ਵਿਧਾਇਕ ਨੇ ਗਰੀਬਾਂ ਪਰਿਵਾਰਾਂ ਨੂੰ ਚੈਕ ਵੰਡੇ

Tuesday, March 26, 20130 comments

ਮਾਨਸਾ 26 ਮਾਰਚ (ਸਫਲਸੋਚ ) ਪੰਜਾਬ ਸਰਕਾਰ ਨੇ ਆਤਮਹੱਤਿਆ ਕਰ ਚੁੱਕੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਸਹਾਇਤਾ ਰਾਸੀ ਵਜੋ ਇਕ ਲੱਖ ਰੁਪਏ ਦੇ ਚੈਕ ਮਾਨਸਾ ਵਿਧਾਇਕ ਪ੍ਰੇਮ ਮਿੱਤਲ ਨੇ ਵੰਡੇ।ਇਸ ਮੌਕੇ ਵਿਧਾਇਕ ਅਕਾਲੀ ਦਲ ਬਾਦਲ ਪ੍ਰੇਮ ਮਿੱਤਲ ਮਾਨਸਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਜ਼ੋ ਵਿਅਕਤੀ ਆਤਮਹੱਤਿਆ ਕਰ ਚੁੱਕੇ ਹਨ ਉਹਨਾਂ ਦੇ ਪਰਿਵਾਰਾਂ ਨੂੰ ਸਹਾਇਤ ਰਾਸੀ ਵਜੋ ਇਕ ਇਕ ਲੱਖ ਰੁਪਏ ਦੇ 212 ਚੈਕ ਵੱਖ ਵੱਖ ਪਿੰਡਾਂ ਦੇ ਗਰੀਬ ਪਰਿਵਾਰਾਂ ਨੂੰ ਦਿੱਤੇ। ਵਿਧਾਇਧ ਪ੍ਰੇਮ ਮਿੱਤਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 2ਕਰੋੜ 12ਲੱਖ ਰੁਪਏ ਗਰੀਬਾਂ ਪਰਿਵਾਰਾਂ ਨੂੰ  ਵੰਡੇ। ਇਸ ਮੌਕੇ ਤੇ ਤਹਿਸਲੀਦਾਰ ਦਰਸਨ ਕੁਮਾਰ, ਨਰੇਸ ਮਿੱਤਲ,ਅੰਗਰੇਜ਼ ਮਿੱਤਲ, ਜਗਤ ਰਾਮ,ਲਖਵਿੰਦਰ ਮੂਸਾ ਆਦਿ ਹਾਜਰ ਸਨ।



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger