ਅਚਾਨਕ ਨਹਿਰ ਵਿੱਚ ਪਾਣੀ ਆਉਣ ਕਾਰਨ ਲੋਕ ਆਪਣੇ ਵਾਹਨ ਨਹਿਰ ਵਿੱਚ ਛੱਡ ਭੱਜ਼ੇ
Monday, March 04, 20130 comments
ਭਦੌੜ/ਸ਼ਹਿਣਾ 4 ਮਾਰਚ (ਸਾਹਿਬ ਸੰਧੂ) ਸਥਾਨਕ ਕਸ਼ਬਾ ਸ਼ਹਿਣਾ ਵਿਚਕਾਰ ਦੀ ¦ਘਦੀ ਬਠਿੰਡਾਂ ਬ੍ਰਾਂਚ ਨਹਿਰ ਵਿੱਚ ਅਚਾਨਕ ਪਾਣੀ ਆ ਜਾਣ ਕਾਰਨ ਅਨੇਕਾਂ ਟਰੈਕਟਰ ਟਰਾਲੀ ਚਾਲਕਾਂ ਨੂੰ ਭਾਜੜਾਂ ਪੈ ਗਈਆਂ ਤੇ ਨਹਿਰ ਵਿੱਚ ਬਰੇਤੀ ਕੱਡ ਰਹੇ ਮਜਦੂਰਾਂ ਵਿੱਚ ਹਫ਼ੜਾ ਦਫੜੀ ਮੱਚ ਗਈ । ਇਸ ਦੌਰਾਨ ਇੱਕ ਟਰੈਕਟਰ ਟਰਾਲੀ ਨਹਿਰ ਦੇ ਪਾਣੀ ਦੀ ਲਪੇਟ ਵਿੱਚ ਆ ਗਿਆ ਜਿਸ ਦਾ ਚਾਲਕ ਕਿਸੇ ਤਰਾਂ ਨਾਲ ਬਾਹਰ ਨਿਕਲ ਆਇਆ ਤੇ ਬਆਦ ਵਿੱਚ ਟਰੈਕਟਰ ਟਰਾਲੀ ਨੂੰ ਕਰੇਨ ਦੀ ਮਦਦ ਨਾਲ ਬਾਹਰ ਕੱਡਿਆ ਗਿਆ। ਇਸ ਦੌਰਾਨ ਕੁੱਝ ਮਜਦੂਰਾਂ ਦਾ ਸਮਾਨ ਵੀ ਪਾਣੀ ਵਿੱਚ ਵਹਿ ਗਿਆ। ਪਾਣੀ ਦੀ ਗਤੀ ਏਨੀ ਤੇਜ਼ ਸੀ ਕਿ ਕਿਸੇ ਨੂੰ ਵੀ ਨਹਿਰ ਵਿੱਚ ਅਚਾਨਕ ਪਾਣੀ ਆਉਣ ਦਾ ਅੰਦਾਜ਼ਾ ਨਹੀ ਸੀ।
Post a Comment