ਮਾਨਸਾ 25 ਮਾਰਚ (ਜਗਦੀਸ਼ ਬਾਂਸਲ) ਵੇਦਾਤਾ ਗਰੁੱਪ ਤਲਵੰਡੀ ਸਾਬੋਂ ਪਾਵਰ ਲਿਮਿਟਡ ਕੰਪਨੀ ਵੱਲੋਂ ਆਦੇਸ ਮੈਡੀਕਲ ਹਸਪਤਾਲ ਬਠਿੰਡਾ ਦੇ ਸਹਿਯੋਗ ਨਾਲ ਮਾਨਸਾ ਜਿਲ੍ਹੈ ਦੇ ਪਿੰਡਾਂ ਅੰਦਰ ਲਗਾਏ ਕੈਪਾ ਦੌਰਾਨ ਐਲ ਐਨ ਟੀ ਲੇਵਰ ਕਾਲੋਨੀ ਵਿੱਚ ਲਗਾਏ ਕੈˆਪ ਵਿੱਚ 110 ਅਤੇ ਇਸੇ ਤਰ੍ਹਾ ਮਾਰਚ ਵਿੱਚ ਐਤਵਾਰ ਨੂੰ 400 ਬਣਾਵਾਲੀ ਦੇ ਲੇਵਰ ਕਲੋਨੀ ਅੰਦਰ ਲਗਾਏ ਕੈˆਪ ਵਿੱਚ ਮਜਦੂਰਾਂ ਨੇ ਆਪਣੀ ਸਰੀਰਕ ਜਾਂਚ ਕਰਵਾਈ ਅਤੇ ਦਵਾਈਆ ਲਈਆ। ਥਰਮਲ ਅੰਦਰ ਕੰਮ ਕਰਦੇ ਸੈਕੜੇ ਮਜਦੂਰਾ ਨੇ ਕਿਹਾ ਕਿ ਇਹ ਕੰਪਨੀ ਦਾ ਬਹੁਤ ਵਧੀਆ ਉਪਰਾਲਾ ਹੈ ਜੋ ਸਾਨੂੰ ਆਪਣੀ ਰਿਹਾਇਸ ਉੱਪਰ ਹੀ ਸਿਹਤ ਸੇਵਾਵਾ ਮੁਹੱਈਆ ਕਰਵਾਈਆ ਜਾ ਰਹੀਆ ਹਨ। ਕੰਪਨੀ ਦੇ ਸਪੋਕਸਮੈਨ ਕਮਾਂਡਰ ਪੀ ਸੀ ਦਾਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਾਕਟਰ ਪ੍ਰਭਜੋਤ ਕੌਰ,ਕਮਰਜੀਤ ਸਿੰਘ ਜਿਉਣਵਾਲਾ, ਗੁਰਪਿਆਸ ਕੌਰ ਆਦਿ ਵੱਲੋਂ ਆਪਣੀ ਟੀਮ ਸਮੇਤ ਬੜੀ ਮਿਹਨਤ ਨਾਲ ਸਾਰੇ ਪਿੰਡਾ ਅੰਦਰ ਲਗਾਏ ਕੈਪਾ ਵਿੱਚ ਮਰੀਜਾਂ ਨੂੰ ਜਿੱਥੇ ਸਰੀਰਕ ਜਾਂਚ ਤੋਂ ਬਾਅਦ ਫਰੀ ਦਵਾਈਆ ਦਿੱਤੀਆ ਗਈਆ ਉੱਥੇ ਹੀ ਖਾਣ ਪੀਣ , ਰਹਿਣ ਸਹਿਣ ਸੰਬੰਧੀ ਵੀ ਭਰਪੂਰ ਜਾਣਕਾਰੀ ਦਿੱਤੀ ਗਈ ਤਾਂ ਜੋ ਲੋਕ ਬਿਮਾਰੀਆ ਤੋਂ ਬਚ ਸਕਣ। ਵੇਦਾਂਤਾ ਕੰਪਨੀ ਮੁੱਖ ਟੀਚਾਂ ਮਾਨਸਾ ਜਿਲ੍ਹੇ ਦੇ ਲੋਕਾਂ ਦੀ ਸੇਵਾ ਕਰਨਾ, ਬਿਮਾਰੀਆ ਤੋਂ ਬਚਾਉਣਾ, ਹੈ ਉੱਥੇ ਹੀ ਵਾਤਾਵਰਣ ਨੂੰ ਸੁੱਧ ਰੱਖਣ, ਸਕੂਲੀ ਬੱਚਿਆ ਵਿੱਚ ਵਿਦਿੱਅਕ ਮੁਕਾਬਲੇ, ਸੱਭਿਆਚਾਰਕ ਮੁਕਾਬਲੇ ਅਤੇ ਮਾਂ ਬੋਲੀ ਪੰਜਾਬੀ ਨਾਲ ਸੰਬੰਧਤ ਮੁਕਾਬਲੇ ਵੀ ਕਰਵਾਏ ਜਾਦੇ ਹਨ। ਜੇਤੂਆ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਦਾ ਹੈ। ਕੰਪਨੀ ਦੀ ਪੀ ਆਰ ਮੈਡਮ ਪ੍ਰੀਤੀ ਰਾਵਤ ਨੇ ਦੱਸਿਆ ਕਿ ਪਿੰਡ ਦੇ ਲੋਕ ਬੜੇ ਉਤਸਾਹ ਨਾਲ ਮੈਡੀਕਲ ਕੈˆਪਾ ਵਿੱਚ ਹਿੱਸਾ ਲੈ ਕੇ ਆਪਣੀ ਸਰੀਰਕ ਜਾਂਚ ਕਰਵਾ ਕੇ ਕੰਪਨੀ ਦਾ ਸਾਥ ਦੇ ਰਹੇ ਹਨ। ਲੇਵਰ ਕਲੋਨੀ ਦੇ ਮਜਦੂਰਾ ਨੇ ਬੜੇ ਉਤਸਾਹ ਨਾਲ ਕਂੈਪ ਵਿੱਚ ਹਿੱਸਾ ਲਿਆ ਅਤੇ ਆਪਣੀ ਸਰੀਰਕ ਜਾਂਚ ਕਰਵਾਈ ਹੈ। ਇਸ ਕੈˆਪ ਦੌਰਾਨ ਮਜਦੂਰਾ ਨੂੰ ਲੋੜੀਦੀਆ ਦਵਾਈਆ ਮੁਫਤ ਵਿੱਚ ਉੱਪਲੱਬਧ ਕਰਵਾਈਆ ਗਈਆ। ਆਉਦੇ ਦਿਨਾ ਵਿੱਚ ਵੀ ਫਰੀ ਮੈਡੀਕਲ ਕੈˆਪ ਇਸੇ ਤਰ੍ਹਾ ਜਾਰੀ ਰਹਿਣਗੇ।


Post a Comment