ਭਦੌੜ/ਸ਼ਹਿਣਾ 4 ਮਾਰਚ (ਸਾਹਿਬ ਸੰਧੂ) ਪੰਜਾਬ ਪੁਲਿਸ ਅਤੇ ਨਹਿਰੀ ਵਿਭਾਗ ਦੀ ਮਿਲੀ ਭੁਗਤ ਦੀ ਘਟਨਾਂ ਉਸ ਵੇਲੇ ਸਾਹਮਣੇ ਆਈ ਜਦ ਨਹਿਰੀ ਵਿਭਾਗ ਵੱਲੋਂ ਸ਼ਹਿਣਾ ਅਤੇ ਟੱਲੇਵਾਲ ਪੁਲਿਸ ਨੂੰ ਨਜ਼ਾਇਜ਼ ਬਰੇਤੀ ਦੀਆਂ ਭਰੀਆਂ ਟਰਾਲੀਆਂ ਕਾਬੂ ਕੀਤੀਆਂ ਗਈਆਂ ਅਤੇ ਬਆਦ ਵਿੱਚ ਦੇਰ ਰਾਤ ਪੁਲਿਸ ਨੇ ਬਿਨਾਂ ਕੋਈ ਮਾਮਲਾ ਦਰਜ਼ ਕੀਤੇ ਰਾਤ ਸਮੇ ਫੜ•ੀਆਂ ਟਰਾਲੀਆਂ ਨੂੰ ਛੱਡ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਸਥਾਨਕ ਸ਼ਹਿਣਾ ਬਠਿੰਡਾਂ ਬ੍ਰਾਂਚ ਨਹਿਰ ਵਿੱਚ ਪਾਣੀ ਨਾ ਹੋ ਕਾਰਨ ਲੋਕਾਂ ਵੱਲੋਂ ਨਜ਼ਾਇਜ਼ ਢੰਗ ਨਾਲ ਅੰਨੇਵਾਹ ਬਰੇਤੀ ਕੱਡੀ ਜਾ ਰਹੀ ਸੀ ਤੇ ਮੀਡੀਆ ਦੁਆਰਾ ਇਹ ਮਾਮਲਾ ਉਛਾਲਣ ਤੇ ਨਹਿਰੀ ਵਿਭਾਗ ਦੀ ਜਾਗ ਖੁੱਲ•ੀ ਤੇ ਨਹਿਰੀ ਵਿਭਾਗ ਨੇ ਪ੍ਰੈਸ ਦੀ ਹਾਜ਼ਰੀ ਵਿੱਚ ਕੁੱਝ ਬਰੇਤੀ ਦੀਆਂ ਭਰੀਆਂ ਟਰਾਲੀਆਂ ਕਾਬੂ ਕਰ ਸ਼ਹਿਣਾ ਅਤੇ ਟੱਲੇਵਾਲ ਪੁਲਿਸ ਨੂੰ ਸੌਂਪੀਆਂ ਗਈਆਂ ਪਰ ਪੁਲਿਸ ਨੇ ਬਿਨਾਂ ਕੋਈ ਮਾਮਲਾ ਦਰਜ਼ ਕਰ ਰਾਤ ਸਮੇ ਉਕਤ ਟਰਾਲੀਆਂ ਨੂੰ ਛੱਡ ਦਿੱਤਾ ਗਿਆ। ਦੂਸਰੇ ਪਾਸੇ ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਨਹਿਰੀ ਵਿਭਾਗ ਅਤੇ ਪੁਲਿਸ ਵੱਲੋਂ ਫੜ•ੇ ਟਰਾਲੀ ਚਾਲਕਾਂ ਤੋਂ ਅੱਧਾਂ ਅੱਧਾ ਹਿੱਸਾ ਲੈ ਉਹਨਾਂ ਨੂੰ ਛੱਡਿਆ ਹੈ। ਇਸ ਸਬੰਧੀ ਜਦ ਉਕਤ ਥਾਣਿਆਂ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਨਹਿਰੀ ਵਿਭਾਗ ਵੱਲੋਂ ਉਹਨਾਂ ਨੂੰ ਕੋਈ ਲਿਖਤੀ ਸਕਾਇਤ ਨਹੀ ਦਿੱਤੀ ਗਈ ਸੀ ਜਿਸ ਕਾਰਨ ਉਹਨਾਂ ਨੇ ਟਰਾਲੀਆਂ ਨੂੰ ਛੱਡਿਆ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਬਠਿੰਡਾਂ ਰਾਮਪੁਰਾ ਦੇ ਸੱਤਧਾਰੀ ਪਾਰਟੀ ਨਾਲ ਸੰਬਧਿਤ ਆਗੂਆਂ ਨੇ ਹਥਿਆਰਾਂ ਦੇ ਬਲ ਤੇ ਲੋਕਾਂ ਨੂੰ ਗੁੰਮਰਾਹ ਕਰ ਠੇਕੇਦਾਰ ਦੱਸ ਦੇ ਹੋਏ ਲੱਖਾਂ ਰੁਪਿਆਂ ਦੀਆਂ ਨਜ਼ਾਇਜ਼ ਪਰਚੀਆਂ ਵੀ ਕੱਟੀਆਂ ਗਈਆਂ ਸਨ। ਸਬੰਧਿਤ ਮਹਿਕਮੇ ਦੇ ਉੱਚ ਅਧਿਕਾਰੀਆਂ ਨੇ ਵੀ ਇਸ ਨੂੰ ਨਜ਼ਾਇਜ਼ ਦੱਸਿਆ ਸੀ।
Post a Comment