ਹੁਸ਼ਿਆਰਪੁਰ, 26 ਮਾਰਚ/ਨਛੱਤਰ ਸਿੰਘ/ ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵੱਲੋਂ ਕਾਰਜਕਾਰੀ ਚੇਅਰਮੈਨ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ• ਦੇ ਹੁਕਮਾਂ ਤਹਿਤ ਜ਼ਿਲ•ਾ ਤੇ ਸੈਸ਼ਨ ਜੱਜ ਸ੍ਰੀ ਜੀ.ਕੇ.ਧੀਰ ਦੀ ਦੇਖ-ਰੇਖ ਹੇਠਾਂ 30 ਮਾਰਚ 2013 ਨੂੰ ਹੁਸ਼ਿਆਰਪੁਰ, ਦਸੂਹਾ, ਮੁਕੇਰੀਆਂ ਅਤੇ ਗੜ•ਸ਼ੰਕਰ ਵਿਖੇ ਮਾਸਿਕ ਲੋਕ ਅਦਾਲਤਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਨ•ਾਂ ਲੋਕ ਅਦਾਲਤਾਂ ਵਿੱਚ ਵੱਖ-ਵੱਖ ਤਰ•ਾਂ ਦੇ ਕੇਸਾਂ ਜਿਵੇਂ ਦੀਵਾਨੀ ਦਾਅਵੇ, ਸਮਝੌਤਾਯੋਗ ਫੌਜਦਾਰੀ ਕੇਸ, ਹਿੰਦੂ ਮੈਰਿਜ ਐਕਟ ਕੇਸ, ਅਪੀਲਾਂ, ਰੈਂਟ ਕੇਸ, ਮੋਟਰ ਐਕਸੀਡੈਂਟ ਕਲੇਮ ਕੇਸ ਅਤੇ ਹੋਰ ਅਦਾਲਤੀ ਕੇਸਾਂ ਨੂੰ ਸਮਝੌਤੇ ਰਾਹੀਂ ਹੱਲ ਕਰਨ ਲਈ ਸੁਣਿਆ ਜਾਵੇਗਾ। ਜ਼ਿਲ•ਾ ਤੇ ਸੈਸ਼ਨ ਜੱਜ ਸ੍ਰੀ ਜੀ.ਕੇ.ਧੀਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਵੱਧ ਤੋਂ ਵੱਧ ਕੇਸਾਂ ਨੂੰ ਇਨ•ਾਂ ਲੋਕ ਅਦਾਲਤਾਂ ਵਿੱਚ ਲਿਆਉਣ ਤਾਂ ਜੋ ਛੇਤੀ ਅਤੇ ਸਸਤਾ ਨਿਆਂ ਪ੍ਰਾਪਤ ਕਰ ਸਕਣ। ਉਨ•ਾਂ ਕਿਹਾ ਕਿ ਇਸ ਦੇ ਫੈਸਲੇ ਨੂੰ ਦੀਵਾਨੀ ਡਿਗਰੀ ਦੀ ਮਾਨਤਾ ਪ੍ਰਾਪਤ ਹੈ ਅਤੇ ਇਸ ਦੇ ਫੈਸਲੇ ਅੰਤਮ ਹੁੰਦੇ ਹਨ। ਇਸ ਲਈ ਲੋਕ ਇਸ ਦਾ ਵੱਧ ਤੋਂ ਵੱਧ ਲਾਭ ਲੈਣ। ਲੋਕ ਅਦਾਲਤਾਂ ਵਿੱਚ ਕੇਸ ਲਗਾਉਣ ਲਈ ਲੋਕ ਸਬੰਧਤ ਅਦਾਲਤ ਦੇ ਜੱਜ ਸਾਹਿਬਾਨ, ਸਿਵਲ ਜੱਜ (ਸੀਨੀਅਰ ਡਵੀਜ਼ਨ) ਹੁਸ਼ਿਆਰਪੁਰ, ਵਧੀਕ ਜੱਜ (ਸ ਡ ) ਦਸੂਹਾ, ਮੁਕੇਰੀਆਂ, ਗੜ•ਸ਼ੰਕਰ ਜਾਂ ਸਹਾਇਕ ਜ਼ਿਲ•ਾ ਅਟਾਰਨੀ (ਕਾਨੂੰਨੀ ਸੇਵਾਵਾਂ) ਤਹਿਸੀਲ ਕੰਪਲੈਕਸ ਹੁਸ਼ਿਆਰਪੁਰ ਨਾਲ ਸੰਪਰਕ ਕਰ ਸਕਦੇ ਹਨ।
Post a Comment