ਸ਼ਾਹਕੋਟ 25 ਮਾਰਚ (ਰਣਜੀਤ ਬਹਾਦੁਰ): ਨਗਰ ਪੰਚਾਇਤ ਸ਼ਾਹਕੋਟ ਦੇ ਕਰਮਚਾਰੀਆਂ ਦੀ ਇੱਕ ਵਿਸ਼ੇਸ ਮੀਟਿੰਗ ਅੱਜ ਇਥੇ ਨਗਰ ਪੰਚਾਇਤ ਦੇ ਦਫਤਰ ਵਿਖੇ ਹੋਈ,ਜਿਸ ਵਿੱਚ ਸੇਵਾ ਮੁਕਤ ਕਰਮਚਾਰੀਆ ਵੱਲੋਂ ਵਿਨੇ ਕੁਮਾਰ ਰਿਹਾਨ ਵਿਸ਼ੇਸ ਤੌਰ ‘ਤੇ ਸ਼ਾਮਲ ਹੋਏ।
ਮੀਟਿੰਗ ਦੌਰਾਨ ਸਮੂਹ ਕਰਮਚਾਰੀਆਂ ਵਿੱਚ ਇਸ ਗੱਲ ਨੂੰ ਲੈ ਕੇ ਰੋਸ ਪਾਇਆ ਗਿਆ ਕਿ ਨਗਰ ਪੰਚਾਇਤ ਦੇ ਹੀ ਕੁੱਝ ਕਰਮਚਾਰੀਆ ਵੱਲੋ ਆਪਣੇ ਰਾਜਸੀ ਹਿੱਤਾਂ ਦੇ ਕਾਰਨ ਕਰਮਚਾਰੀਆ ਦੀਆਂ ਹੱਕੀ ਮੰਗਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ,ਜੋ ਕਿ ਸਾਰਿਆਂ ਦੀ ਬਰਦਾਸ਼ਤ ਤੋ ਬਾਹਰੀ ਹੈ।ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਅਗਰ ਇਨਾਂ ਕਰਮਚਾਰੀਆ ਨੇ ਅਜਿਹਾ ਹੀ ਵਰਤੀਰਾ ਰੱਖਿਆ ਅਤੇ ਮੰਗਾਂ ਦੀ ਪੂਰਤੀ ਲਈ ਕੋਈ ਹੱਲ ਨਾਂ ਕੀਤਾ ਤਾਂ ਇੱਕ ਅਪ੍ਰੈਲ ਤੋ ਸ਼ਾਹਕੋਟ ਦੇ ਵਾਰਡ ਨੰ: 1,8,9,10,12 ਅਤੇ 13 ਵਿੱਚ ਸਫਾਈ ਦਾ ਕੰਮ ਬੰਦ ਕਰ ਦਿੱਤਾ ਜਾਵੇਗਾ।ਸ਼ਹਿਰ ਵਾਸੀਆਂ ਨੂੰ ਅਗਰ ਕੋਈ ਮੁਸ਼ਕਿਲ ਪੇਸ਼ ਆਈ ਤਾਂ ਸਬੰਧਿਤ ਵਾਰਡਾਂ ਦੇ ਮੈਂਬਰ ਸਿੱਧੇ ਤੌਰ ‘ਤੇ ਜਿੰਮੇਵਾਰ ਹੋਣਗੇ।ਕਰਮਚਾਰੀਆ ਨੇ ਸ਼ਹਿਰ ਵਾਸੀਆ ਨੂੰ ਬੇਨਤੀ ਕੀਤੀ ਹੈ ਕਿ ਉਹ ਪਿਛਲੇ 4 ਮਹੀਨੇ ਤੋ ਬੰਦ ਪਈ ਤਨਖਾਹ ਅਤੇ ਬਕਾਇਆ ਅਦਾਇਗੀ ਕਰਵਾਉਣ ਲਈ ਆਪਣਾਂ ਰਸੂਖ ਵਰਤਦੇ ਹੋਏ ਸਾਡੇ ਨਾਲ ਸਹਿਯੋਗ ਕਰਨ।
ਮੀਟਿੰਗ ਵਿੱਚ ਮਿਊਂਸਪਲ ਇੰਪਲਾਈਜ ਐਸੋਸੀਏਸ਼ਨ ਦੇ ਪ੍ਰਧਾਨ ਕੁਲਵੰਤ ਸਿੰਘ ਖੋਸਾ, ਸਕੱਤਰ ਨਵਨੀਤ ਪ੍ਰਕਾਸ਼, ਸਤਨਾਮ ਸਿੰਘ ਸੁਆਮੀ, ਦਵਿੰਦਰ ਸਿੰਘ ਆਹਲੂਵਾਲੀਆ, ਰਜਿੰਦਰ ਕੁਮਾਰ, ਮਨਦੀਪ ਸਿੰਘ, ਰਸ਼ੀਦ ਕੁਮਾਰ, ਵਿਜੈ ਕੁਮਾਰ, ਤਰਸੇਮ ਲਾਲ, ਧਰਮਪਾਲ, ਅਤੇ ਬੀਬੀ ਕ੍ਰਿਸ਼ਨਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
Post a Comment