ਜੋਧਾਂ, 1 ਮਾਰਚ (ਦਲਜੀਤ ਸਿੰਘ ਰੰਧਾਵਾ) ਸ੍ਰੋਮਣੀ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ ਸ਼ੋਸ਼ਲ ਐਂਡ ਵੈਲਫੇਅਰ ਫਾਉਂਡੇਸ਼ਨ ਰਜਿ: ਵੱਲੋਂ ਹੌਲੇ-ਮੁਹੱਲੇ ਦੇ ਸਬੰਧ ਵਿੱਚ ਆਨੰਦਪੁਰ ਸਾਹਿਬ ਵਿਖੇ ਗੁਰੂ ਕੇ ਲੰਗਰ ਅਤੇ ਮੈਡੀਕਲ ਕੈਂਪ ਲਗਾਉਣ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਫਾਉਂਡੇਸ਼ਨ ਦੇ ਪ੍ਰਧਾਨ ਪ੍ਰੇਮ ਸਿੰਘ ਭੰਗੂ ਦੀ ਪ੍ਰਧਾਨਗੀ ਹੇਠ ਜੋਧਾਂ ਵਿਖੇ ਹੋਈ। ਚੇਅਰਮੈਨ ਜੱਥੇਦਾਰ ਜਗਰੂਪ ਸਿੰਘ, ਠੇਕੇਦਾਰ ਮਲਕੀਤ ਸਿੰਘ ਲਲਤੋਂ, ਸਰਪੰਚ ਗੁਰਮੀਤ ਸਿੰਘ ਗੁੱਜਰਵਾਲ, ਬੂਟਾ ਸਿੰਘ ਧਾਲੀਵਾਲ, ਜਸਵਿੰਦਰ ਸਿੰਘ ਬੱਬੂ ਆੜਤੀਆ, ਗੁਰਮੇਲ ਸਿੰਘ ਖੰਡੂਰ, ਦਰਸ਼ਨ ਸਿੰਘ ਖੰਡੂਰ, ਡਾ. ਬਲਜਿੰਦਰ ਸਿੰਘ ਢਿੱਲੋਂ, ਪ੍ਰਕਾਸ਼ ਸਿੰਘ ਜੋਧਾਂ, ਮਾਸਟਰ ਦਰਸ਼ਨ ਸਿੰਘ, ਦਰਸ਼ਨ ਸਿੰਘ ਕਿਲਾ ਰਾਏਪੁਰ, ਸੰਤੋਖ ਸਿੰਘ ਗਰੇਵਾਲ, ਸ਼ਿੰਦਰ ਸਿੰਘ ਨਾਰੰਗਵਾਲ, ਸਾਬਕਾ ਲੋਕ ਸੰਪਰਕ ਅਫਸਰ ਜਤਿੰਦਰਪਾਲ ਸਿੰਘ ਪਮਾਲ ਦੀ ਅਗਵਾਈ ਵਿੱਚ 24 ਮਾਰਚ ਤੋਂ 28 ਮਾਰਚ ਤੱਕ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਲੱਗਣ ਵਾਲੇ ਗੁਰੂ ਕੇ ਲੰਗਰ ਅਤੇ ਮੈਡੀਕਲ ਕੈਂਪ ਲਈ ਵਿਚਾਰਾਂ ਕੀਤੀਆਂ ਗਈਆਂ ਅਤੇ ਸਮੂਹ ਅਹੁੱਦੇਦਾਰਾਂ ਨੂੰ ਜੁੰਮੇਵਾਰੀਆਂ ਸੌਂਪੀਆਂ ਗਈਆਂ। ਇਸ ਮੌਕੇ ਈਸ਼ਰ ਸਿੰਘ ਧੂਲਕੋਟ, ਬਾਬਾ ਹਰਦਿੱਤ ਸਿੰਘ ਫੱਲੇਵਾਲ, ਬਾਬਾ ਸਰਬਜੋਤ ਸਿੰਘ ਡਾਂਗੋ, ਲਾਲ ਸਿੰਘ ਸੰਮਤੀ ਮੈਂਬਰ ਪੱਖੋਵਾਲ, ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ ਪੰਚ, ਹਰਭਜਨ ਸਿੰਘ ਸਾਬਕਾ ਪੰਚ, ਚਰਨਜੀਤ ਸਿੰਘ ਗਰੇਵਾਲ, ਦਰਸ਼ਨ ਸਿੰਘ ਰਾੜਾ ਸਾਹਿਬ, ਨੰਦ ਸਿੰਘ ਗਿੱਲ ਅਕਾਲਗੜ•, ਮੋਹਨ ਸਿੰਘ ਮਨਸੂਰਾਂ, ਸੁਖਵੀਰ ਸਿੰਘ ਜੋਧਾਂ, ਸਾਬਕਾ ਮੈਨੇਜਰ ਅਨੋਖ ਸਿੰਘ, ਚਰਨਜੀਤ ਸਿੰਘ, ਗੁਰਦੀਪ ਸਿੰਘ, ਸੁਖਵਿੰਦਰ ਸਿੰਘ, ਤਰਸੇਮ ਸਿੰਘ ਜੋਧਾਂ, ਕੁਲਵੰਤ ਸਿੰਘ ਅਤੇ ਨਿਰਮਲ ਸਿੰਘ ਸਮੇਤ ਹੋਰ ਬਹੁਤ ਸਾਰੇ ਪਤਵੰਤੇ ਹਾਜ਼ਰ ਸਨ।


Post a Comment