ਬਰਸਾਤਾਂ ਦੇ ਮੌਸਮ ਤੋਂ ਪਹਿਲਾਂ ਹੜ•ਾਂ ਤੋਂ ਪ੍ਰਭਾਵਿਤ ਇਲਾਕਿਆਂ ਵਿੱਚ ਹੋਣ ਵਾਲੇ ਕੰਮ ਮੁਕੰਮਲ ਕਰਵਾਏ ਜਾਣ-ਡਿਪਟੀ ਕਮਿਸ਼ਨਰ

Tuesday, March 26, 20130 comments


ਫਿਰੋਜ਼ਪੁਰ 26 ਮਾਰਚ (ਸਫਲਸੋਚ  ) ਬਰਸਾਤਾਂ ਦੇ ਮੌਸਮ ਤੋਂ ਪਹਿਲਾਂ ਧੁੱਸੀ ਬੰਨ•ਾਂ, ਦਰਿਆ ਦੇ ਕਿਨਾਰਿਆਂ ਨੂੰ ਮਜਬੂਤ ਕੀਤਾ ਜਾਵੇ ਤਾਂ ਜੋ ਸੰਭਾਵਿਤ ਹੜ•ਾਂ ਤੋਂ ਪ੍ਰਭਾਵਿਤ ਹੋਣ ਵਾਲੇ ਇਲਾਕਿਆਂ ਨੂੰ ਬਚਾਇਆ ਜਾ ਸਕੇ ਅਤੇ ਇਨ•ਾਂ ਕੰਮਾਂ ਤੇ ਹੋਣ ਵਾਲੇ ਖਰਚ ਸਬੰਧੀ ਫੰਡਜ਼+ ਲੈਣ ਲਈ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਭੇਜੀ ਜਾਵੇ ਤਾਂ ਜੋ ਬਰਸਾਤਾਂ ਦੌਰਾਨ ਆਉਣ ਵਾਲੇ ਸੰਭਾਵਿਤ ਹੜ•ਾਂ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ। ਇਹ ਆਦੇਸ਼ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਨਾਰੰਗ ਨੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਿਲ•ੇ ਦੇ ਹੜ•ਾਂ ਤੋਂ ਪ੍ਰਭਾਵਿਤ ਹੋਣ ਵਾਲੇ ਪਿੰਡਾਂ ਦਾ ਦੌਰਾ ਕਰਨ ਮੌਕੇ ਦਿੱਤੇ। ਇਸ ਮੌਕੇ ਉਨ•ਾਂ ਦੇ ਨਾਲ ਐਸ.ਡੀ.ਐਮ. ਫਿਰੋਜ਼ਪੁਰ ਸ. ਗੁਰਜੀਤ ਸਿੰਘ ਪੰਨੂ ਅਤੇ ਐਸ. ਡੀ.ਐਮ. ਗੁਰੂਹਰਸਹਾਏ ਸ਼੍ਰੀ ਅਮਿਤ ਬੈਂਬੀ ਸਮੇਤ ਸਿੰਚਾਈ ਤੇ ਕੈਨਾਲ ਵਿਭਾਗ ਦੇ ਅਧਿਕਾਰੀ ਵੀ ਹਾਜਰ ਸਨ। 
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਹੜੇ ਪਿੰਡਾਂ ਵਿੱਚ ਪਹਿਲਾਂ ਆਏ ਹੜ•ਾਂ ਦੌਰਾਨ ਬੰਨਾਂ ਜਾਂ ਪੁਲ•ਾਂ ਦਾ ਨੁਕਸਾਨ ਹੋਇਆ ਹੈ ਉਨ•ਾਂ ਨੂੰ ਪਹਿਲ ਦੇ ਅਧਾਰ ਤੇ ਠੀਕ ਕਰਵਾਇਆ ਜਾਵੇ ਤਾਂ ਜੋ ਲੋਕਾਂ ਦੇ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਇਆ ਜਾ ਸਕੇ। ਉਨ•ਾਂ ਕਿਹਾ ਕਿ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਕਰਨਾ ਸਾਡਾ ਸਭ ਦਾ ਮੁਢਲਾ ਫਰਜ ਬਣਦਾ ਹੈ ਇਸ ਲਈ ਹਰੇਕ ਅਧਿਕਾਰੀ ਨੂੰ ਇਹ ਕੰਮ ਇਮਾਨਦਾਰੀ ਤੇ ਮਿਹਨਤ ਨਾਲ ਨੇਪਰੇ ਚੜਾਉਣੇ ਚਾਹੀਦੇ ਹਨ। ਡਿਪਟੀ ਕਮਿਸ਼ਨਰ ਨੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਜ਼ਮੀਨ ਤੇ ਕਬਜੇ ਨਾ ਕਰਨ ਅਤੇ ਉਨ•ਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਰਕਾਰੀ ਜ਼ਮੀਨਾਂ ਉਤੇ ਕੀਤੇ ਗਏ ਨਜ਼ਾਇਜ ਕਬਜਿਆਂ ਨੂੰ ਤੁਰੰਤ ਹਟਵਾਇਆ ਜਾਵੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ । ਡਿਪਟੀ ਕਮਿਸ਼ਨਰ ਨੇ ਇਸ ਮੌਕੇ ਹੂਸੈਨੀਵਾਲਾ ਹੈਡਵਰਕਸ, ਟੇਂਢੀਵਾਲ, ਈਸਟਨ ਡਵੀਜ਼ਨ ਐਲ.ਐਨ.ਬੀ., ਕਮਾਲੇਵਾਲਾ, ਭੱਮਾ ਸਿੰਘ ਵਾਲਾ , ਪਲਾ ਮੇਘਾ, ਪ੍ਰੀਤਮ ਸਿੰਘ ਵਾਲਾ, ਮੁਠੇਵਾਲਾ ਅਤੇ ਕਮਾਲਵਾਲਾ ਦਾ ਦੌਰਾ ਕੀਤਾ। 
ਇਸ ਮੌਕੇ ਡਿਪਟੀ ਕਮਿਸ਼ਨਰ ਦੇ ਨਾਲ ਜ਼ਿਲ•ਾ ਮਾਲ ਅਫਸਰ ਸ਼੍ਰੀ ਰਾਮ ਸਿੰਘ, ਸਿੰਚਾਈ ਵਿਭਾਗ ਦੇ ਗੋਲੇਵਾਲ ਡਵੀਜ਼ਨ ਦੇ ਕਾਰਜਕਾਰੀ ਇੰਜੀਨੀਅਰ ਸ਼੍ਰੀ ਸੁਨੀਲ ਅਗਰਵਾਲ, ਕਾਰਜਕਾਰੀ ਇੰਜੀਨੀਅਰ ਹਰੀਕੇ ਡਵੀਜਨ ਸ. ਦਵਿੰਦਰ ਸਿੰਘ, ਐਕਸੀਐਨ ਈਸਟਰਨ ਕੈਨਾਲ ਸ. ਸੁਖਬੀਰ ਸਿੰਘ ਮੁੰਡੀ, ਐਸ.ਡੀ.ਓ. ਗੋਲੋਵਾਲ ਡਵੀਜ਼ਨ ਸਿੰਚਾਈ ਵਿਭਾਗ ਸ. ਬਲਦੇਵ ਸਿੰਘ ਸੰਧੂ, ਐਸ.ਡੀ.ਓ. ਗੋਲੇਵਾਲ ਡਵੀਜ਼ਨ ਸਿੰਚਾਈ ਵਿਭਾਗ ਸ਼੍ਰੀ ਰਮੇਸ਼ ਕੁਮਾਰ ਹਾਂਡਾ, ਐਸ.ਡੀ.ਓ. ਹੈਡ ਵਰਕਸ ਫਿਰੋਜ਼ਪੁਰ ਸ਼੍ਰੀ ਆਸ਼ੂਤੋਸ਼ ਅਤੇ ਨਾਇਬ ਤਹਿਸੀਲਦਾਰ ਫਿਰੋਜ਼ਪੁਰ ਸ. ਜਰਨੈਲ ਸਿੰਘ ਤੋਂ ਇਲਾਵਾ ਸਿੰਚਾਈ ਵਿਭਾਗ ਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ। 



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger