ਲੁਧਿਆਣਾ- (ਸਤਪਾਲ ਸੋਨੀ) ਡਾ: ਕੋਟਨਿਸ ਹਸਪਤਾਲ ਸਲੇਮ ਟਾਬਰੀ ਵਲੋਂ ਨੌਂਜਵਾਨ ਪੀੜ੍ਹੀ ਨੂੰ ਏਡਸ ਜਿਹੀ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਇਕ ਸਮਾਗਮ ਫਿਲਮੀ ਅਦਾਕਾਰ ਸ਼੍ਰੀ ਸਤੀਸ਼ ਕੌਲ ਦੀ ਅਗਵਾਈ ਹੇਠ ਕੀਤਾ ਗਿਆ ।ਸ਼੍ਰੀ ਸਤੀਸ਼ ਕੌਲ ਨੇ ਕਿਹਾ ਕਿ ਅੱਜ ਦੀ ਨੌਂਜਵਾਨ ਪੀੜ੍ਹੀ ਨਸ਼ਿਆਂ ਅਤੇ ਨਸ਼ਿਆਂ ਤੋਂ ਹੋਣ ਵਾਲੀਆਂ ਏਡਸ ਜਿਹੀਆਂ ਭਿਆਨਕ ਬਿਮਾਰੀਆਂ ਦੀ ਗ੍ਰਿਫਤ ਵਿਚ ਫਸਦੀ ਜਾ ਰਹੀ ਹੈ ਮੈਂ ਡਾ: ਕੋਟਨਿਸ ਹਸਪਤਾਲ ਦੇ ਨਾਲ ਮਿਲ ਕੇ ਆਪਣੀ ਜਿੰਦਗੀ ਦਾ ਬਾਕੀ ਸਮਾਂ ਨੌਂਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਪੰਜਾਬ ਦੇ 1200 ਪਿੰਡਾਂ ਵਿਚ ਜਾ ਕੇ ਨਸ਼ਿਆਂ ਤੋਂ ਬਚਣ ਦਾ ਸੁਨੇਹਾ ਦੇਵਾਂਗਾ ।ਸ਼੍ਰੀ ਸਤੀਸ਼ ਕੌਲ ਨੇ ਕਿਹਾ ਕਿ ਆਉਣ ਵਾਲੀਆਂ ਫਿਲਮਾਂ ਵਿੱਚ ਉਹ ਇਕ ਬਾਪ ਦ ਰੋਲ ਕਰ ਰਹੇ ਹਨ ਅਤੇ ਫਿਲਮਾਂ ਵਿੱਚੋਂ ਹੋਣ ਵਾਲੀ ਰਾਸ਼ੀ ਦਾ 10% ਹਿੱਸਾ ਉਹ ਏਡਸ ਵਰਗੀ ਭਿਆਨਕ ਬਿਮਾਰੀ ਨਾਲ ਲੜਣ ਲਈ ਸਹਿਯੋਗ ਦੇ ਰੂਪ ਵਿੱਚ ਦੇਣਗੇ । ਉਹ ਡਾ: ਕੋਟਨਿਸ ਹਸਪਤਾਲ ਦੇ ਨਾਲ ਮਿਲ ਕੇ ਪੰਜਾਬ ਦੀ ਨੌਂਜਵਾਨ ਪੀੜ੍ਹੀ ਨੂੰ ਨਸ਼ਿਆਂ ਤੋ ਬਚਾਉਣ ਲਈ ਕੰਮ ਕਰਨਗੇ।ਇਸ ਮੌਕੇ ਪੁਜੇ ਰਮਨਜੀਤ ਲਾਲੀ ਨੇ ਵੀ ਡਾ: ਕੋਟਨਿਸ ਹਸਪਤਾਲ ਸਲੇਮ ਟਾਬਰੀ ਨੂੰ ਆਪਣੇ ਵਲੋਂ ਹਰ ਤਰ੍ਹਾਂ ਦੇ ਸਮਰਥਨ ਦੀ ਘੋਸ਼ਣਾ ਕੀਤੀ ਅਤੇ ਇਸ ਨੇਕ ਕੰਮ ਲਈ 21000/- ਰੂਪੇ ਦੇਣ ਦੀ ਘੋਸ਼ਣਾ ਕੀਤੀ।ਡਾ: ਕੋਟਨਿਸ ਹਸਪਤਾਲ ਸਲੇਮ ਟਾਬਰੀ ਦੇ ਡਾ: ਇੰਦਰਜੀਤ ਸਿੰਘ ਨੇ ਦਸਿਆ ਕਿ ਇਸ ਸਮੇਂ ਪੰਜਾਬ ਦੇ 21% ਲੋਕਾਂ ਵਿੱਚ ਏਡਸ ਦੀ ਬਿਮਾਰੀ ਫੈਲ ਚੁੱਕੀ ਹੈ। ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਦੇ ਨਾਲ ਲੜਣ ਦੇ ਲਈ ਹਰ ਸਮਾਜ ਦੇ ਹਰ ਵਰਗ ਦਾ ਸਹਿਯੋਗ ਬਹਤ ਹੀ ਜਰੂਰੀ ਹੈ। ਇਸ ਮੌਕੇ ਡਾ: ਹਰਬੰਸ ਕੌਰ ਬੱਲ ਨੇ ਵੀ ਐਚ ਆਈ ਵੀ ਏਡਸ ਨਾਲ ਲੜਣ ਲਈ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿਵਾਇਆ ।

Post a Comment