ਤੰਬਾਕੂ ਕੰਟਰੋਲ ਸੁਸਾਇਟੀ ਦੀ ਮੀਟਿੰਗ ਦੌਰਾਨ ਦਿੱਤੀ

Tuesday, March 26, 20130 comments


ਹੁਸ਼ਿਆਰਪੁਰ 26 ਮਾਰਚ/ਨਛੱਤਰ ਸਿੰਘ/ਤੰਬਾਕੂ ਕੰਟਰੋਲ ਐਕਟ ਅਧੀਨ ਨੋ-ਸਮੋਕਿੰਗ ਜੋਨ ਵਿੱਚ ਤੰਬਾਕੂਨੋਸ਼ੀ ਕਰਨ ਵਾਲੇ 211 ਵਿਅਕਤੀਆਂ ਦੇ ਚਲਾਨ ਕੱਟੇ ਗਏ ਹਨ ਜਿਨ•ਾਂ ਤੋਂ 5000 ਰੁਪਏ ਜੁਰਮਾਨੇ ਵਜੋਂ ਵਸੂਲ ਕੀਤੇ ਗਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਮਨਸਵੀ ਕੁਮਾਰ ਨੇ ਜ਼ਿਲ•ਾ ਪ੍ਰਬੰਧਕੀ ਕੰਲਪੈਕਸ ਦੇ ਮੀਟਿੰਗ ਹਾਲ ਵਿਖੇ ਤੰਬਾਕੂ ਕੰਟਰੋਲ ਸੁਸਾਇਟੀ ਦੀ ਮੀਟਿੰਗ ਦੌਰਾਨ ਦਿੱਤੀ। ਉਨ•ਾਂ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਤੇ ਤੰਬਾਕੂ ਕੰਟਰੋਲ ਸੁਸਾਇਟੀ ਦੇ ਮੈਂਬਰਾਂ ਨੂੰ ਹਦਾਇਤ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਨੋ-ਸਮੋਕਿੰਗ ਜ਼ੋਨ ਵਿੱਚ ਕੋਈ ਵੀ ਤੰਬਾਕੂਨੋਸ਼ੀ ਨਾ ਕਰੇ। ਇਸ ਦੀ ਪਾਲਣਾ ਨਾ ਕਰਨ ਵਾਲੇ ਦਾ ਚਲਾਨ ਕੀਤਾ ਜਾਵੇ।  ਸਿੱਖਿਆ ਸੰਸਥਾਵਾਂ ਦੇ ਨੇੜੇ ਕੋਈ ਵੀ ਦੁਕਾਨਦਾਰ ਤੰਬਾਕੂ ਵੇਚਦਾ ਹੋਵੇ ਜਾਂ ਤੰਬਾਕੂਨੋਸ਼ੀ ਕਰਦਾ ਹੋਵੇ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਨ•ਾਂ ਜ਼ਿਲ•ਾ ਸਿਹਤ ਅਫ਼ਸਰ ਨੂੰ ਕਿਹਾ ਕਿ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਨੋ-ਸਮੋਕਿੰਗ ਜੋਨ ਅਤੇ ਸਮੋਕਿੰਗ ਜ਼ੋਨ ਬਾਰੇ ਚੈਕਿੰਗ ਕੀਤੀ ਜਾਵੇ ਅਤੇ ਸਰਕਾਰੀ ਅਦਾਰਿਆਂ ਵਿੱਚ ਬੋਰਡ ਲਗਵਾ ਕੇ ਨੋ-ਸਮੋਕਿੰਗ ਦੇ ਜੋਨ ਬਣਾਏ ਜਾਣ। ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਸਿਹਤ ਸੁਸਾਇਟੀ ਅਤੇ ਰਾਸ਼ਟਰੀ ਸਵਾਸਥ ਬੀਮਾ ਯੋਜਨਾ ਦੀ ਪ੍ਰਗਤੀ ਸਬੰਧੀ ਵੀ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਉਨ•ਾਂ ਕਿਹਾ ਕਿ ਰਾਸ਼ਟਰੀ ਸਵਾਸਥ ਬੀਮਾ ਯੋਜਨਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ। ਉਨ•ਾਂ ਦੱਸਿਆ ਕਿ ਸਵਾਸਥ ਬੀਮਾ ਯੋਜਨਾ ਅਧੀਨ  ਹੁਣ ਤੱਕ 296 ਲਾਭਪਾਤਰੀ ਇਸ ਦਾ ਫਾਇਦਾ ਲੈ ਚੁੱਕੇ ਹਨ। ਜ਼ਿਲ•ਾ ਸਿਹਤ ਸੁਸਾਇਟੀ ਦੇ ਮੈਂਬਰਾਂ ਨੂੰ ਡਿਪਟੀ ਕਮਿਸ਼ਨਰ ਨੇ ਨਿਰਦੇਸ਼ ਦਿੱਤੇ ਕਿ ਗਰਭਵਤੀ ਮਾਵਾਂ ਦੀ 100 ਫੀਸਦੀ ਰਜਿਸਟਰੇਸ਼ਨ ਕਰਨੀ, ਐਂਟੀ ਨੇਟਲ ਚੈਕਅਪ ਅਤੇ ਸੰਸਥਾਗਤ ਜਣੇਪੇ ਲਈ ਲੋਕਾਂ ਨੂੰ ਪ੍ਰੇਰਿਤ ਕਰਨਾ ਯਕੀਨੀ ਬਣਾਇਆ ਜਾਵੇ। ਗਰਭਵਤੀ ਔਰਤਾਂ ਨੂੰ ਮਿਲ ਰਹੀ ਜਨਨੀ ਸੁਰੱਖਿਆ ਯੋਜਨਾ, ਜਨਨੀ ਸ਼ਿਸ਼ੂ ਸੁਰੱਖਿਆ ਕਾਰਿਆਕਰਮ ਅਧੀਨ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੇ ਨਾਲ-ਨਾਲ ਮਾਤਾ ਕੌਸ਼ਲਿਆ ਸਕੀਮ ਅਧੀਨ ਮਿਲ ਰਹੀਆਂ ਸਹੂਲਤਾਂ ਸਮੇਂ ਸਿਰ ਦੇਣੀਆਂ ਯਕੀਨੀ ਬਣਾਈਆਂ ਜਾਣ। ਮਦਰ ਐਂਡ ਚਾਈਲਡ ਟ੍ਰੇਕਿੰਗ ਸਿਸਟਮ ਨੂੰ ਅਪਡੇਟ ਰੱਖਿਆ ਜਾਵੇ ਅਤੇ ਸਿਹਤ ਸੰਸਥਾਵਾਂ ਵਿੱਚ ਮੌਜੂਦਾ ਫੰਡਾਂ ਨੂੰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮੇਂ ਸਿਰ ਅਤੇ ਉਚਿਤ ਢੰਗ ਨਾਲ ਵਰਤਿਆ ਜਾਵੇ। ਉਨ•ਾਂ ਕਿਹਾ ਕਿ ਪੀ.ਸੀ.ਐਂਡ ਪੀ.ਐਨ.ਡੀ.ਟੀ. ਐਕਟ ਅਧੀਨ ਜ਼ਿਲ•ਾ ਸਲਾਹਕਾਰ ਕਮੇਟੀ ਅਤੇ ਸਬ-ਡਵੀਜ਼ਨਲ ਸਲਾਹਕਾਰ ਕਮੇਟੀ ਵੱਲੋਂ ਸਕੈਨ ਸੈਂਟਰਾਂ ਨੂੰ ਸਮੇਂ ਸਿਰ ਚੈਕ ਕੀਤਾ ਜਾਵੇ। ਉਨ•ਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੈਂਸਰ ਕੰਟਰੋਲ ਪ੍ਰੋਗਰਾਮ ਨੂੰ ਸੰਜੀਦਗੀ ਨਾਲ ਲਾਗੂ ਕੀਤਾ ਜਾਵੇ। ਸਿਵਲ ਸਰਜਨ ਡਾ. ਸੁਰਿੰਦਰ ਗੰਗੜ ਨੇ ਇਸ ਮੌਕੇ ਤੇ ਤੰਬਾਕੂ ਕੰਟਰੋਲ, ਨੈਸ਼ਨਲ ਰੂਰਲ ਹੈਲਥ ਮਿਸ਼ਨ ਅਤੇ ਰਾਸ਼ਟਰੀ ਸਿਹਤ ਬੀਮਾ ਯੋਜਨਾ ਦੀ ਪ੍ਰਗਤੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।  ਵਧੀਕ ਡਿਪਟੀ ਕਮਿਸ਼ਨਰ (ਜ) ਬੀ.ਐਸ.ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਮਿੰਦਰ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਦੇਸ ਰਾਜ, ਜ਼ਿਲ•ਾ ਪ੍ਰੀਵਾਰ ਭਲਾਈ ਅਫ਼ਸਰ ਡਾ. ਚੁੰਨੀ ਲਾਲ ਕਾਜਲ, ਜਿਲ•ਾ ਮਾਸ ਮੀਡੀਆ ਅਫ਼ਸਰ ਮਨਮੋਹਨ ਕੌਰ, ਜ਼ਿਲ•ਾ ਐਪੀਡਿਮੋਲੋਜਿਸਟ ਡਾ. ਮਨੀਸ਼ ਕੁਮਾਰ, ਜ਼ਿਲ•ਾ ਸਕੂਲ ਹੈਲਥ ਪ੍ਰੋਗਰਾਮ ਅਫ਼ਸਰ ਡਾ. ਗੁਣਦੀਪ ਕੌਰ, ਡਾ. ਸਲੇਸ਼ ਕੁਮਾਰ, ਜ਼ਿਲ•ੇ ਦੇ ਸਮੂਹ ਸੀਨੀਅਰ ਮੈਡੀਕਲਾਂ ਅਫ਼ਸਰਾਂ ਤੋਂ ਇਲਾਵਾ ਸ੍ਰੀ ਮੁਹੰਮਦ ਆਸਿਫ ਅਤੇ ਅਨੁਰਾਧਾ ਠਾਕਰ ਵੀ ਇਸ ਮੀਟਿੰਗ ਵਿੱਚ ਹਾਜ਼ਰ ਸਨ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger