ਮਾਨਸਾ 26 ਮਾਰਚ ( ਸਫਲਸੋਚ) ਪਿੰਡ ਬਰਨਾਲਾ ਦੇ ਲੋਕਾ ਨੂੰ ਸੁਸਾਇਟੀ ਵਿੱਚ ਸੇਵਾਦਾਰ ਦੀ ਪੋਸਟ ਲਈ ਹੋਏ ਘਪਲੇ ਕਰਨ ਸੁਸਾਇਟੀ ਨੂੰ ਜਿੰਦਰਾਂ ਮਾਰ ਦਿੱਤਾ ਅਤੇ ਐਲਾਨ ਕੀਤਾ ਕਿ ਜਿੰਨੀ ਦੇਰ ਜਿਲ•ਾ ਪ੍ਰਸਾਸਨ ਇਸ ਮਸਲੇ ਦਾ ਹੱਲ ਨਹੀ ਹੁੰਦਾ ਉਨੀ ਦੇਰ ਜਿੰਦਰਾ ਨਹੀ ਖੱਲਿਆ ਜਾਵੇਗਾ। ਪਿੰਡ ਵਾਸੀਆ ਨੇ ਕਿਹਾ ਕਿ ਜੋ ਆਦਮੀ ਇਸ ਨੌਕਰੀ ਲਈ ਯੋਗ ਸਨ ਉਨਾ ਦਾ ਹੱਕ ਮਾਰ ਕੇ ਕਿਸੇ ਹੋਰ ਨੂੰ ਦਿੱਤਾ ਜਾ ਰਿਹਾ ਹੈ। ਇਸ ਮੌਕੇ ਸੰਬੋਧਨ ਕਰਦਿਆ ਗੁਰਦੀਪ ਸਿੰਘ, ਕੁਲਦੀਪ ਸਿੰਘ, ਦਲਵਾਰਾ ਸਿੰਘ, ਅਵਤਾਰ ਸਿੰਘ, ਬੀਰਬਲ ਸਿੰਘ, ਜਗਸੀਰ ਸਿੰਘ, ਵੋਧਾ ਸਿੰਘ ਆਦਿ ਆਗੂਆ ਨੇ ਕਿਹਾ ਕਿ ਦੀ ਬਰਨਾਲ ਕੋਅਂ ਸੁਸਾਇਟੀ ਲਿਮਂ ਬਰਨਾਲਾ ਵੱਨੋਂ ਸੁਸਾਇਟੀ ਵਿਖੇ ਸੇਵਾਦਾਰ ਦੀ ਭਰਤੀ ਕਰਨ ਕੁੱਝ ਅਰਜੀਆ ਦੀ ਮੰਗ ਕੀਤੀ ਗਈ। ਇਸ ਆਸਾਮੀ ਲਈ 15 ਕਰੀਬ ਅਰਜੀਆ ਸੁਸਾਇਟੀ ਕੋਲ ਪਹੁੰਚੀਆ। ਇਸ ਸੰਬੰਧੀ ਸੁਸਾਇਟੀ ਵੱਲੋਂ ਇਹ ਕਿਹਾ ਕਿਆ ਸੀ ਕਿ ਸੁਸਾਇਟੀ ਵਿੱਚ ਜੋ ਸੇਵਾਦਾਰ ਦੀ ਭਰਤੀ ਕੀਤੀ ਜਾਵੇਗੀ ਉਹ ਬਿੱਲਕੁੱਨ ਨਿਰੋਲ ਮੈਰਿਟ ਦੇ ਅਧਾਰ ਤੇ ਕੀਤੀ ਜਾਵੇਗੀ। ਪ੍ਰੰਤੂ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਅਤੇ ਅਫਸਰਾਂ ਦੀ ਮਿਲੀ ਪੁਗਤ ਨਾਲ ਮੋਟੀ ਰਕਮ ਵਸੂਲ ਕੇ ਗੁਪਤ ਢੰਗ ਨਾਲ ਬਿਨਾ ਕਿਸੇ ਮੈਰਿਟ ਦੇ ਅਧਾਰ ਤੇ ਸੇਵਾਦਾਰ ਦੀ ਭਰਤੀ ਕੀਤੀ ਗਈ ਹੈ। ਇਸ ਆਸਾਮੀ ਸੰਬੰਧੀ ਕਿਸੇ ਵੀ ਅਖਬਾਰ ਵਿੱਚ ਹਿਸਤਿਹਾਰ ਜਾਂ ਕਿਸੇ ਵੀ ਸਪੀਕਰ ਆਦਿ ਤੇ ਕੋਈ ਸੂਚਨਾ ਨਹੀ ਦਿੱਤੀ ਗਈ। ਭਰੋਸੇ ਯੋਗ ਵਸੂਲਿਆ ਤੋਂ ਪਤਾ ਲੱਗਾ ਹੈ ਕਿ ਇਸ ਆਸਾਮੀ ਲਈ ਰੱਖੇ ਗਏ ਉਮੀਦਵਾਰ ਤੋਂ ਵੱਧ ਯੋਗਤਾ ਵਾਲੇ ਵੀ ਉਮੀਦਵਾਰ ਦੀਆ ਅਰਜੀਆ ਆਈਆ ਸਨ। ਸੋ ਅਸੀ ਸਮੂਹ ਰਹਿੰਦੇ ਉਮੀਦਵਾਰ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਇਸ ਭਰਤੀ ਸੰਬੰਧੀ ਕੀਤੇ ਗਏ ਘਪਲੇ ਦੀ ਉ¤ਚ ਪੱਧਰੀ ਜਾਂਚ ਪੜ•ਤਾਲ ਕੀਤੀ ਜਾਵੇ ਤਾ ਜੋ ਕਿ ਸਾਰੀ ਸਥਿਤੀ ਸਾਹਮਣੇ ਆ ਸਕੇ ਅਤੇ ਸਾਨੂੰ ਇਨਸਾਫ ਮਿਲ ਸਕੇ ਅਤੇ ਦੋਸੀਆ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ।
Post a Comment