ਲੁਧਿਆਣਾ, 4 ਮਾਰਚ ( ਸਤਪਾਲ ਸੋਨੀ ) ਪੰਜਾਬੀ ਭਵਨ ਲੁਧਿਆਣਾ ਵਿਖੇ ਇੰਟਰਨੈਸ਼ਨਲ ਪੰਜਾਬੀ ਕਵੀ ਸਭਾ ਦੀ ਮੀਟਿੰਗ ਚੇਅਰਮੈਨ ਗੁਰਨਾਮ ਸਿੰਘ ਕੋਮਲ ਅਤੇ ਪ੍ਰਧਾਨ ਰਵਿੰਦਰ ਸਿੰਘ ਦੀਵਾਨਾ ਦੀ ਅਗਵਾਈ ਵਿੱਚ ਹੋਈ। ਸਰਬਸਮੰਤੀ ਨਾਲ ਡਾ. ਸੁਰਜੀਤ ਸਿੰਘ ਪਾਰਸ (ਅਮਰੀਕਾ) ਨੂੰ ਸਭਾ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ। ਇਸ ਮੌਕੇ ਸਭਾ ਦੇ ਜਰਨਲ ਸਕੱਤਰ ਗੁਰਮੁੱਖ ਸਿੰਘ ਚਾਨਾ, ਗੁਰਵਿੰਦਰ ਸਿੰਘ ਸ਼ੇਰਗਿੱਲ, ਰਘੁਬੀਰ ਸਿੰਘ ਸੰਧੂ, ਜਗਸ਼ਰਨ ਸਿੰਘ ਸ਼ੀਨਾ, ਕੇਵਲ ਦੀਵਾਨਾ, ਜਸਬੀਰ ਕੌਰ ਭਿੰਡਰ, ਦਲਬੀਰ ਸਿਘ ਕਲੇਰ, ਇੰਜ: ਸੁਰਜਨ ਸਿੰਘ, ਜਸਬੀਰ ਸਿੰਘ ਘੁਲਾਲ, ਪ੍ਰਗਟ ਸਿੰਘ ਆਦਿ ਵੱਡੀ ਗਿਣਤੀ ਵਿੱਚ ਕਵੀ ਹਾਜ਼ਰ ਸਨ। ਇਸ ਤੋਂ ਬਾਅਦ ਡਾ. ਪਾਰਸ ਨੂੰ ਵਧਾਈ ਦਿੰਦਿਆਂ ਕਵੀ ਦਰਬਾਰ ਦੀ ਸਟੇਜ਼ ਦਾ ਸੰਚਾਲਨ ਕਰਦਿਆਂ ਗੁਰਮੁੱਖ ਸਿੰਘ ਚਾਨਾ ਨੇ ਗੁਰਸ਼ਰਨ ਸਿੰਘ ਸ਼ੀਨਾ ਦਾ ਨਾਂ ਬੋਲਿਆ ਜਿਸ ਨੇ ਸੰਤ ਰਾਮ ਉਦਾਸੀ ਦੀ ਰਚਨਾ ’ਤੂੰ ਮਘਦਾ ਰਹਿ ਵੇ ਸੂਰਜਾ ਕਮੀਆ ਦੇ ਵਿਹੜੇ’ ਸੁਣਾਈ । ਇਸ ਤੋਂ ਬਾਅਦ ਗੁਰਵਿੰਦਰ ਸਿੰਘ ਸ਼ੇਰਗਿੱਲ ਨੇ ’ਧੰਨ ਗੁਰੂ ਕਲਗੀ ਵਾਲਿਆ ਤੇਰਾ ਕਰਜ਼ ਨਹੀਂ ਕਦੀ ਉਤਾਰ ਹੋਣਾ’, ਕੇਵਲ ਦੀਵਾਨਾ ਨੇ ’ਇਸ਼ਕ ਆਪ ਵੀ ਅਜੀਬ ਇਹਦੀਆਂ ਰਮਜਾ ਅਜੀਬ’, ਰਘਬੀਰ ਸਿੰਘ ਸੰਧੂ ਨੇ ’ਦੇਸ਼ਾਂ ਵਾਲਿਓ ਆਪਣੇ ਹੀ ਦੇਸ਼ ਅੰਦਰ ਅਸੀਂ ਆਏ ਹਾਂ ਵਾਂਗ ਪਰੇਦਸੀਆਂ ਦੇ’, ਗੁਰਮੁੱਖ ਸਿੰਘ ਚਾਨਾ ਨੇ ’ਜਿੰਦਗੀ ਵੀ ਚੀਜ਼ ਕਮਾਲ ਦੀ ਹੈ, ਮੌਤ ਇਸ ਨੂੰ ਭਾਲਦੀ ਹੈ’, ਗੁਰਨਾਮ ਸਿੰਘ ਕੋਮਲ ਨੇ ਆਪਣੀ ਛੱਪ ਚੁੱਕੀ ਕਿਤਾਬ ਵਿੱਚੋਂ ਰਚਨਾ ਪੜ• ਕੇ ਸੁਣਾਈ ’, ਰਵਿੰਦਰ ਸਿੰਘ ਦੀਵਾਨਾ ਨੇ ’ਇਕ ਸੀ ਅਜੀਤ ਇਕ ਸੀ ਜੁਝਾਰ ਕਲਗੀਧਰ ਦੇ ਲਾਡ ਪਿਆਰ’, ਡਾ. ਸੁਰਜੀਤ ਸਿੰਘ ਪਾਰਸ ਨੇ ’ਮੇਰੇ ਵਿੱਚ ਸਾਹਾ ਦੀ ਬੱਤੀ ਕਰਤਾ ਆਪ ਟਿਕਾਈ, ਚਰਬੀ ਵੀ ਉਸ ਆਪੇ ਰਖੀ ਪੂਰੀ ਬਣਤ ਬਣਾਈ’, ਜਸਬੀਰ ਕੌਰ ਭਿੰਡਰ, ਦਲਬੀਰ ਕਲੇਰ, ਜਸਬੀਰ ਸਿੰਘ ਘੁਲਾਲ ਨੇ ਵੀ ਆਪੋ ਆਪਣੀ ਰਚਨਾਵਾਂ ਸੁਣਾਈਆਂ। ਇਸ ਮੌਕੇ ਗੁਰਨਾਮ ਸਿੰਘ ਕੋਮਲ ਨੇ ਡਾ. ਪਾਰਸ ਨੂੰ ਆਪਣੀ ਲਿਖੀ ਹੋਈ ਕਿਤਾਬ ’ਆਖਰੀ ਸੁਗਾਤ’ ਭੇਂਟ ਕੀਤੀ । ਅਖੀਰ ਵਿੱਚ ਸਭਾ ਦੇ ਪ੍ਰਧਾਨ ਰਵਿੰਦਰ ਸਿੰਘ ਦੀਵਾਨਾ ਨੇ ਸਭ ਦਾ ਧੰਨਵਾਦ ਕਰਦਿਆਂ ਕਿ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਪ੍ਰਫੂਲਿਤ ਕਰਨ ਹਿੱਤ ਸਭਾ ਵੱਲੋਂ ਵੱਡੇ ਉਪਰਾਲੇ ਕੀਤੇ ਜਾਣਗੇ ਤੇ ਸਭਾ ਦੀ ਮੀਟਿੰਗ ਹਰ ਮਹੀਨੇ ਦੇ ਪਹਿਲੇ ਐਤਵਾਰ ਹੋਇਆ ਕਰੇਗੀ।


Post a Comment