ਸ਼ਾਹਕੋਟ, 24 ਮਾਰਚ (ਸਚਦੇਵਾ) ਮਨੁੱਖੀ ਅਧਿਕਾਰ ਮੰਚ (ਰਜਿ.) ਬਲਾਕ ਸ਼ਾਹਕੋਟ ਦੀ ਇੱਕ ਅਹਿਮ ਮੀਟਿੰਗ ਸੰਸਥਾ ਦੇ ਜਿਲ•ਾਂ ਪ੍ਰਧਾਨ ਕਿੱਕਰ ਸਿੰਘ ਦੀ ਅਗਵਾਈ ਹੇਠ ਹੋਈ । ਇਸ ਮੀਟਿੰਗ ‘ਚ ਵੱਖ-ਵੱਖ ਮੁਦਿਆ ‘ਤੇ ਵਿਚਾਰ-ਵਟਾਦਾਰਾਂ ਕਰਨ ਉਪਰੰਤ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ । ਜਿਸ ਵਿੱਚ ਬੀਬੀ ਤੇਜ਼ ਕੌਰ ਵਾਸੀ ਮੁਹੱਲਾ ਬਾਗਵਾਲਾ ਸ਼ਾਹਕੋਟ ਨੂੰ ਮਹਿਲਾ ਵਿੰਗ ਦੀ ਚੇਅਰਪਰਸਨ ਅਤੇ ਮਨਅਰਵਿੰਦਰ ਸਿੰਘ ਵਾਸੀ ਪਿੰਡ ਕੋਟਲਾ ਸੂਰਜ ਮੱਲ ਨੂੰ ਜੁਆਇੰਟ ਜਨਰਲ ਸਕੱਤਰ ਚੁਣਿਆ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਬਲਾਕ ਚੇਅਰਮੈਨ ਪ੍ਰੇਮ ਸਿੰਘ ਕੋਹਾੜ, ਸਿਟੀ ਚੇਅਰਮੈਨ ਕੁਲਦੀਪ ਰਾਏ, ਮੀਡੀਆ ਕੰਟਰੋਲਰ ਦਵਿੰਦਰ ਸਿੰਘ ਕੋਟਲਾ, ਸਤਪਾਲ ਭਾਰਦਵਾਜ ਚੇਅਰਮੈਨ ਅਡਵਾਈਜਰ ਕਮੇਟੀ, ਵਾਈਸ ਪ੍ਰਧਾਨ ਕਮਲਜੀਤ ਸਿੰਘ ਮਲਸੀਆ, ਜਰਨੈਲ ਕੋਹਾੜ, ਗੁਰਵਿੰਦਰ ਸਿੰਘ, ਦਵਿੰਦਰਪਾਲ ਸਿੰਘ, ਅਮਰਪਾਲ ਸਿੰਘ, ਜਸਵੰਤ ਸਿੰਘ ਗਿੱਲ, ਬਲਵਿੰਦਰ ਸਿੰਘ ਕੋਟਲਾ, ਨਵਤੇਜ ਚੰਦ, ਨਿਰਮਲ ਸਿੰਘ ਜੋਸਨ ਆਦਿ ਹਾਜ਼ਰ ਸਨ ।


Post a Comment