ਸ਼ਾਹਕੋਟ, 1 ਮਾਰਚ (ਸਚਦੇਵਾ) ਪਿੰਡ ਹਾਜੀਪੁਰ ਸਲੈਚਾ ਵਿਖੇ ਬੀਤੀ ਰਾਤ ਕੁੱਝ ਹਥਿਆਰਬੰਦ ਲੁਟੇਰਿਆਂ ਨੇ ਇੱਕ ਨੌਜੁਆਨ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ । ਸੁਰਿੰਦਰ ਲਾਲ ਪੁੱਤਰ ਦਰਸ਼ਨ ਲਾਲ ਵਾਸੀ ਮੀਏਵਾਲ ਅਰਾਈਆਂ (ਸ਼ਾਹਕੋਟ) ਨੇ ਦੱਸਿਆ ਕਿ ਵੀਰਵਾਰ ਰਾਤ ਸਾਡੇ ਪਿੰਡ ਇੱਕ ਧਾਰਮਿਕ ਸਥਾਨ ‘ਤੇ ਪ੍ਰੋਗਰਾਮ ਸੀ । ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਮੈਂ ਆਪਣੇ ਸਾਥੀਆਂ ਨੂੰ ਸ਼ਾਹਕੋਟ ਤੋਂ ਛੱਡ ਕੇ ਕਰੀਬ 11:00 ਵਜੇ ਆਪਣੇ ਡਿਸਕਵਰ ਮੋਟਰਸਾਇਕਲ ‘ਤੇ ਪਿੰਡ ਵਾਪਸ ਜਾ ਰਿਹਾ ਸੀ ਕਿ ਜਦ ਮੈਂ ਪਿੰਡ ਹਾਜੀਪੁਰ ਸਲੈਚਾ ਤੋਂ ਆਪਣੇ ਪਿੰਡ ਵੱਲ ਮੁੜਿਆ ਤਾਂ ਆਰੇ ਦੇ ਨੇੜੇ 5-6 ਹਥਿਆਰਬੰਦ ਲੁਟੇਰਿਆਂ ਨੇ ਮੇਰੇ ਕਹੀ ਦਾ ਦਸਤਾ ਮਾਰਿਆ, ਜਿਸ ਕਾਰਣ ਮੇਰਾ ਮੋਟਰਸਾਇਕਲ ਬੇਕਾਬੂ ਹੋ ਗਿਆ ‘ਤੇ ਮੈਂ ਡਿੱਗ ਗਿਆ । ਏਸੇ ਸਮੇਂ ਦੌਰਾਨ ਸਾਡੇ ਪਿੰਡ ਵੱਲੋਂ ਇੱਕ ਕਾਰ ਆਉਦੀ ਦੇਖ ਲੁਟੇਰੇ ਭੱਜ ਗਏ । ਕਾਰ ‘ਚ ਸਵਾਰ ਮੇਰੇ ਹੀ ਕੁੱਝ ਜਾਣ-ਪਹਿਚਾਣ ਵਾਲਿਆ ਨੇ ਮੈਨੂੰ ਚੁਕਿਆਂ ‘ਤੇ ਮੇਰੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ । ਜਿਕਰਯੋਗ ਹੈ ਕਿ ਪਿੰਡ ਹਾਜੀਪੁਰ ਸਲੈਚਾ ਦੇ ਆਸ-ਪਾਸ ਅਕਸਰ ਹੀ ਕੋਈ ਨਾ ਕੋਈ ਲੁੱਟ-ਖੋਹ ਦੀ ਘਟਨਾ ਵਾਪਰੀ ਰਹਿੰਦੀ ਹੈ, ਪਰ ਅਜੇ ਤੱਕ ਸ਼ਾਹਕੋਟ ਪੁਲਿਸ ਇੱਕ ਵੀ ਲੁਟੇਰੇ ਨੂੰ ਗ੍ਰਿਫਤਾਰ ਕਰਨ ਵਿੱਚ ਸਫਲ ਨਹੀਂ ਹੋ ਸਕੀ ।
ਘਟਨਾਂ ਬਾਰੇ ਜਾਣਕਾਰੀ ਦਿੰਦਾ ਪੀੜਤ ਸੁਰਿੰਦਰ ਲਾਲ ।


Post a Comment