ਸ਼ਾਹਕੋਟ, 1 ਮਾਰਚ (ਸਚਦੇਵਾ) ਸਥਾਨਕ ਸ਼ਹਿਰ ਵਾਸੀਆਂ ਦੀ ਸੀਵਰੇਜ ਦੀ ਮੰਗ ਨੂੰ ਜਿੱਥੇ ਕੁੱਝ ਸਮੇਂ ਲਈ ਬੂਰ ਪਿਆ ਸੀ, ਉਥੇ ਇੱਕ ਮਹੀਨੇ ਤੋਂ ਕੰਮ ਹੋਣ ਕਰਕੇ ਉਸੇ ਮੰਗ ‘ਤੇ ਹੁਣ ਪਾਣੀ ਫਿਰਦਾ ਜਾਪ ਰਿਹਾ ਹੈ । ਸੀਵਰੇਜ ਬੋਰਡ ਜਲੰਧਰ ਦੇ ਅਧਿਕਾਰੀਆਂ ਨੇ ਸੀਵਰੇਜ ਪਾਉਣ ਦੇ ਕੰਮ ਨੂੰ ਦੋ ਪੜਾਅ ਵਿੱਚ ਵੰਡਿਆ ਸੀ, ਜਿਥੇ ਪਹਿਲੇ ਕੰਮ ‘ਚ ਕਾਫੀ ਉਨਤਾਈਆ ਪਾਈਆਂ ਜਾ ਰਹੀਆ ਹਨ, ਉੱਥੇ ਦੂਸਰੇ ਪੜਾਅ ਦਾ ਕੰਮ ਕਰ ਰਹੀ ਗਾਜੀਆਬਾਦ ਦੀ ਕੰਪਨੀ ਵੱਲੋਂ ਮਨਜੂਰੀ ਤੋਂ ਵੱਧ ਸੜਕ ਪੁੱਟਣ ਕਾਰਣ ਪੀ.ਡਬਲਯੂ.ਡੀ ਦੇ ਅਧਿਕਾਰੀਆਂ ਨੇ ਕੰਮ ਨੂੰ ਬੰਦ ਕਰਵਾ ਦਿੱਤਾ ਸੀ । ਇੱਕ ਮਹੀਨੇ ਤੋਂ ਬੰਦ ਪਏ ਇਸ ਕੰਮ ਨੂੰ ਮੁੜ ਚਾਲੂ ਕਰ ਲਈ ਕੋਈ ਵੀ ਅਧਿਕਾਰੀ ਅੱਗੇ ਨਹੀਂ ਆ ਰਿਹਾ । ਕਿਉਕਿ ਜਿਸ ਸੜਕ ‘ਤੇ ਸੀਵਰੇਜ ਪਾਇਆ ਜਾ ਰਿਹਾ ਸੀ, ਉਹ ਸੜਕ ਨੈਸ਼ਨਲ ਹਾਈਵੇ ਹੈ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੇ ਕੰਮ ਸ਼ੁਰੂ ਕਰ ਤੋਂ ਪਹਿਲਾ ਸੜਕ ਦੀ ਪੁਟਾਈ ਲਈ ਪੀ.ਡਬਲਯੂ.ਡੀ ਦੇ ਅਧਿਕਾਰੀਆਂ ਤੋਂ ਇੱਕ ਮੀਟਰ ਸੜਕ ਪੁੱਟਣ ਦੀ ਮਨਜੂਰੀ ਲਈ ਸੀ, ਜਿਸ ‘ਤੇ ਸੀਵਰੇਜ ਬੋਰਡ ਨੇ ਸੜਕ ਦੀ ਮੁਰੰਮਤ ਲਈ 70 ਲੱਖ ਰੁਪਏ ਦੀ ਅਦਾਇਗੀ ਪੀ.ਡਬਲਯੂ.ਡੀ ਨੂੰ ਕੀਤੀ ਸੀ । 2 ਫਰਵਰੀ ਨੂੰ ਸੀਵਰੇਜ ਬੋਰਡ ਦੀ ਅਣਦੇਖੀ ਕਾਰਣ ਕੰਪਨੀ ਦੇ ਮਜ਼ਦੂਰਾਂ ਨੇ ਇਸ ਸੜਕ ਨੂੰ ਬਿਨ•ਾਂ ਕਿਸੇ ਮਨਜੂਰੀ ਦੇ ਪੰਜ ਮੀਟਰ ਤੱਕ ਪੁੱਟ ਦਿੱਤਾ ਸੀ, ਜਿਸ ਕਾਰਣ ਪੀ.ਡਬਲਯੂ.ਡੀ ਦੇ ਅਧਿਕਾਰੀਆਂ ਨੇ ਕੰਮ ਨੂੰ ਬੰਦ ਕਰਵਾ ਦਿੱਤਾ ਅਤੇ ਬਿਨ•ਾਂ ਮਨਜੂਰੀ ਤੋਂ ਵੱਧ ਪੁੱਟੀ ਸੜਕ ਦੀ ਮੁਰੰਮਤ ਲਈ ਬਣਦੀ 82 ਲੱਖ ਰੁਪਏ ਅਦਾਇਗੀ ਜਮ•ਾਂ ਕਰਵਾਉਣ ਲਈ ਬੀ.ਡੀ ਬਿੱਲ ਦੇ ਦਿੱਤੇ । ਕੰਮ ਬੰਦ ਹੋਣ ਕਾਰਣ ਜਿਥੇ ਇਸ ਮੁੱਖ ਮਾਰਗ ‘ਤੇ ਹਰ ਸਮੇਂ ਜਾਮ ਲੱਗਾ ਰਹਿੰਦਾ ਹੈ, ਉੱਥੇ ਸੜਕ ਦੇ ਇੱਕ ਪਾਸੇ ਪਾਈਪ ਪਾਉਣ ਲਈ ਪੁੱਟੇ ਵੱਡੇ-ਵੱਡੇ ਖੱਡੇ ਹਾਦਸਿਆ ਦਾ ਕਾਰਣ ਬਣ ਰਹੇ ਹਨ । ਹੋਰ ਤਾਂ ਹੋਰ ਖੱਡਿਆ ਵਿੱਚੋਂ ਕੱਢੀ ਗਈ ਮਿੱਟੀ ਦੁਕਾਨਦਾਰਾਂ ਦਾ ਕੀਮਤੀ ਸਮਾਨ ਖਰਾਬ ਕਰ ਰਹੀ ਹੈ ਅਤੇ ਗ੍ਰਾਹਕ ਵੀ ਇਨ•ਾਂ ਦੁਕਾਨਾਂ ‘ਤੇ ਆਉਣ ਤੋਂ ਪਾਸਾ ਵੱਟਦੇ ਹਨ । ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜਿਸ ਕੰਪਨੀ ਨੂੰ ਦੂਸਰੇ ਪੜਾਅ ‘ਚ ਸੀਵਰੇਜ ਪਾਉਣ ਦਾ ਠੇਕਾ ਦਿੱਤਾ ਗਿਆ ਸੀ, ਉਹ ਕੰਪਨੀ ਨੇ ਵੀ ਕੰਮ ਛੱਡ ਦਿੱਤਾ ਹੈ । ਦੁਕਾਨਦਾਰਾਂ ਨੇ ਸੀਵਰੇਜ ਬੋਰਡ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸੀਵਰੇਜ ਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕਰਵਾਇਆ ਜਾਵੇ ।
ਕੀ ਕਹਿੰਦੇ ਹਨ ਇਸ ਬਾਰੇ ਸੀਵਰੇਜ ਬੋਰਡ ਦੇ ਐਸ.ਡੀ.ਓ- ਨਵਦੀਪ ਸਿੰਘ
ਇਸ ਸਬੰਧੀ ਜਦ ਸੀਵਰੇਜ ਬੋਰਡ ਜਲੰਧਰ ਦੇ ਐਸ.ਡੀ.ਓ ਨਵਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ•ਾਂ ਦੱਸਿਆ ਕਿ ਡੀ.ਡਬਲਯੂ.ਡੀ ਦੇ ਅਧਿਕਾਰੀਆਂ ਨੇ ਵੱਧ ਪੁੱਟੀ ਗਈ ਸੜਕ ਦਾ ਬੀ.ਡੀ ਬਿੱਲ ਵੱਧ ਬਣਾ ਦਿੱਤਾ ਸੀ, ਜਿਸ ਕਾਰਣ ਸ਼ੁੱਕਰਵਾਰ ਦੁਪਹਿਰ ਬਾਅਦ ਪੀ.ਡਬਲਯੂ.ਡੀ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਦੋਬਾਰਾ ਸੜਕ ਦੀ ਮਿਣਤੀ ਕੀਤੀ ਗਈ ਹੈ, ਜੋ ਕਿ 180 ਮੀਟਰ ਵੱਧ ਨਿਕਲੀ ਹੈ । ਉਨ•ਾਂ ਦੱਸਿਆ ਕਿ ਹੁਣ ਪੀ.ਡਬਲਯੂ.ਡੀ ਦੇ ਅਧਿਕਾਰੀਆਂ ਵੱਲੋਂ ਦੋਬਾਰਾ ਬੀ.ਡੀ ਬਿੱਲ ਬਣਾਕੇ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਬਣਦੇ ਪੈਸੇ ਜਮ•ਾਂ ਕਰਵਾਕੇ ਸਾਰੀ ਕਾਗਜੀ ਕਾਰਵਾਈ ਕਰਨ ਉਪਰੰਤ 10-12 ਦਿਨ ਵਿੱਚ ਮੁੱਖ ਮਾਰਗ ‘ਤੇ ਕੰਮ ਮੁੜ ਸ਼ੁਰੂ ਹੋ ਜਾਵੇਗਾ । ਉਨ•ਾਂ ਦੱਸਿਆ ਕਿ ਜਿਸ ਕੰਪਨੀ ਨੂੰ ਠੇਕਾ ਦਿੱਤਾ ਗਿਆ ਹੈ, ਉਹ ਕੰਮ ਉਸ ਕੰਪਨੀ ਵੱਲੋਂ ਹੀ ਕੀਤਾ ਜਾਵੇਗਾ । ਮੁੱਖ ਮਾਰਗ ‘ਤੇ ਕੰਮ ਬੰਦ ਹੋਣ ਕਾਰਣ ਕੰਪਨੀ ਵੱਲੋਂ ਸ਼ਹਿਰ ਦੀਆਂ ਗਲੀਆਂ ‘ਚ ਕੰਮ ਸ਼ੁਰੂ ਕੀਤਾ ਗਿਆ ਹੈ ਅਤੇ ਜਦੋਂ ਤੱਕ ਮੁੱਖ ਮਾਰਗ ‘ਤੇ ਕੰਮ ਸ਼ੁਰੂ ਨਹੀਂ ਹੁੰਦਾ, ਉਨਾਂ ਸਮਾਂ ਸ਼ਹਿਰ ਦੀਆਂ ਗਲੀਆਂ ‘ਚ ਕੰਮ ਚੱਲੇਗਾ ।
ਕੀ ਕਹਿਦੇ ਹਨ ਪੀ.ਡਲਬਯੂ.ਡੀ ਜਲੰਧਰ ਦੇ ਐਸ.ਡੀ.ਓ- ਪ੍ਰਸ਼ੋਤਮ ਲਾਲ
ਇਸ ਸਬੰਧੀ ਜਦ ਪੀ.ਡਬਲਯੂ.ਡੀ ਜਲੰਧਰ ਦੇ ਐਸ.ਡੀ.ਓ ਪ੍ਰਸ਼ੋਤਮ ਲਾਲ ਨਾਲ ਸੰਪਰਕ ਕੀਤਾ ਤਾਂ ਉਨ•ਾਂ ਦੱਸਿਆ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਵੱਧ ਪੁੱਟੀ ਗਈ ਸੜਕ ਦਾ ਬੀ.ਡੀ ਬਿੱਲ ਬਣਾ ਕੇ ਦਿੱਤਾ ਸੀ, ਪਰ ਉਹ ਇਸ ਬਿੱਲ ਦੀ ਰਕਮ ਨੂੰ ਵੱਧ ਦੱਸ ਰਹੇ ਹਨ, ਜਿਸ ਲਈ ਅੱਜ ਦੋਬਾਰਾ ਮਿਣਤੀ ਕਰਵਾ ਦਿੱਤੀ ਗਈ ਹੈ । ਉਨ•ਾਂ ਦੱਸਿਆ ਕਿ ਕੋਈ ਵੀ ਬਿੱਲ ਵੱਧ ਨਹੀਂ ਬਣਾਇਆ ਗਿਆ, ਬਲਕਿ ਸੀਵਰੇਜ ਬੋਰਡ ਦੇ ਅਧਿਕਾਰੀਆਂ ਵੱਲੋਂ ਵੱਧ ਪੁੱਟੀ ਗਈ ਸੜਕ ਅਤੇ ਪੁੱਟੀ ਜਾਣ ਵਾਲੀ ਸੜਕ ਦਾ ਐਸਟੀਮੈਂਟ ਬਣਾ ਕੇ ਦਿੱਤਾ ਗਿਆ ਸੀ, ਜਿਸ ਦੇ ਆਧਾਰ ‘ਤੇ ਬੀ.ਡੀ ਬਿੱਲ ਤਿਆਰ ਕੀਤਾ ਗਿਆ ਹੈ । ਉਨ•ਾਂ ਕਿਹਾ ਕਿ ਸੀਵਰੇਜ ਬੋਰਡ ਵੱਲੋਂ ਇੱਕ ਮੀਟਰ ਸੜਕ ਤੋਂ ਇਲਾਵਾ 50 ਮੀਟਰ ਸੜਕ ਹੋਰ ਪੁੱਟੀ ਜਾਣੀ ਹੈ, ਜਿਸ ਦਾ ਖਰਚ ਵੀ ਇਸ ਬੀ.ਡੀ ਬਿੱਲ ਵਿੱਚ ਹੀ ਸ਼ਾਮਲ ਕੀਤਾ ਗਿਆ ਹੈ ।
ਸ਼ਾਹਕੋਟ ਨੈਸ਼ਨਲ ਹਾਈਵੇ ‘ਤੇ ਵੱਧ ਸੜਕ ਪੁੱਟਣ ਕਾਰਣ ਬੰਦ ਪਿਆ ਸੀਵਰੇਜ ਪਾਉਣ ਦਾ ਕੰਮ ਅਤੇ ਸੀਵਰੇਜ ਦੇ ਪਾਈਪ ਪਾਉਣ ਲਈ ਪੁੱਟੇ ਗਏ ਖੱਡੇ, ਜੋ ਕਿ ਹਾਦਸਿਆ ਦਾ ਕਾਰਣ ਬਣ ਸਕਦੇ ਹਨ ।


Post a Comment