ਮਲਸੀਆਂ, 1 ਮਾਰਚ (ਸਚਦੇਵਾ) ਸ਼ੁੱਕਰਵਾਰ ਸਵੇਰੇ ਮਲਸੀਆਂ-ਨਕੋਦਰ ਮੁੱਖ ਮਾਰਗ ‘ਤੇ ਇੱਕ ਗੱਡੀ (ਛੋਟੇ ਹਾਥੀ) ਵੱਲੋਂ ਪੈਦਲ ਜਾ ਰਹੇ ਵਿਅਕਤੀ ਨੂੰ ਜਬਰਦਸਤ ਟੱਕਰ ਮਾਰਨ ਕਾਰਣ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਜਾਣਕਾਰੀ ਅਨੁਸਾਰ ਗੁਰਦਾਸ ਚੰਦ ਨੰਬਰਦਾਰ (57) ਪੁੱਤਰ ਰਤਨ ਸਿੰਘ ਵਾਸੀ ਪੱਤੀ ਅਕਲਪੁਰ (ਮਲਸੀਆਂ) ਰੋਜ਼ਾਨਾਂ ਦੀ ਤਰ•ਾਂ ਸ਼ੁੱਕਰਵਾਰ ਸਵੇਰੇ ਕਰੀਬ 6:30 ਵਜੇ ਸੈਰ ਕਰਕੇ ਪੈਦਲ ਆਪਣੇ ਘਰ ਵਾਪਸ ਜਾ ਰਿਹਾ ਸੀ ਕਿ ਸੀਬੀਆ ਪੈਲਸ ਵਾਲੇ ਮੌੜ ‘ਤੇ ਇੱਕ ਤੇਜ਼ ਰਫਤਾਰ ਚਿੱਟੇ ਹਾਥੀ (ਨੰ: ਪੀ.ਬੀ9ਕਿਓ-2181) ਨੇ ਉਸ ਨੂੰ ਪਿੱਛੋਂ ਦੀ ਜਬਰਦਸਤ ਟੱਕਰ ਮਾਰੀ, ਜਿਸ ਕਾਰਣ ਗੁਰਦਾਸ ਚੰਦ ਗੰਭੀਰ ਜਖਮੀ ਹੋ ਗਿਆ । ਜਖਮੀ ਗੁਰਦਾਸ ਚੰਦ ਨੂੰ ਨਕੋਦਰ ਵਿਖੇ ਇਲਾਜ ਲਈ ਲਿਜਾਇਆ ਜਾ ਰਿਹਾ ਸੀ, ਕਿ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ । ਇਸ ਘਟਨਾਂ ਬਾਰੇ ਰਾਹਗੀਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਚਾਲਕ ਸਮੇਤ ਛੋਟੇ ਹਾਥੀ ਨੂੰ ਕਬਜ਼ੇ ਵਿੱਚ ਲੈ ਕੇ ਲਾਸ਼ ਨੂੰ ਪੋਸਟਮਾਰਟਮ ਲਈ ਨਕੋਦਰ ਭੇਜ ਦਿੱਤਾ । ਛੋਟੇ ਹਾਥੀ ਦੇ ਚਾਲਕ ਦੀ ਪਹਿਚਾਣ ਕਪਿਲ ਦੇਵ ਪੁੱਤਰ ਦੇਵ ਦੱਤ ਵਾਸੀ ਸ਼ੇਖੂਪੁਰਾ (ਕਪੂਰਥਲਾ) ਵਜੋਂ ਹੋਈ ਹੈ, ਜੋ ਕਿ ਰੋਜ਼ਾਨਾਂ ਸਵੇਰੇ ਜਲੰਧਰ ਤੋਂ ਛੋਟੇ ਹਾਥੀ ‘ਚ ਅਖਬਾਰਾਂ ਲੈ ਕੇ ਆਉਦਾ ਸੀ ।

Post a Comment