ਲੁਧਿਆਣਾ, 4 ਮਾਰਚ (ਸਫਲਸੋਚ) ਪੰਜਾਬ ਦੇ ਸਾਬਕਾ ਸੰਸਦੀ ਸਕੱਤਰ ਬਿਕਰਮਜੀਤ ਸਿੰਘ ਖਾਲਸਾ ਤੇ ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਸੁਖਵਿੰਦਰਪਾਲ ਸਿੰਘ ਗਰਚਾ ਨੇ ਅੱਜ ਜਲੰਧਰ ਨੇੜੇ ਲਾਂਬੜਾਂ ਵਿਖੇ ਵਾਪਰੇ ਭਿਆਨਕ ਸਕੂਲੀ ਬੱਸ ਹਾਦਸੇ ’ਚ ਮਾਰੇ ਗਏ ਛੋਟੇ-ਛੋਟੇ ਸਕੂਲੀ ਵਿਦਿਆਰਥੀਆਂ ਦੇ ਮਾਪਿਆਂ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਉਨ•ਾਂ ਕਿਹਾ ਕਿ ਇਹਨਾਂ ਬੱਚਿਆਂ ਨੇ ਵੱਡਿਆਂ ਹੋ ਕੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨਾ ਸੀ ਤੇ ਸਹਾਰਾ ਬਣਨਾ ਸੀ। ਸਾਬਕਾ ਸੰਸਦੀ ਸਕੱਤਰ ਸ. ਖਾਲਸਾ ਤੇ ਨੌਜਵਾਨ ਅਕਾਲੀ ਆਗੂ ਗਰਚਾ ਨੇ ਕਿਹਾ ਕਿ ਅੱਜ ਦੀ ਸਵੇਰ ਸਭ ਲਈ ਬੜੀ ਮੰਦਭਾਗੀ ਸਾਬਤ ਹੋਈ। ਜਦੋਂ ਟੀ.ਵੀ. ਚੈਨਲਾਂ ਤੇ ਇਸ ਭਿਆਨਕ ਹਾਦਸੇ ਦੀ ਖਬਰ ਆਈ ਤਾਂ ਹਰ ਘਰ ਵਿੱਚ ਮਾਹੌਲ ਗਮਗੀਣ ਬਣ ਗਿਆ ਕਿਉਂਕਿ ਘਰਾਂ ਵਿੱਚ ਬੈਠੀਆਂ ਮਾਵਾਂ ਨੇ ਕਦੇ ਵੀ ਨਹੀਂ ਸੋਚਿਆ ਹੋਣਾ ਕਿ ਜਿਨ•ਾਂ ਲਾਡਲਿਆਂ ਨੂੰ ਉਹ ਤਿਆਰ ਕਰਕੇ ਸਕੂਲ ਭੇਜ ਰਹੀਆਂ ਹਨ ਨੇ ਕਦੇ ਵੀ ਮੁੜ ਕੇ ਨਹੀਂ ਆਉਣਾ।

Post a Comment