ਮਾਨਸਾ, 05 ਫਰਵਰੀ (ਸਫਲਸੋਚ ) : ਜ਼ਿਲ•ਾ ਤੇ ਸੈਸ਼ਨ ਜੱਜ ਸ਼੍ਰ੍ਰੀ ਗੁਰਬੀਰ ਸਿੰਘ ਦੀਆਂ ਹਦਾਇਤਾਂ ’ਤੇ ਪਿੰਡ ਖ਼ਿਆਲਾ ਕਲਾਂ ਵਿਖੇ ਇੱਕ ਕਾਨੂੰਨੀ ਜਾਗਰੂਕਤਾ ਕੈਂਪ ਲਗਾਇਆ ਗਿਆ। ਸਿਵਲ ਜੱਜ (ਸੀਨੀਅਰ ਡਵੀਜ਼ਨ)-ਕਮ-ਸਕੱਤਰ ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਕਵਲਜੀਤ ਸਿੰਘ ਦੀ ਅਗਵਾਈ ’ਚ ਲਗਾਏ ਕੈਂਪ ਦੌਰਾਨ ਵਕੀਲ ਸ਼੍ਰੀਮਤੀ ਬਲਵੀਰ ਕੌਰ ਸਿੱਧੂ, ਸ਼੍ਰੀ ਬਲਕਰਨ ਸਿੰਘ ਬੱਲੀ ਤੇ ਸ਼੍ਰੀ ਗੁਰਪਿਆਰ ਸਿੰਘ ਧਿਗੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਸਾਰੀ ਨਾਲ ਸਬੰਧਤ ਕਾਮੇ ਰਾਜ ਮਿਸਤਰੀ, ਕਾਰਪੇਂਟਰ, ਵੈਲਡਰ, ਇਲੈਕਟ੍ਰੀਸ਼ਨ, ਟੈਕਨੀਸ਼ੀਅਨ, ਪੇਂਟਰ, ਸੁਪਰਵਾਈਜ਼ਰ ਅਤੇ ਮਜ਼ਦੂਰ, ਜਿਨ•ਾਂ ਦੀ ਉਮਰ 18 ਤੋ 60 ਸਾਲ ਤੱਕ ਹੈ ਅਤੇ ਜਿਨ•ਾਂ ਦੇ ਪਾਸ 90 ਦਿਨ ਕੰਮਕਾਜ ਕਰਨ ਦਾ ਤਜਰਬਾ ਹੈ, ਆਪਣੀ ਰਜਿਸਟ੍ਰੇਸ਼ਨ ਸਹਾਇਕ ਲੇਬਰ ਕਮਿਸ਼ਨਰ ਅਤੇ ਲੇਬਰ ਇੰਨਸਪੈਕਟਰ ਕੋਲ ਕਰਵਾ ਸਕਦੇ ਹਨ। ਉਨ•ਾਂ ਕਿਹਾ ਕਿ ਇਸ ਰਜਿਸਟ੍ਰੇਸ਼ਨ ਤੋਂ ਬਾਅਦ ਉਸਾਰੀ ਨਾਲ ਸਬੰਧਤ ਕਾਮੇ ਅਨੇਕਾਂ ਸਰਕਾਰੀ ਸਕੀਮਾਂ ਦਾ ਲਾਭ ਲੈਣ ਦੇ ਯੋਗ ਹੋ ਜਾਂਦੇ ਹਨ। ਉਨ•ਾਂ ਕਿਹਾ ਕਿ ਰਜਿਸਟ੍ਰੇਸ਼ਨ ਕਰਵਾਉਣ ਲਈ 145 ਰੁਪਏ ਸਰਕਾਰੀ ਫੀਸ ਵੱਜੋਂ ਜਮ•ਾਂ ਕਰਵਾਉਣੇ ਹੁੰਦੇ ਹਨ। ਉਨ•ਾਂ ਮਜ਼ਦੂਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਕਾਮੇ ਆਪਣੇ ਆਪ ਨੂੰ ਰਜਿਸਟਰਡ ਕਰਵਾਉਣ ਤਾਂ ਜੋ ਉਹ ਸਰਕਾਰੀ ਸਕੀਮਾਂ ਦਾ ਲਾਭ ਪ੍ਰਾਪਤ ਕਰ ਸਕਣ। ਇਸ ਮੌਕੇ ’ਤੇ ਸਰਪੰਚ ਮਹਿੰਦਰ ਖਾਨ, ਕਾਮਰੇਡ ਹਰਦੇਵ ਸਿੰਘ, ਮੈਬਰ ਪੰਚਾਇਤ ਕਰਨੈਲ ਸਿੰਘ, ਮੈਬਰ ਪੰਚਾਇਤ ਹਰਦੇਵ ਸਿੰਘ, ਸੇਵਕ ਸਿੰਘ ਅਤੇ ਕਲੱਬ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।

Post a Comment