ਸਮਰਾਲਾ, 8 ਮਾਰਚ/ਨਵਰੂਪ ਧਾਲੀਵਾਲ /ਇੱਥੋਂ ਨਜ਼ਦੀਕੀ ਪਿੰਡ ਮਾਦਪੁਰ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਕਲਰਕ ਨੂੰ ਅੱਜ ਚੈਕਿੰਗ ’ਤੇ ਆਈ ਵਿਭਾਗ ਦੀ ਟੀਮ ਨੇ ਡਿਊਟੀ ਤੋਂ ਫਾਰਗ ਕਰ ਦਿੱਤਾ ਹੈ। ਇਸ ਟੀਮ ਵਿੱਚ ਸ਼ਾਮਿਲ ਪ੍ਰਿੰਸੀਪਲ ਹਰਪਜਨ ਸਿੰਘ ਮਾਨ ਸਮਰਾਲਾ ਨੇ ਫੋਨ ਰਾਹੀਂ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਦੱਸਿਆ ਹੈ ਕਿ ਡਿਊਟੀ ਤੋਂ ਫਾਰਗ ਕੀਤਾ ਗਿਆ ਕਲਰਕ ਹਰਦੇਵ ਸਿੰਘ ਪੋਸਟ ਗ੍ਰੈਜੂਏਟ ਸੀ ਅਤੇ ਉਹ ਖੁਦ ਨੂੰ ਕਲਰਕ ਦੱਸ ਰਿਹਾ ਸੀ। ਇਹ ਯੋਗਤਾ ਕਲਰਕ ਲਈ ਨਿਯਮਾਂ ਅਨੁਸਾਰ ਉਚਿਤ ਨਹੀਂ ਹੈ। ਉਨ•ਾਂ ਦੱਸਿਆ ਕਿ ਇਹ ਕਲਰਕ ਗਿਆਰਵੀਂ ਤੇ ਬਾਰ•ਵੀਂ ਜਮਾਤ ਨੂੰ ਅੰਗਰੇਜ਼ੀ ਦਾ ਵਿਸ਼ਾ ਪੜ•ਾਉਂਦਾ ਸੀ, ਜੋ ਕਿ ਪੀ.ਟੀ.ਏ. ਵੱਲੋਂ ਰੱਖਿਆ ਗਿਆ ਸੀ। ਇੱਕ ਹੋਰ ਸਵਾਲ ਦੇ ਜਵਾਬ ਵਿੱਚ, ਪ੍ਰਿੰਸੀਪਲ ਹਰਭਜਨ ਸਿੰਘ ਮਾਨ, ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਚੱਲ ਰਹੀਆਂ ਪ੍ਰੀਖਿਆਵਾਂ ਦੇ ਸਮਰਾਲਾ ਤਹਿਸੀਲ ਦੇ ਸਕੂਲਾਂ ਦੇ ਕੁਲੈਕਸ਼ਨ ਸੈਂਟਰ ਦੇ ਇੰਚਾਰਜ ਵੀ ਹਨ, ਨੇ ਦੱਸਿਆ ਕਿ ਤਹਿਸੀਲ ਅਧੀਨ ਪੈਂਦੇ ਪ੍ਰੀਖਿਆ ਕੇਂਦਰਾਂ ਤੋਂ ਆਉਣ ਵਾਲੀਆਂ ਉਤਰ ਕਾਪੀਆਂ ਦੇ ਬੰਡਲਾਂ ਦਾ ਕੁਲੈਕਸ਼ਨ ਸੈਂਟਰ ਵਿੱਚ ਪੁੱਜਣ ਦਾ ਬਕਾਇਦਾ ਨਿਰਧਾਰਤ ਸਮਾਂ ਹੁੰਦਾ ਹੈ ਅਤੇ ਜਿਹੜਾ ਬੰਡਲ ਨਿਰਧਾਰਤ ਸਮੇਂ ਵਿੱਚ ਸੈਂਟਰ ਵਿੱਚ ਨਹੀਂ ਪੁੱਜਦਾ, ਉਸ ਦੀ ਸੂਚਨਾ ਪੁਲਿਸ ਨੂੰ ਦੇਣੀ ਪੈਂਦੀ ਹੈ, ਕਿਉਂ ਜੋ ਬੋਰਡ ਦੀ ਗੱਡੀ ਬੰਡਲ ਲੈਣ ਲਈ ਸਮੇਂ ਸਿਰ ਆਉਂਦੀ ਹੈ, ਤਾਂ ਉਹ ਮਹੱਤਵਪੂਰਨ ਪ੍ਰੀਖਿਆ ਪੱਤਰਾਂ ਦੀਆਂ ਉਤਰ ਕਾਪੀਆਂ ਦੇ ਬੰਡਲ ਉਸੇ ਦਿਨ ਰਾਤ ਨੂੰ ਅੱਠ ਜਾਂ ਸਾਢੇ ਅੱਠ ਵਜੇ ਤੱਕ ਆ ਕੇ ਲੈ ਜਾਂਦੀ ਹੈ ਅਤੇ ਜਦੋਂ ਤੱਕ ਇਹ ਮਹੱਤਵਪੂਰਨ ਪ੍ਰੀਖਿਆਵਾਂ ਦੇ ਬੰਡਲ ਕੁਲੈਕਸ਼ਨ ਸੈਂਟਰ ਵਿੱਚ ਗੱਡੀ ਦੀ ਉਡੀਕ ਵਿੱਚ ਪਏ ਰਹਿੰਦੇ ਹਨ, ਤਾਂ ਉਦੋਂ ਤੱਕ ਸੈਂਟਰ ਦੇ ਇੰਚਾਰਜ ਨੂੰ ਸੈਂਟਰ ਵਿੱਚ ਹੀ ਰਹਿਣਾ ਪੈਂਦਾ ਹੈ। ਉਨ•ਾਂ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਅੱਜ ਉਨ•ਾਂ ਦੇ ਸਕੂਲ ਵਿੱਚ ਸਥਿਤ ਪ੍ਰੀਖਿਆ ਕੇਂਦਰਾਂ ਵਿੱਚ 2 ਤੋਂ ਵੱਧ ਉਡਣ-ਦਸਤੇ ਚੈਕਿੰਗ ਲਈ ਆਏ ਸਨ ਅਤੇ ਸਭ ਕੁਝ ਠੀਕ-ਠਾਕ ਪਾਇਆ ਗਿਆ।
Post a Comment