚ ਅਪਣਾˆ ਯੋਗਦਾਨ ਪਾਇਆ ਅਤੇ ਸੱਚ ਨਾਲ ਖਲੋ ਕੇ ਝੂਠ ਨੂੰ ਸਿਰਿਉ ਨਕਾਰ ਦਿਤਾ।
ਵੀਰ ਰਮਿੰਦਰ ਸਿੰਘ ਸੋਨੂੰ ਰੇਖੀ ਨੇ ਉਨਾˆ ਲੋਕਾ ’ਤੇ ਨਿਸ਼ਾਨਾˆ ਸਾਧਿਆ ਜੋ ਇਹ ਕਹਿ ਕੇ ਕੂੜ ਪ੍ਰਚਾਰ ਕਰ ਰਹੇ ਨੇ ਕਿ ਅਕਾਲੀ ਜੱਥਾ ਕਾਨ੍ਹਪੁਰ ਦੇ ਵੀਰ ਅਕਾਲ ਤਖ਼ਤ ਨੂੰ ਨਹੀ ਮੰਨਦੇ। ਉਨ੍ਹਾˆ ਸਪਸ਼ਟ ਕੀਤਾ ਕਿ ਅਕਾਲੀ ਜੱਥੇ ਦੇ ਸਾਰੇ ਵੀਰ ਅਕਾਲ ਤਖ਼ਤ ਦਾ ਸਤਿਕਾਰ ਕਰਦੇ ਹਨ, ਲੇਕਿਨ ਉਸ ’ਤੇ ਕਾਬਜ਼ ਧੜੇ ਵਲੋਂ ਬਿਠਾਏ ਗਏ ਕਠਪੁਤਲੀ ਜਥੇਦਾਰ ਗੁਰਬਚਨ ਸਿੰਘ ਵਰਗੇ ਗ੍ਰੰਥੀ, ਜੋ ਸਿੱਖਾˆ ਨੂੰ ਜੁੱਤੀਆˆ ਮਰਵਾਉਣ ਦੀਆˆ ਗੱਲਾˆ ਕਰਦੇ ਨੇ ਅਤੇ ਗੁਰਬਾਣੀ ਕੀਰਤਨ ’ਤੇ ਪਾਬੰਦੀ ਲਗਾਉਣ ਲਈ ਕੁਲਦੀਪ ਸਿੰਘ ਵਰਗੇ ਅਪਰਾਧਿਕ ਪਿਛੋਕੜ ਵਾਲੇ ਬੰਦਿਆˆ ਦਾ ਸਹਾਰਾ ਲੈਂਦੇ ਨੇ, ਅਤੇ ਉਨ੍ਹਾˆ ਦੇ ਫੇਲ੍ਹ ਹੋ ਜਾਣ ਤੋਂ ਬਾਦ ਵੀ ਉਨ੍ਹਾˆ ਨੂੰ ਸ਼ਾਬਾਸ਼ੀਆˆ ਦੇˆਦੇ ਹੋਣ; ਐਸੇ ਲੋਕਾˆ ਦੇ ਕੂੜ ਨਾਮਿਆˆ ਨੂੰ ਅਸੀਂ ਮੁੱਢੋਂ ਰੱਦ ਕਰਦੇ ਹਾਂ। ਉਨ੍ਹਾਂ ਕਿਹਾ ਗੁਰਬਚਨ ਸਿੰਘ ਦੇ ਕੂੜਨਾਮਿਆਂ ਨੂੰ ਰੱਦ ਕਰਕੇ ਅਕਾਲ ਤਖਤ ਸਾਹਿਬ ਦਾ ਅਪਮਾਨ ਅਸੀਂ ਨਹੀ ਕਰ ਰਹੇ ਬਲਕਿ ਉਸ ’ਤੇ ਕਾਬਿਜ਼ ਗੁਰਬਚਨ ਸਿੰਘ ਵਰਗੇ ਉਹ ਲੋਕ ਹੀ ਕਰ ਰਹੇ ਨੇ ਜੋ ਪੰਥਕ ਫੈਸਲੇ ਕਰਨ ਸਮੇਂ ਅਕਾਲ ਤਖ਼ਤ ਦੀ ਮਰਿਆਦਾ ਤੋਂ ਬਾਗੀ ਦੋ ਜਥੇਦਾਰਾਂ ਨੂੰ ਪੰਜਾਂ ਦੀ ਮੀਟਿੰਗ ਵਿਚ ਬਿਠਾਉਂਦੇ ਹਨ।
ਵੀਰ ਇੰਦਰ ਜੀਤ ਸਿੰਘ ਕਾਨ੍ਹਪੁਰ ਨੇ ਅਪਣੀ ਤਕਰੀਰ ਵਿੱਚ ਅਕਾਲ ਤਖ਼ਤ ’ਤੇ ਬੈਠੇ ਪੰਜ ਗ੍ਰੰਥੀਆˆ ਦੇ ਕੂੜਨਾਮਿਆˆ ਨੂੰ ਹਸੋਹੀਣਾˆ ਅਤੇ ਕੌਮ ਨੂੰ ਗੁਮਰਾਹ ਕਰਕੇ ਕੌਮ ਨੂੰ ਫਾੜ ਫਾੜ ਕਰਨ ਵਾਲਾ ਦਸਦਿਆˆ ਕਿਹਾ ਕਿ ਦੋ ਤਖਤਾˆ ਦੇ ਗ੍ਰੰਥੀ ਜੋ ਆਪ ਹੀ ਸਿੱਖ ਰਹਿਤ ਮਰਿਯਾਦਾ ਨੂੰ ਨਹੀਂ ਮੰਨਦੇ, ਅਤੇ ਗੁਰਮਤਿ ਸਿਧਾˆਤਾˆ ਤੋਂ ਬਾਗੀ ਹੋਣ ਕਾਰਣ ਆਪ ਤਨਖ਼ਾਹਯੋਗ ਹਨ, ਉਹ ਅਕਾਲ ਤਖ਼ਤ ’ਤੇ ਬੈਠ ਕੇ ਹਾਕਿਮ ਬਣ ਕੇ ਕੌਮ ਦੇ ਫੈਸਲੇ ਕਿਸ ਅਧਿਕਾਰ ਨਾਲ ਕਰ ਰਹੇ ਨੇ? ਉਨ੍ਹਾਂ ਕਿਹਾ ਜੋ ਆਪ ਸਿੱਖ ਰਹਿਤ ਮਰਿਯਾਦਾ ਨੂੰ ਨਹੀਂ ਮੰਨਦੇ ਉਨਾˆ ਨੂੰ ਅਕਾਲ ਤਖਤ ’ਤੇ ਬੈਠਣ ਅਤੇ ਕੌਮੀ ਫੈਸਲਿਆ ’ਤੇ ਦਸਤਖ਼ਤ ਕਰਨ ਦਾ ਕੋਈ ਅਧਿਕਾਰ ਨਹੀਂ ਹੈ? ਅਖਬਾਰਾˆ ਵਿੱਚ ਛਪੀਆˆ ਖ਼ਬਰਾˆ ਦਾ ਕਰੜਾ ਨੋਟਿਸ ਲੈਂਦਿਆਂ ਭਾਈ ਇੰਦਰਜੀਤ ਸਿੰਘ ਨੇ ਕਿਹਾ ਕਿ ਅਖੌਤੀ ਜਥੇਦਾਰ ਗੁਰਬਚਨ ਸਿੰਘ, ਅਕਾਲੀ ਜੱਥੇ ’ਤੇ ਕਾਰਵਾਈ ਕਰਨ ਦੀ ਗੱਲ ਭੁੱਲ ਜਾਵੇ। ਜੇ ਉਸ ਨੇ ਕਾਰਵਾਈ ਕਰਨੀ ਹੀ ਹੈ, ਤਾˆ ਪਹਿਲਾˆ ਹਜੂਰ ਸਾਹਿਬ ਅਤੇ ਪਟਨਾ ਸਾਹਿਬ ਦੇ ਹੈੱਡ ਗ੍ਰੰਥੀਆਂ, ਜੋ ਅਕਾਲ ਤਖ਼ਤ ਤੋਂ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਦੀ ਸ਼ਰੇਆਮ ਉਲੰਘਣਾਂ ਕਰ ਰਹੇ ਹਨ; ’ਤੇ ਕਾਰਵਾਈ ਕਰਕੇ ਉਨਾˆ ਨੂੰ ਪੰਥ ਤੋਂ ਛੇਕੇ, ਫਿਰ ਸਾਡੇ ਵੱਲ ਮੂੰਹ ਕਰੇ। ਵੀਰ ਇੰਦਰ ਜੀਤ ਸਿੰਘ ਦੀ ਇਹ ਗੱਲ ਸੁਣਦਿਆਂ ਹੀ ਸਾਰੇ ਵੀਰਾˆ ਨੇ ਹੱਥ ਖੜ੍ਹੇ ਕਰ ਕੇ ਕਿਹਾ ਕਿ ਕਿੰਨਿਆਂ ਨੂੰ ਛੇਕਣਗੇ। ਅਸੀਂ ਸਾਰੇ ਅਪਣੇ ਪਰਿਵਾਰਾˆ ਸਮੇਤ ਇਹੋ ਜਹੀ ਸੜੀ ਗਲੀ ਬ੍ਰਾਹਮਣੀ ਵਿਵੱਸਥਾ, ਜਿਸ ਦੀ ਸਿੱਖੀ ਅਤੇ ਸਿੱਖ ਰਹਿਤ ਮਰਯਾਦਾ ਵਿੱਚ ਕੋਈ ਜ਼ਿਕਰ ਤਕ ਨਹੀ ਹੈ; ਤੋਂ ਅਪਣਾˆ ਪਿੱਛਾ ਛੁਡਾਉਣਾ ਚਾਹੁੰਦੇ ਹਾˆ। 
ਮੈਂਬਰਾਂ ਦਾ ਇੰਨਾਂ ਜੋਸ ਵੇਖ ਕੇ ਭਾਈ ਇੰਦਰਜੀਤ ਸਿੰਘ ਨੇ ਮਤਾ ਪੇਸ਼ ਕੀਤਾ ਜਿਸ ਵਿੱਚ ਕਿਹਾ ਗਿਆ ਕਿ ‘ਅਕਾਲ ਤਖ਼ਤ ਦੀ ਸੰਸਥਾ ਤੇ ਸਿਧਾਂਤ ਅੱਗੇ ਸਾਡਾ ਸਿਰ ਝੁਕਦਾ ਹੈ ਪਰ ਜਦ ਤੱਕ ਸਿੱਖ ਰਹਿਤ ਮਰਿਆਦਾ ਤੋਂ ਬਾਗੀ ਦੋ ਜਥੇਦਾਰਾਂ ਨੂੰ ਤਨਖ਼ਾਹੀਆ ਕਰਾਰ ਦੇ ਕੇ ਉਨ੍ਹਾਂ ਵਿਰੁੱਧ ਕਾਰਵਾਈ ਨਹੀਂ ਕੀਤੀ ਜਾਂਦੀ ਉਸ ਸਮੇਂ ਤੱਕ ਇਸ ਤੋਂ ਬਾਗੀ ਜਥੇਦਾਰਾਂ ਦੇ ਕੂੜਨਾਮੇ ਅਸੀਂ ਕਦੇ ਨਹੀਂ ਮੰਨਾਂਗੇ’। ਹਾਜ਼ਰੀਨ ਸਾਰੇ ਮੈਂਬਰਾਂ ਨੇ ਆਪਣੇ ਦੋਵੇਂ ਹੱਥ ਖੜ੍ਹੇ ਕਰਕੇ ਕਿਹਾ ਕਿ ਅਸੀਂ ਸਾਰੇ ਅਕਾਲ ਤਖਤ ਅਤੇ ਸਿੱਖੀ ਅਦਾਰਿਆˆ ਦੀ ਮਰਿਯਾਦਾ ਨੂੰ ਬਹਾਲ ਕਰਨ ਦੀ ਸਹੁੰ ਚੁਕਦੇ ਹਾਂ ਅਤੇ ਜਦ ਤੱਕ ਇਹੋ ਜਿਹੇ ਲੋਗ ਅਕਾਲ ਤਖ਼ਤ ’ਤੇ ਬੈਠੇ ਹਨ ਜੋ ਸਿੱਖਾˆ ਨੂੰ ਅਨਮਤੀਆˆ ਕੋਲੋਂ ਜੁੱਤੀਆˆ ਮਰਵਾਉਣ ਦਾ ਫ਼ੁਰਮਾਨ ਜਾਰੀ ਕਰਦੇ ਹਨ, ਉਸ ਸਮੇਂ ਤੱਕ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ। ਇੰਦਰ ਜੀਤ ਸਿੰਘ ਨੇ ਵੀਰਾˆ ਦਾ ਇੰਨਾˆ ਜੋਸ਼ ਵੇਖਦਿਆ ਕਿਹਾ ਕਿ ਹੁਣ ਵਕਤ ਆ ਗਿਆ ਹੈ, ਕਿ ਅਕਾਲ ਤਖ਼ਤ ਦੀ ਮਰਯਾਦਾ ਅਤੇ ਸਤਿਕਾਰ ਨੂੰ ਮੱਦੇ ਨਜ਼ਰ ਰਖਦਿਆˆ ਪੁਜਾਰੀਵਾਦ ਦੇ ਖਿਲਾਫ ਇਕ ਲਹਿਰ ਖੜ੍ਹੀ ਕੀਤੀ ਜਾਏ, ਜਿਸ ਵਿੱਚ ਦੇਸ਼ ਵਿਦੇਸ਼ ਵਿੱਚ ਜਾਗਰੂਕ ਸਿੱਖਾˆ ਨੂੰ ਸ਼ਾਮਿਲ ਕਰਕੇ ਇਸ ਦਾ ਦਾਇਰਾ ਹੋਰ ਵੱਡਾ ਕੀਤਾ ਜਾਏਗਾ। ਭਾਈ ਇੰਦਰਜੀਤ ਸਿੰਘ ਵੱਲੋਂ ਪੇਸ਼ ਕੀਤਾ ਗਿਆ ਮਤਾ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ।
ਅਕਾਲੀ ਜੱਥਾ ਕਾਨ੍ਹਪੁਰ ਨਾਲ ਜੁੜੇ ਗੁਰਦੁਆਰਾ ਸ਼੍ਰੀ ਸਿੰਘ ਸਭਾ ਰਤਨ ਲਾਲ ਨਗਰ, ਕਾਨ੍ਹਪੁਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀਰ ਰਘੁਬੀਰ ਸਿੰਘ ਨੇ ਐਲਾਨ ਕੀਤਾ ਕਿ ਕਾਨ੍ਹਪੁਰ ਵਿੱਚ ਇਹੋ ਜਹੇ ਅਖੌਤੀ ਜੱਥੇਦਾਰਾˆ ਨੂੰ ਵੜਨ ਨਹੀ ਦਿਤਾ ਜਾਵੇਗਾ ਜੋ ਸਿੱਖਾˆ ਨੂੰ ਅਨਮਤੀਆˆ ਕੋਲੋਂ ਜੁੱਤੀਆ ਮਰਵਾਉਣ ਅਤੇ ਗੁਰਬਾਣੀ ਕੀਰਤਨ ’ਤੇ ਪਾਬੰਦੀਆˆ ਲਾਉਣ ਲਈ ਗੁੰਡੇ ਅਨਸਰਾˆ ਦਾ ਸਹਾਰਾ ਲੈ ਕੇ ਅਕਾਲ ਤਖਤ ਦੇ ਸਤਿਕਾਰ ਨੂੰ ਰੋਲਣ ਦਾ ਕੰਮ ਕਰ ਰਹੇ ਨੇ। ਉਨਾˆ ਐਲਾਨ ਕੀਤਾ ਕਿ ਅਕਾਲੀ ਜੱਥਾ, ਕਾਨ੍ਹਪੁਰ ਦੇ ਵੀਰ ਅਤੇ ਗੁਰਦੁਆਰਾ ਕਜਮੇਟੀ ਹਮੇਸ਼ਾਂ ਸੱਚ ਦੇ ਨਾਲ ਖੜ੍ਹੀ ਰਹੇਗੀ ਅਤੇ ਹਮੇਸ਼ਾˆ ਵਾˆਗ ਪੰਥਕ ਕੰਮ ਕਰਦੀ ਰਹੇਗੀ। ਇਸੇ ਲੜੀ ਵਿੱਚ ਉਨ੍ਹਾˆ ਐਲਾਨ ਕੀਤਾ ਕਿ ਆਰਥਿਕ ਤੌਰ ’ਤੇ ਪਛੜੇ ਗੁਰਸਿੱਖ ਪਰਿਵਾਰਾˆ ਦੇ ਬੱਚਿਆˆ ਦੇ ਆਨੰਦ ਕਾਰਜ, ਉਨ੍ਹਾˆ ਦੇ ਠਹਿਰਨ ਦਾ ਇੰਤਜਾਮ ਅਤੇ ਰੋਟੀ ਆਦਿਕ ਦਾ ਸਾਰਾ ਖਰਚਾ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰਤਨ ਲਾਲ ਨਗਰ ਗੁਰੂ ਕੀ ਗੋਲਕ ’ਚੋਂ ਕਰਿਆ ਕਰੇਗੀ। ਅਤੇ ਬੱਚੇ ਅਤੇ ਬੱਚੀ ਦੋਹਾˆ ਪਰਿਵਾਰਾˆ ਦਾ ਪੂਰੇ ਵਿਆਹ ਦਾ ਖਰਚਾ ਅਪਣੇ ਕੋਲੋਂ ਕਰੇਗੀ।
ਇਸ ਤਰ੍ਹਾˆ ਦੇ ਹੋਰ ਮੱਤੇ ਵੀ ਪਾਸ ਕੀਤੇ ਗਏ, ਅਤੇ ਵੀਰ ਮਨਮੀਤ ਸਿੰਘ ਸਵਾਲੱਖ, ਵੀਰ ਕੰਵਲਪਾਲ ਸਿੰਘ, ਵੀਰ ਤੇਜਪਾਲ ਸਿੰਗ, ਵੀਰ ਬਲਬੀਰ ਸਿੰਘ ਮੱਟੂ, ਵੀਰ ਅਤਿੰਦਰਪਾਲ ਸਿੰਘ, ਵੀਰ ਜਗਧਰ ਸਿੰਘ ਜੀ, ਵੀਰ ਬਲਬੀਰ ਸਿੰਘ ਭਗਤ ਜੀ, ਵੀਰ ਅੰਮ੍ਰਿਤ ਪਾਲ ਸਿੰਘ, ਵੀਰ ਸ਼ੰਟੀ ਸਿੰਘ ਖਾਲਸਾ, ਵੀਰ ਗੁਰਪ੍ਰੀਤ ਸਿੰਘ ਮਾਨੀ, ਵੀਰ ਅਮਰਜੀਤ ਸਿੰਘ, ਵੀਰ ਦਲੀਪ ਸਿੰਘ, ਅਤੇ ਬਹੁਤ ਸਾਰੇ ਵੀਰਾˆ ਨੇ ਆਪਣੇ ਵੀਚਾਰ ਰੱਖੇ, ਅਕਾਲੀ ਜੱਥੇ ਦੇ ਪ੍ਰਧਾਨ ਵੀਰ ਹਰਚਰਣ ਸਿੰਘ ਹੋਰਾˆ ਦੇ ਸ਼ਹਿਰ ਵਿੱਚ ਨਾˆ ਹੋਣ ਕਾਰਣ ਉਨਾˆ ਟੈਲੀਫੋਨ ਤੇ ਅਪਣਾˆ ਸੰਦੇਸ਼ ਭੇਜਿਆ। ਇਸ ਤਰ੍ਹਾਂ ਬਹੁਤ ਹੀ ਸੁਖਾਵੇ ਅਤੇ ਜੋਸ਼ ਭਰੇ ਮਹੌਲ ਵਿੱਚ ਇਹ ਇਜਲਾਸ ਸਿਰੇ ਚੜ੍ਹਿਆ।
ਮੀਟਿੰਗ ਦੀ ਸਾਰੀ ਕਾਰਵਾਈ ਦੀ ਜਾਣਕਾਰੀ ਵੀਰ ਇੰਦਰਜੀਤ ਸਿੰਘ, ਵੀਰ ਰਮਿੰਦਰ ਸਿੰਘ ਸੋਨੂੰ ਰੇਖੀ ਅਤੇ ਪ੍ਰਧਾਨ ਰਘੁਬੀਰ ਸਿੰਘ ਨੇ ਫ਼ੋਨ ਰਾਹੀਂ ਦਿੱਤੀ ਤੇ ਫ਼ੋਟੋ ਈਮੇਲ ਰਾਹੀਂ ਭੇਜੀ।



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger