ਜੋਧਾਂ 1 ਮਾਰਚ ( ਦਲਜੀਤ ਰੰਧਾਵਾ)- ‘ਸ੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹਲਕਾ ਦਾਖ਼ਾ ਵਿਧਾਇਕ ਮਨਪ੍ਰੀਤ ਸਿੰਘ ਇਯਾਲ਼ੀ ਦੀ ਅਗਵਾਈ ਹੇਠ ਪਿੰਡਾਂ ਦੇ ਕੀਤੇ ਜਾ ਰਹੇ ਬਹੁਪੱਖ਼ੀ ਵਿਕਾਸ ਕਾਰਜ਼ਾਂ ਕਾਰਨ ਲੋਕ ਦਿਲੋਂ ਅਕਾਲੀ ਦਲ ਨਾਲ਼ ਜੁੜ ਰਹੇ ਹਨ। ਅਕਾਲੀ ਦਲ ਦੀ ਇਸ ਵਿਕਾਸ ਨੀਤੀ ਕਾਰਨ ਪੂਰੇ ਪੰਜਾਬ ਵਿਚੋਂ ਕਾਂਗਰਸ ਸਮੇਤ ਹੋਰਨਾਂ ਪਾਰਟੀਆਂ ਦਾ ਸਫ਼ਾਇਆ ਹੋ ਰਿਹਾ ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਲੋਕ ਸ੍ਰੋਮਣੀ ਅਕਾਲੀ ਦਲ ਬਾਦਲ ਨੂੰ ਆਪਣੀ ਪਾਰਟੀ ਸਮਝ ਰਹੇ ਹਨ ਜਿਸ ਕਰਕੇ ਸ੍ਰੋਣਮੀ ਅਕਾਲੀ ਦਲ ਨੇ ਮੋਗੇ ਦੀ ਜਿਮਨੀ ਚੋਣ ਵੀ ਪੂਰੀ ਸਾਨ ਨਾਲ ਜਿੱਤ ਲਈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਯੂਥ ਅਕਾਲੀ ਆਗੂ ਸ: ਜਸਪ੍ਰੀਤ ਸਿੰਘ ਜੱਸੀ ਇਆਲੀ ਅਤੇ ਯੂਥ ਅਕਾਲੀ ਆਗੂ ਨਰਿੰਦਰ ਜੋਧਾਂ ਨੇ ਪ੍ਰੈਸ ਨਾਲ ਵਿਸੇਸ ਗੱਲਬਾਤ ਕਰਦਿਆਂ ਕੀਤਾ। ਉਨ•ਾਂ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਵਲੋਂ ਪੂਰੇ ਪੰਜਾਬ ਅੰਦਰ ਇਤਿਹਾਸਕ ਜਿੱਤ ਤੋਂ ਬਾਅਦ ਦਿੱਲੀ ਸ੍ਰੋਮਣੀ ਕਮੇਟੀ ਚੋਣਾਂ ‘ਚ ਮਿਲ਼ੀ ਜਿੱਤ ਨੇ ਦਰਸਾ ਦਿਤਾ ਹੈ ਕਿ ਲੋਕ ਹੁਣ ਕਾਂਗਰਸ ਤੋਂ ਪੂਰੀ ਤਰ•ਾਂ ਅੱਕ ਚੁੱਕੇ ਹਨ, ਕਿਉਂਕਿ ਸਰਨਾ ਗਰੁੱਪ ਵੀ ਕਾਂਗਰਸ ਦੀ ਬੀ ਟੀਮ ਹੀ ਹੈ। ਉਨ•ਾਂ ਅੱਗੇ ਕਿਹਾ ਕਿ ਮੋਗਾ ਚੋਣ ‘ਚ ਵੀ ਹਲਕੇ ਦੀ ਅਵਾਮ ਨੇ ਮੁੜ• ਅਕਾਲੀ ਦਲ ਬਾਦਲ ਨੂੰ ਹੀ ਬਹੁਮੱਤ ਦਿਤਾ ਹੈ । ਇਸ ਮੌਕੇ ਯੂਥ ਅਕਾਲੀ ਆਗੂ ਨਿਰਮਲ ਸਿੰਘ ਰਤਨ, ਗੁਰਵਿੰਦਰ ਸਿੰਘ ਰੈਂਪਾ ਅਤੇ ਅਮਰਜ਼ੀਤ ਸਿੰਘ ਆਦਿ ਹਾਜ਼ਰ ਸਨ।
Post a Comment