-ਇਕ ਬੱਚੇ ਦੀ ਮਾਂ ਨੇ ਪ੍ਰੇਮੀ ਕੋਲੋਂ ਪਤੀ ਮਰਵਾ ’ਤਾ

Tuesday, March 05, 20130 comments


ਮਾਨਸਾ, 05 ਮਾਰਚ (ਸਫਲਸੋਚ ) : ਮਾਨਸਾ ਪੁਲਿਸ ਨੇ ਅੰਨੇ• ਕੇਸ ਦੀ ਗੁੱਥੀ ਸੁਲਝਾਉਂਦਿਆਂ ਇਕ ਵਿਆਹੁਤਾ ਔਰਤ ਅਤੇ ਉਸਦੇ ਪ੍ਰੇਮੀ ਨੂੰ ਸਾਥੀ ਸਮੇਤ ਆਪਣੇ ਪਤੀ ਦਾ ਕਤਲ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਸੀਨੀਅਰ ਕਪਤਾਨ ਪੁਲਿਸ ਡਾ. ਨਰਿੰਦਰ ਭਾਰਗਵ ਨੇ ਕਿਹਾ ਕਿ ਮਲਕੀਤ ਸਿੰਘ 17, 18 ਫਰਵਰੀ ਦੀ ਦਰਮਿਆਨੀ ਰਾਤ ਨੂੰ ਆਪਣੀ ਘਰਵਾਲੀ ਦੇ ਕਹਿਣ ’ਤੇ ਪਿੰਡ ਵਿਚੋਂ ਆਂਡੇ ਲੈਣ ਗਿਆ ਸੀ ਕਿ ਉਸਦੀ ਪਤਨੀ ਗੁਰਪ੍ਰੀਤ ਕੌਰ ਦੇ ਪ੍ਰੇਮੀ ਨੇ ਆਪਣੇ ਇਕ ਸਾਥੀ ਨਾਲ ਮਿਲਕੇ ਉਸਦਾ ਕਤਲ ਕਰ ਦਿੱਤਾ। ਉਸ ਸਮੇਂ ਜਦੋਂ 18 ਫਰਵਰੀ ਨੂੰ ਮਲਕੀਤ ਸਿੰਘ ਦੀ ਲਾਸ਼ ਪਿੰਡ ਉਭਾ ਵਿਖੇ ਮਿਲੀ ਤਾਂ ਕਿਸੇ ਨੇ ਸ਼ੱਕ ਵੀ ਨਹੀਂ ਕੀਤਾ ਕਿ ਇਸਨੂੰ ਮਰਵਾਉਣ ਵਾਲੀ ਇਸਦੀ 11 ਸਾਲਾਂ ਦੀ ਵਿਆਹੀ ਘਰਵਾਲੀ ਗੁਰਪ੍ਰੀਤ ਕੌਰ ਹੀ ਨਿਕਲੇਗੀ।
ਡਾ. ਭਾਰਗਵ ਨੇ ਕਿਹਾ ਕਿ ਮਲਕੀਤ ਸਿੰਘ ਦਾ ਵਿਆਹ ਗੁਰਪ੍ਰੀਤ ਕੌਰ ਨਾਲ ਕਰੀਬ 11 ਸਾਲ ਪਹਿਲਾਂ ਹੋਇਆ ਸੀ ਅਤੇ ਇਸ ਵਿਆਹ ਤੋਂ ਉਨ•ਾਂ ਦਾ ਇਕ 7 ਸਾਲ ਦਾ ਲੜਕਾ ਵੀ ਹੈ। ਉਨ•ਾਂ ਕਿਹਾ ਕਿ ਕਰੀਬ ਇਕ ਸਾਲ ਪਹਿਲਾਂ ਗੁਰਪ੍ਰੀਤ ਕੌਰ (29) ਦਾ ਚੱਕਰ ਮਲਕੀਤ ਸਿੰਘ ਦੇ ਮੌਸੇਰੇ ਭਰਾ ਰਾਜਵੰਤ ਸਿੰਘ ਉਰਫ ਰਾਜੂ (22) ਵਾਸੀ ਫੇਰੂਅਰਾਈਆਂ, ਰਾਏਕੋਟ ਨਾਲ ਹੋ ਗਿਆ ਸੀ। ਉਨ•ਾਂ ਕਿਹਾ ਕਿ ਜਿਵੇਂ ਹੀ ਦੋਹਾਂ ਦੇ ਰਿਸ਼ਤੇ ਦੀ ਭਿਣਕ ਮਲਕੀਤ ਸਿੰਘ ਨੂੰ ਲੱਗੀ ਤਾਂ ਉਹ ਇਤਰਾਜ ਕਰਨ ਲੱਗਾ। ਉਨ•ਾਂ ਕਿਹਾ ਕਿ ਦੋਨਾਂ ਪ੍ਰੇਮੀਆਂ ਨੂੰ ਮਲਕੀਤ ਸਿੰਘ ਆਪਣੇ ਪਿਆਰ ਵਿੱਚ ਇਕ ਰੋੜਾ ਜਾਪਣ ਲੱਗਾ ਤਾਂ ਉਨ•ਾਂ ਨੇ ਇਸਨੂੰ ਰਸਤੇ ਵਿੱਚੋਂ ਹਟਾਉਣ ਲਈ ਉਸਦੇ ਕਤਲ ਦੀ ਸਾਜਿਸ਼ ਰਚਣੀ ਸ਼ੁਰੂ ਕਰ ਦਿੱਤੀ। ਉਨ•ਾਂ ਕਿਹਾ ਕਿ ਦੋਨਾਂ ਦੇ ਦਿਮਾਗ ਵਿੱਚ ਕਿਤੇ ਨਾ ਕਿਤੇ ਇਹ ਗੱਲ ਵੀ ਸੀ ਕਿ ਮਲਕੀਤ ਸਿੰਘ ਤੋਂ ਬਾਅਦ ਗੁਰਪ੍ਰੀਤ ਕੌਰ ਦੇ ਪਰਿਵਾਰ ਵਾਲੇ ਉਸਦੀ ਪੱਗ ਰਾਜੂ ਨੂੰ ਹੀ ਦੇ ਦੇਣਗੇ। 
ਸੀਨੀਅਰ ਕਪਤਾਨ ਪੁਲਿਸ ਨੇ ਕਿਹਾ ਕਿ ਰਾਜੂ ਨੇ ਮਲਕੀਤ ਸਿੰਘ ਦਾ ਕਤਲ ਕਰਨ ਲਈ ਆਪਣੇ ਚਚੇਰੇ ਭਰਾ ਸਰਬਜੀਤ ਸਿੰਘ ਵਾਸੀ ਫੇਰੂ ਅਰਾਈਆਂ ਨੂੰ ਤਿਆਰ ਕਰ ਲਿਆ। ਉਨ•ਾਂ ਕਿਹਾ ਕਿ ਉਹ ਦੋਨੋਂ 17 ਫਰਵਰੀ 2013 ਦੀ ਰਾਤ ਨੂੰ ਮੋਟਰਸਾਈਕਲ ’ਤੇ ਰਾਏਕੋਟ ਤੋਂ ਉਭਾ ਆ ਗਏ ਅਤੇ ਫੋਨ ਕਰਕੇ ਗੁਰਪ੍ਰੀਤ ਕੌਰ ਨੂੰ ਕਿਹਾ ਕਿ ਉਹ ਕਿਸੇ ਬਹਾਨੇ ਮਲਕੀਤ ਸਿੰਘ ਨੂੰ ਬਾਹਰ ਭੇਜੇ ਤਾਂ ਗੁਰਪ੍ਰੀਤ ਕੌਰ ਨੇ ਆਪਣੇ ਘਰਵਾਲੇ ਨੂੰ ਆਂਡੇ ਲੈਣ ਲਈ ਬਾਹਰ ਭੇਜ ਦਿੱਤਾ। ਉਨ•ਾਂ ਕਿਹਾ ਕਿ ਦੋਨਾਂ ਨੇ ਉਸਨੂੰ ਘੇਰ ਲਿਆ ਅਤੇ ਰਾਜੂ ਨੇ ਉਸਨੂੰ ਪਿਛੋਂ ਜੱਫਾ ਮਾਰ ਲਿਆ ਤੇ ਸਰਬਜੀਤ ਸਿੰਘ ਨੇ ਬੇਰਹਿਮੀ ਨਾਲ ਚਾਕੂ ਮਾਰ-ਮਾਰ ਕੇ ਉਸਦਾ ਕਤਲ ਕਰ ਦਿੱਤਾ। 
ਡਾ. ਭਾਰਗਵ ਨੇ ਕਿਹਾ ਕਿ ਉਸ ਸਮੇਂ ਗੁਰਪ੍ਰੀਤ ਕੌਰ ਦੇ ਬਿਆਨ ’ਤੇ ਨਾਮਲੂਮ ਵਿਅਕਤੀਆਂ ਵਿਰੁੱਧ ਮੁਕੱਦਮਾ ਨੰਬਰ 8 ਮਿਤੀ 18-2-2013 ਅ/ਧ 302 ਹਿੰ:ਦੰ: ਥਾਣਾ ਜੋਗਾ ਵਿਖੇ ਦਰਜ ਹੋਇਆ। ਉਨ•ਾਂ ਕਿਹਾ ਕਿ ਇਹ ਕਤਲ ਇਕ ਅੰਨ•ਾ ਕਤਲ ਸੀ, ਜਿਸਨੂੰ ਟਰੇਸ ਕਰਨ ਲਈ ਉਨ•ਾਂ ਨੇ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਸਨ, ਜਿਨ•ਾਂ ’ਤੇ ਚਲਦੇ ਹੋਏ ਡੀ.ਐਸ.ਪੀ ਮਾਨਸਾ ਸੁਲੱਖਣ ਸਿੰਘ ਅਤੇ ਮੁੱਖ ਅਫਸਰ ਜੋਗਾ ਇੰਸਪੈਕਟਰ ਹਰਵਿੰਦਰ ਸਿੰਘ ਚੀਮਾ ਨੇ ਆਪਣੀ ਸੂਝ-ਬੂਝ ਨਾਲ ਇਸ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ। ਉਨ•ਾਂ ਕਿਹਾ ਕਿ ਰਾਜਵੰਤ ਸਿੰਘ, ਸਰਬਜੀਤ ਸਿੰਘ ਉਰਫ਼ ਸਰਬਾ ਵਾਸੀ ਫੇਰੂ ਅਰਾਈਆਂ, ਤਹਿਸੀਲ ਰਾਏਕੋਟ, ਜ਼ਿਲ•ਾ ਲੁਧਿਆਣਾ ਦਿਹਾਤੀ ਅਤੇ ਗੁਰਪ੍ਰੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ•ਾਂ ਕਿਹਾ ਕਿ ਕਤਲ ਵਿੱਚ ਵਰਤੇ ਗਏ ਮੋਟਰਸਾਈਕਲ ਅਤੇ ਚਾਕੂ ਵੀ ਬਰਾਮਦ ਕਰਵਾ ਲਏ ਗਏ ਹਨ।  ਪ੍ਰੈਸ ਕਾਨਫਰੰਸ ਦੌਰਾਨ ਡੀ.ਐਸ.ਪੀ. ਮਾਨਸਾ ਸ਼੍ਰੀ ਸੁਲੱਖਣ ਸਿੰਘ ਅਤੇ ਇੰਸਪੈਕਟਰ ਸ਼੍ਰੀ ਹਰਵਿੰਦਰ ਸਿੰਘ ਚੀਮਾ ਵੀ ਹਾਜ਼ਰ ਸਨ


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger