ਮੋਗਾ 26 ਮਾਰਚ/ਸਫਲਸੋਚ/ਸ੍ਰੀ ਜ਼ੋਰਾਮ ਬੇਦਾ ਵਧੀਕ ਡਿਪਟੀ ਕਮਿਸ਼ਨਰ ਮੋਗਾ ਨੇ ਦੱਸਿਆ ਕਿ ਮੋਗਾ ਜ਼ਿਲ•ੇ ਨੂੰ ਤੰਬਾਕੂ ਰਹਿਤ ਅਤੇ ਸਮੋਕ ਫ਼ਰੀ ਬਨਾਉਣ ਲਈ ਜ਼ਿਲ•ੇ ਦੇ ਸਮੂੰਹ ਅਧਿਕਾਰੀ ਆਪਣੇ-ਆਪਣੇ ਦਫ਼ਤਰਾਂ ‘ਚ ਸਿਗਰਟ ਨਾ ਪੀਣ ਸਬੰਧੀ ਬੋਰਡ ਲਗਾਉਣ।ਉਨ•ਾਂ ਕਿਹਾ ਕਿ ਬੋਰਡ ਦਾ ਸਾਇਜ਼ 60×25 ਸੈਂਟੀਮੀਟਰ ਹੋਣਾ ਚਾਹੀਦਾ ਹੈ। ਸ੍ਰੀ ਬੇਦਾ ਨੇ ਕਿਹਾ ਕਿ ਜ਼ਿਲ•ੇ ਦੇ ਅਧਿਕਾਰੀ ਆਪਣੇ ਦਫਤਰ ਵਿੱਚ ਤੰਬਾਕੂ ਕੰਟਰੋਲ ਸਬੰਧੀ ਇੱਕ ਨੋਡਲ ਅਫਸਰ ਲਗਾਉਣ ਜੌ ਕਿ ਜ਼ੁਰਮਾਨਾ ਕਰਕੇ ਰਸੀਦ ਕੱਟ ਸਕੇ। ਉਹਨਾਂ ਕਿਹਾ ਕਿ ਜੇਕਰ ਕੋਈ ਤੰਬਾਕੂ-ਨੋਸ਼ੀ ਕਰਦਾ ਫੜਿਆ ਜਾਂਦਾ ਹੈ, ਤਾਂ ਉਸ ਨੂੰ 200/- ਰੁਪਏ ਤੱਕ ਜ਼ੁਰਮਾਨਾ ਕੀਤਾ ਜਾਵੇ। ਉਹਨਾਂ ਕਿਹਾ ਕਿ ਜ਼ੁਰਮਾਨੇ ਵਜ਼ੋ ਵਸੂਲ ਕੀਤੀ ਰਕਮ ਆਈ.ਸੀ.ਆਈ.ਸੀ.ਆਈ ਦੇ ਖਾਤਾ ਨੰਬਰ 632201020816 ਵਿੱਚ ਜਮ•ਾਂ ਕਰਵਾਈ ਜਾਵੇ ਅਤੇ ਇਸ ਸਬੰਧੀ ਜਿਲ•ਾ ਸਿਹਤ ਅਫਸਰ ਡਾ: ਰਵਿੰਦਰ ਵਰਮਾ ਨੂੰ ਮੋਬਾਈਲ ਨੰ: 98143-28689 ‘ਤੇ ਸੂਚਿਤ ਕੀਤਾ ਜਾਵੇ। ਉਹਨਾਂ ਦੱਸਿਆ ਕਿ ਜੇਕਰ ਕਿਸੇ ਨੂੰ ਰਸੀਦ ਬੁੱਕ ਜਾਂ ਚਲਾਨ ਕਾਪੀ ਨਾ ਪਹੁੰਚੀ ਹੋਵੇ ਤਾਂ ਸਿਵਲ ਹਸਪਤਾਲ ਵਿੱਚ ਕੇਅਰ ਆਫ਼ ਸਿਵਲ ਸਰਜ਼ਨ ਮੋਗਾ ਦੇ ਤੰਬਾਕੂ ਕੰਟਰੋਲ ਸੈਂਲ ਤੋ ਪ੍ਰਾਪਤ ਕਰ ਸਕਦਾ ਹੈ।
Post a Comment