ਹੁਸ਼ਿਆਰਪੁਰ 26 ਮਾਰਚ /ਨਛੱਤਰ ਸਿੰਘ/ ਜਿਲਾ ਹੁਸ਼ਿਆਰਪੁਰ ਵਿਚ ਸਾਲ 2013-14 ਲਈ ਜਮੀਨਾਂ ਦੇ ਕੁਲੈਕਟਰ ਰੇਟ ਰਿਵਾਇਜ਼ ਕਰਨ ਸਬੰਧੀ ਜਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਮਨਸਵੀ ਕੁਮਾਰ ਦੀ ਪ੍ਰਧਾਨਗੀ ਹੇਠ ਮੀਟਿੰਗ ਦਾ ਆਯੋਜਨ ਕੀਤਾ ਗਿਆ । ਵਧੀਕ ਡਿਪਟੀ ਕਮਿਸ਼ਨਰ ਜਰਨਲ ਬੀ ਐਸ ਧਾਲੀਵਾਲ , ਐਸ ਡੀ ਐਮ ਦਸੂਹਾ ਬਰਜਿੰਦਰ ਸਿੰਘ , ਐਸ ਡੀ ਐਮ ਗੜਸ਼ੰਕਰ ਰਣਜੀਤ ਕੋਰ , ਜਿਲੇ ਦੇ ਸਮੂਹ ਤਹਿਸੀਲਦਾਰ , ਨਾਇਬ ਤਹਿਸੀਲਦਾਰ , ਨਗਰ ਕੋਸਲਾਂ ਦੇ ਕਾਰਜ ਸਾਧਕ ਅਫਸਰ ਅਤੇ ਸਬੰਧਤ ਅਧਿਕਾਰੀ ਇਸ ਮੀਟਿੰਗ ਹਾਜ਼ਰ ਸਨ ।ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿਚ ਹਾਜ਼ਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਜ਼ਮੀਨਾਂ ਦੇ ਕਲੈਕਟਰ ਰੇਟ ਬਨਾਉਣ ਸਮੇ ਜਮੀਨ ਦੀ ਹਾਲਤ ਉਸ ਦੀ ਮੋਜੂਦਾ ਸਥਿਤੀ ਅਤੇ ਉਸ ਇਲਾਕੇ ਵਿਚ ਜ਼ਮੀਨਾਂ ਦੇ ਪ੍ਰਚਲਤ ਰੇਟਾਂ ਨੂੰ ਧਿਆਨ ਵਿਚ ਰੱਖਦੇ ਹੋਏ ਮਿੱਥੇ ਜਾਣ । ਉਨਾਂ ਕਿਹਾ ਕਿ ਹਰੇਕ ਸੀ ਆਰ ਓ ( ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ) ਜਿਲਾ ਯੋਜਨਾਂਕਾਰ ਵਲੋ ਕੀਤੇ ਗਏ ਮਾਸਟਰ ਪਲਾਨ ਨੂੰ ਧਿਆਨ ਵਿਚ ਰੱਖ ਕੇ ਜ਼ਮੀਨਾਂ ਦੇ ਮੋਜੂਦਾ ਰੇਟ ਮਿੱਥੇ ਜਾਣ । ਉਨਾਂ ਕਿਹਾ ਕਿ ਜਿਲਾ ਯੌਜਨਾਂਕਾਰ ਸਮੂਹ ਨਗਰ ਕੋਸਲਾਂ ਦੇ ਕਾਰਜ ਸਾਧਕ ਅਫਸਰ ਅਤੇ ਲੋਕ ਨਿਰਮਾਣ ਵਿਭਾਗ ਦੇ ਸਬੰਧਤ ਅਧਿਕਾਰੀਆਂ ਨਾਲ ਤਾਲਮੇਲ ਕਰਕੇ 30 ਮਾਰਚ 2013 ਤੋ ਪਹਿਲਾਂ ਜ਼ਮੀਨਾਂ ਦੇ ਕੁਲੈਕਟਰ ਰੇਟ ਮਿੱਥ ਕੇ ਪੁੱਜਦੇ ਕੀਤੇ ਜਾਣ ਤਾਂ ਜੋ ਇਨਾਂ ਕੁਲੈਕਟਰ ਰੇਟਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਮੀਨਾਂ ਦੇ ਮੋਜੂਦਾ ਰੇਟਾਂ ਅਨੁਸਾਰ ਪ੍ਰਵਾਨ ਕੀਤੇ ਜਾ ਸਕਣ ।
Post a Comment