ਲੁਧਿਆਣਾ ( ਸਤਪਾਲ ਸੋਨੀ ) ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਵਿੱਚ ਪੰਜਾਬ ਵਿਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਕਰਕੇ ਲੋਕਾਂ ਦੀ ਮਨਪਸੰਦ ਸਰਕਾਰ ਬਣ ਗਈ ਇਸ ਲਈ ਪੰਜਾਬ ਦੀ ਜਨਤਾ ਵੱਲੋਂ ਚਾਹੇ ਉਹ ਪੰਚਾਇਤ ਚੋਣਾਂ ਹੋਣ, ਨਗਰ ਕੌਂਸਲ ਚੋਣਾਂ ਜਾ ਫਿਰ ਵੱਡੀਆਂ ਚੋਣਾਂ ਹਰ ਚੋਣ ਵਿੱਚ ਗਠਜੋੜ ਦੇ ਉਮੀਦਵਾਰਾਂ ਨੂੰ ਵੱਡੇ ਵੋਟ ਫਤਵੇ ਨਾਲ ਜਿਤਾਇਆ ਜਾ ਰਿਹਾ ਹੈ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਭਾਵਾਧਸ ਵਲੋਂ ਅਕਾਲੀ ਦਲ ਦੀ ਮੋਗਾ ਜਿੱਤ ਦੀ ਖੁਸ਼ੀ ਵਿਚ ਕਰਵਾਏ ਗਏ ਸਮਾਗਮ ਦੌਰਾਨ ਭਾਵਾਧਸ ਦੇ ਰਾਸ਼ਟਰੀ ਸੰਚਾਲਕ ਨਰੇਸ਼ ਧੀਂਗਾਨ ਨੇ ਕੀਤਾ। ਉੁਨ•ਾਂ ਕਿਹਾ ਕਿ ਮੋਗਾ ਵਿਚ ਅਕਾਲੀ ਦਲ ਦੀ ਜਿੱਤ ਦਾ ਕਾਰਨ ਅਕਾਲੀ ਸਰਕਾਰ ਵਲੋਂ ਕਰਵਾਏ ਗਏ ਵਿਕਾਸ ਕਾਰਨ ਹਨ। ਜਿਸ ਕਰਕੇ ਮੋਗਾ ਤੋਂ ਅਕਾਲੀ ਦਲ ਦੇ ਉਮੀਦਵਾਰ ਜੋਗਿੰਦਰਪਾਲ ਜੈਨ ਨੂੰ 18845 ਵੋਟਾਂ ਦੇ ਨਾਲ ਜਿੱਤ ਹਾਸਿਲ ਹੋਈ ਹੈ। ਉਨ•ਾਂ ਕਿਹਾ ਕਿ ਮੋਗਾ ਜਿੱਤ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸੀਆਂ ਲਈ ਸਬਕ ਹੈ। ਇਸ ਲੱਡੂ ਵੰਡ ਕੇ ਵਰਕਰਾਂ ਵਲੋਂ ਇਕ ਦੂਜੇ ਦਾ ਮੂੰਹ ਵੀ ਮਿੱਠਾ ਕਰਵਾਇਆ ਗਿਆ। ਇਸ ਮੌਕੇ ਰਾਮਪਾਲ ਧੀਂਗਾਨ, ਰਤਨ ਸੁਦਾਈ, ਸ਼ਾਮ ਬੋਹਤ, ਸੰਜੀਵ ਏਕਲਵਯ, ਜਤਿੰਦਰ ਵਰੈਟੀ, ਜਤਿੰਦਰ ਘਾਬਰੀ, ਸੋਨੂੰ ਫੁੱਲਾਂਵਾਲ, ਪੱਪੂ ਮੱਕੜ, ਰਿਸ਼ੀ ਧੀਗਾਨ, ਪ੍ਰਦੀਪ ਲਾਂਬਾ, ਲਾਲ ਸਿੰਘ, ਰਾਜੇਸ਼ ਕਪੂਰ, ਸੋਨੂੰ ਡੁਲਗਚ, ਗੱਗਾ ਫੁੱਲਾਵਾਲ, ਜੋਗਿੰਦਰ ਚੌਹਾਨ, ਅਮਨ ਧੀਗਾਨ, ਜੋਗਿੰਦਰ ਚੌਹਾਨ, ਰਣਜੀਤ ਸਿੰਘ ਡੰਗ, ਹਰਵਿੰਦਰ ਸਿੰਘ ਗਿੱਲ, ਕਰਨ ਧੀਂਗਾਨ, ਅਰਜਨ ਧੀਂਗਾਨ, ਰਾਮ ਆਸਰਾ ਆਦਿ ਹਾਜ਼ਰ ਸਨ।

Post a Comment