ਮਲਸੀਆਂ, 24 ਮਾਰਚ (ਸਚਦੇਵਾ) ਨਜ਼ਦੀਕੀ ਪਿੰਡ ਦੌਲਤਪੁਰ ਢੱਡਾ ਵਿਖੇ ਇੱਕ ਲੜਕੀ ਨੇ ਪਿੰਡ ਦੇ ਹੀ ਇੱਕ ਵਿਅਕਤੀ ‘ਤੇ ਕੁੱਟ-ਮਾਰ ਕਰਨ ਅਤੇ ਪ੍ਰੇਮ ਸਬੰਧ ਬਣਾ ਕੇ ਉਸ ਦਾ ਪਰਿਵਾਰ ਖਰਾਬ ਕਰਨ ਦਾ ਦੋਸ਼ ਲਗਾਇਆ ਹੈ । ਸਿਵਲ ਹਸਪਤਾਲ ਸ਼ਾਹਕੋਟ ਵਿਖੇ ਜ਼ੇਰੇ ਇਲਾਜ਼ ਕਰਮਜੀਤ ਕੌਰ (23) ਪੁੱਤਰੀ ਫੂਲਾ ਸਿੰਘ ਵਾਸੀ ਦੌਲਤਪੁਰ ਢੱਡਾ ਨੇ ਦੱਸਿਆ ਕਿ ਉਸ ਦੇ ਪਰਿਵਾਰ ਦੇ ਪਿੰਡ ‘ਚ ਇੱਕ ਵਿਅਕਤੀ ਦੇ ਘਰ ਬਹੁਤ ਆਉਣੀ-ਜਾਣੀ ਸੀ, ਜਿਸ ਦੌਰਾਨ ਉੱਕਤ ਵਿਅਕਤੀ (42), ਜੋ ਕਿ ਸ਼ਾਦੀ-ਸ਼ੁਦਾ ਹੈ, ਨਾਲ ਉਸ ਦੇ ਪ੍ਰੇਮ ਸਬੰਧ ਬਣ ਗਏ । ਉਸ ਨੇ ਦੱਸਿਆ ਕਿ ਉਹ ਮੈਨੂੰ ਰੱਖਣ ਦਾ ਕਹਿਕੇ ਮੇਰੇ ਨਾਲ ਸਬੰਧ ਬਣਾਉਦਾ ਰਿਹਾ । ਤਿੰਨ ਸਾਲ ਪਹਿਲਾ ਮੇਰੇ ਪਰਿਵਾਰ ਨੇ ਮੇਰਾ ਵਿਆਹ ਮਲਸੀਆਂ ਵਿਖੇ ਕਰ ਦਿੱਤਾ, ਜਿਸ ਤੋਂ ਬਾਅਦ ਉੱਕਤ ਵਿਅਕਤੀ ਨੇ ਮੈਨੂੰ ਕਿਹਾ ਕਿ ਤੂੰ ਆਪਣੇ ਪਤੀ ਨੂੰ ਛੱਡ ਦੇ ਮੈਂ ਤੈਨੂੰ ਆਪਣੇ ਨਾਲ ਰੱਖਣਾ ਚਾਹੁੰਦਾ ਹਾਂ । ਉਸ ਦੇ ਕਹਿਣ ‘ਤੇ ਮੈਂ ਆਪਣਾ ਘਰ ਖਰਾਬ ਕਰ ਲਿਆ ਅਤੇ ਮੁੜ ਪੇਕੇ ਘਰ ਆ ਗਈ, ਜਿਸ ਤੋਂ ਬਾਅਦ ਮੇਰਾ ਲਿਖਤੀ ਤਲਾਕ ਵੀ ਹੋ ਗਿਆ । ਉਸ ਨੇ ਦੱਸਿਆ ਕਿ ਮੇਰੇ ਪਰਿਵਾਰ ਨੇ ਮੇਰਾ ਦੂਸਰੀ ਵਾਰ ਵਿਆਹ ਸ਼ਾਹਕੋਟ ਵਿਖੇ ਕਰ ਦਿੱਤਾ, ਪਰ ਉੱਕਤ ਵਿਅਕਤੀ ਨੇ ਮੈਨੂੰ ਫੋਨ ‘ਤੇ ਕਿਹਾ ਕਿ ਮੈਂ ਤੈਨੂੰ ਰੱਖਣਾ ਹੈ, ਤੂੰ ਆਪਣੇ ਇਸ ਪਤੀ ਨੂੰ ਵੀ ਛੱਡ ਕੇ ਆ ਜਾ । ਉਸ ਦੇ ਕਹਿਣ ‘ਤੇ ਮੈਂ ਆਪਣਾ ਸਭ ਕੁੱਝ ਛੱਡ ਕੇ ਪਿੰਡ ਪੇਕੇ ਘਰ ਆ ਗਈ । ਉਸ ਨੇ ਦੱਸਿਆ ਕਿ ਜਦ ਮੈਂ ਉਸ ਨੂੰ ਉਸ ਨਾਲ ਰਹਿਣ ਦੀ ਗੱਲ ਕਹੀ ਤਾਂ ਉਹ ਮੈਨੂੰ ਬੀਤੀ 9 ਮਾਰਚ ਨੂੰ ਘਰੋਂ ਲੈ ਗਿਆ ਅਤੇ ਮਹਿਤਪੁਰ ਵਿਖੇ ਇੱਕ ਔਰਤ ਕੋਲ ਛੱਡ ਆਇਆ, ਜਿਸ ਨੂੰ ਉਹ ਆਪਣੀ ਨਜ਼ਦੀਕੀ ਰਿਸ਼ਤੇਦਾਰ ਦੱਸਦਾ ਸੀ । ਉਹ ਰੋਜ਼ਾਨਾਂ ਸਵੇਰੇ ਮਹਿਤਪੁਰ ਵਿਖੇ ਮੇਰੇ ਕੋਲ ਆਉਦਾ ਅਤੇ ਸ਼ਾਮ ਨੂੰ ਵਾਪਸ ਪਿੰਡ ਚਲਾ ਜਾਂਦਾ । ਬੀਤੀ 14 ਮਾਰਚ ਨੂੰ ਜਦ ਉਹ ਮਹਿਤਪੁਰ ਵਿਖੇ ਮੇਰੇ ਕੋਲ ਆਇਆ ਤਾਂ ਉਸ ਨੇ ਮੈਨੂੰ ਕਿਹਾ ਕਿ ਤੂੰ ਪਿੰਡ ਜਾ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਕਹਿ ਕਿ ਮੈਂ ਤੁਹਾਡੇ ਕਰਕੇ ਆਪਣਾ ਸਭ ਕੁੱਝ ਛੱਡਿਆ ਹੈ ਅਤੇ ਪੁਲਿਸ ਕੋਲ ਜਾ ਕੇ ਉਨ•ਾਂ ‘ਤੇ ਪਰਚਾ ਦਰਜ਼ ਕਰਵਾ । ਉਸ ਨੇ ਦੱਸਿਆ ਕਿ ਜਦ ਮੈਂ ਇਸ ਗੱਲ ਤੋਂ ਇਨਕਾਰ ਕੀਤਾ ਤਾਂ ਉਸ ਨੇ ਮੇਰੇ ਨਾਲ ਕੁੱਟਮਾਰ ਕੀਤੀ ਅਤੇ ਚਲਾ ਗਿਆ । 15 ਮਾਰਚ ਨੂੰ ਇੱਕ ਗੱਡੀ ਵਿੱਚ ਮਲਸੀਆਂ ਪੁਲਿਸ ਮਹਿਤਪੁਰ ਵਿਖੇ ਉਸ ਘਰ ਵਿੱਚ ਆਈ, ਜਿਥੇ ਉੱਕਤ ਵਿਅਕਤੀ ਮੈਨੂੰ ਛੱਡ ਕੇ ਗਿਆ ਸੀ । ਪੁਲਿਸ ਵਾਲਿਆ ਨੇ ਮੇਰੇ ਨਾਲ ਗਾਲੀ-ਗਲੋਚ ਕੀਤੀ ਅਤੇ ਮੈਨੂੰ ਮਲਸੀਆਂ ਚੌਂਕੀ ਲੈ ਆਏ, ਜਿਥੇ ਮੇਰੇ ‘ਤੇ ਦਬਾਅ ਬਣਾਇਆ ਗਿਆ ਕਿ ਤੂੰ ਹੁਣ ਆਪਣੇ ਘਰ ਚਲੀ ਜਾ, ਜਦ ਮੈਂ ਇਨਕਾਰ ਕੀਤਾ ‘ਤੇ ਕਿਹਾ ਕਿ ਮੈਂ ਉਸ ਵਿਅਕਤੀ ਨਾਲ ਹੀ ਜਾਂਵਾਗੀ, ਜੋ ਮੈਨੂੰ ਘਰੋਂ ਲੈ ਕੇ ਆਇਆ ਸੀ ਤਾਂ ਮਲਸੀਆਂ ਪੁਲਿਸ ਮੈਨੂੰ ਧੱਕੇ ਨਾਲ ਗੱਡੀ ਵਿੱਚ ਬਿਠਾ ਕੇ ਪਿੰਡ ਰੂਪੇਵਾਲ ਦੇ ਅੱਡੇ ‘ਤੇ ਛੱਡ ਆਈ । ਜਿਥੇ ਜਾ ਕੇ ਮੈਂ ਸਾਰੀ ਗੱਲਬਾਤ ਆਪਣੇ ਭਰਾਂ ਨੂੰ ਦੱਸੀ । ਉਸ ਨੇ ਦੱਸਿਆ ਕਿ ਮੈਂ ਇੰਸਾਫ ਲੈਣ ਲਈ 19 ਮਾਰਚ ਨੂੰ ਇੱਕ ਦਰਖਾਸਤ ਐਸ.ਐਸ.ਪੀ ਜਲੰਧਰ (ਦਿਹਾਤੀ) ਦੇ ਦਫਤਰ ਵਿਖੇ ਦੇ ਦਿੱਤੀ । ਜਦ ਹੁਣ ਇਹ ਦਰਖਾਸਤ ਸ਼ਾਹਕੋਟ ਪੁਲਿਸ ਪਾਸ ਪਹੁੰਚੀ ਤਾਂ ਪੁਲਿਸ ਨੇ ਮੈਨੂੰ ਦੱਸਣ ਦੀ ਬਿਜਾਏ ਉੱਕਤ ਵਿਅਕਤੀ ਨੂੰ ਦੱਸਿਆ । ਜਦ ਉੱਕਤ ਵਿਅਕਤੀ ਨੂੰ ਪਤਾ ਲੱਗਾ ਕਿ ਮੈਂ ਉਸ ਵਿਰੁੱਧ ਦਰਖਾਸਤ ਦਿੱਤੀ ਹੈ ਤਾਂ ਉਸ ਨੇ ਆਪਣੇ ਸਾਥੀਆਂ ਅਤੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਸ਼ੁੱਕਰਵਾਰ ਸ਼ਾਮ 6:30 ਸਾਡੇ ਘਰ ਆ ਕੇ ਮੇਰੇ ਨਾਲ ਕੁੱਟਮਾਰ ਕੀਤੀ ਅਤੇ ਮੈਨੂੰ ਵਾਲਾ ਤੋਂ ਫੜ• ਕੇ ਘਸੀਟਿਆ । ਉਸ ਨੇ ਦੱਸਿਆ ਕਿ ਇਸ ਘਟਨਾਂ ਬਾਰੇ ਮੈਂ 100 ਨੰਬਰ ‘ਤੇ ਫੋਨ ਕੀਤਾ ਤਾਂ ਮਲਸੀਆਂ ਚੌਂਕੀ ਦੀ ਪੁਲਿਸ ਪਿੰਡ ਤਾਂ ਆਈ, ਪਰ ਉੱਕਤ ਵਿਅਕਤੀ ਦੇ ਘਰ ਬੈਠ ਕੇ ਚਲੀ ਗਈ, ਜਿਸ ਨੇ ਆਪਣੇ ਪਰਿਵਾਰ ਨੂੰ ਲੈ ਕੇ ਮੇਰੇ ਨਾਲ ਕੁੱਟਮਾਰ ਕੀਤੀ ਸੀ । ਉਸ ਨੇ ਦੱਸਿਆ ਕਿ ਪੁਲਿਸ ਉਸ ਵਿਅਕਤੀ ਨਾਲ ਮਿਲੀ ਹੋਈ ਹੈ ਅਤੇ ਕੋਈ ਕਾਰਵਾਈ ਨਹੀਂ ਕਰ ਰਹੀ । ਇਸ ਸਬੰਧੀ ਜਦ ਮਲਸੀਆਂ ਚੌਂਕੀ ਦੇ ਇੰਚਾਰਜ਼ ਐਸ.ਆਈ ਜਗਦੀਸ਼ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨ•ਾਂ ਦੱਸਿਆ ਕਿ ਕੁੱਟਮਾਰ ਦੇ ਮਾਮਲੇ ‘ਚ ਲੜਕੀ ਦੇ ਬਿਆਨ ਦਰਜ਼ ਕਰ ਲਏ ਗਏ ਹਨ ਅਤੇ 323 ਰਪਟ ਦਰਜ਼ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਉਨ•ਾਂ ਦੱਸਿਆ ਕਿ ਜਿਹੜੀ ਸ਼ਿਕਾਇਤ ਉਸ ਨੇ ਐਸ.ਐਸ.ਪੀ ਜਲੰਧਰ ਨੂੰ ਦਿੱਤੀ ਸੀ, ਉਸ ਬਾਰੇ ਤਫਤੀਸ਼ ਕੀਤੀ ਜਾ ਰਹੀ ਹੈ, ਜੋ ਵੀ ਸਚਾਈ ਸਾਹਮਣੇ ਆਵੇਗੀ ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ । ਉਨ•ਾਂ ਕਿਹਾ ਕਿ ਮਲਸੀਆਂ ਚੌਂਕੀ ‘ਚ ਅਜੀਹੀ ਕੋਈ ਗੱਲਬਾਤ ਨਹੀਂ ਹੋਈ, ਜਿਸ ਵਿੱਚ ਲੜਕੀ ਨੂੰ ਥਾਣੇ ਲਿਆਦਾ ਹੋਏ, ਫਿਲਹਾਲ ਫਿਰ ਵੀ ਉਹ ਇਸ ਬਾਰੇ ਵੀ ਤਫਤੀਸ਼ ਕਰਗੇ ।


Post a Comment