ਸ਼ਾਹਕੋਟ/ਮਲਸੀਆਂ, 1 ਮਾਰਚ (ਸਚਦੇਵਾ) ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਲਈ ਜਾ ਰਹੀ ਬਾਰ•ਵੀਂ ਜਮਾਤ ਦੇ ਦੂਸਰੇ ਸਮੈਸਟਰ ਦੀ ਸਲਾਨਾ ਪ੍ਰੀਖਿਆ ਸ਼ੁੱਕਰਵਾਰ ਨੂੰ ਸ਼ੁਰੂ ਹੋ ਗਈ । ਬਾਰ•ਵੀਂ ਦੀ ਪ੍ਰੀਖਿਆ ਦੇ ਪਹਿਲੇ ਦਿਨ ਅੰਗਰੇਜ਼ੀ ਦੇ ਪੇਂਪਰ ‘ਚ ਪੱਤਰਕਾਰਾਂ ਦੀ ਟੀਮ ਵੱਲੋਂ ਸ਼ਾਹਕੋਟ, ਨੰਗਲ ਅੰਬੀਆਂ, ਢੰਡੋਵਾਲ, ਪੂਨੀਆਂ, ਮਲਸੀਆ, ਲਸੂੜੀ ਆਦਿ ਪ੍ਰੀਖਿਆ ਕੇਂਦਰਾਂ ਦਾ ਦੌਰਾ ਕੀਤਾ ਗਿਆ, ਜਿਸ ਦੌਰਾਨ ਦੇਖਿਆ ਗਿਆ ਕਿ ਸਾਰੇ ਹੀ ਪ੍ਰੀਖਿਆ ਕੇਂਦਰਾਂ ‘ਚ ਪ੍ਰੀਖਿਆ ਸ਼ਾਂਤੀ ਪੂਰਵਕ ਚੱਲ ਰਹੀ ਸੀ ਅਤੇ ਸਕੂਲਾਂ ਦੇ ਬਾਹਰੀ ਹਲਾਤਾਂ ਅਨੁਸਾਰ ਕਿਸੇ ਵੀ ਪ੍ਰੀਖਿਆ ਕੇਂਦਰ ‘ਚ ਬਾਹਰੀ ਦਖਲ ਅੰਦਾਜ਼ੀ ਨਹੀਂ ਸੀ । ਪ੍ਰੀਖਿਆ ਦੇ ਪਹਿਲੇ ਦਿਨ ਵੱਖ-ਵੱਖ ਪ੍ਰੀਖਿਆ ਕੇਂਦਰਾਂ ‘ਚ ਸਿੱਖਿਆ ਵਿਭਾਗ ਅਤੇ ਸਿਵਲ ਪ੍ਰਸ਼ਾਸ਼ਣ ਵੱਲੋਂ ਤਾਇਨਾਤ ਕੀਤੀ ਟੀਮਾਂ ਵੱਲੋਂ ਵੀ ਅਚਨਚੇਤ ਜਾਂਚ ਕੀਤੀ ਗਈ । ਐਸ.ਡੀ.ਐਮ ਸ਼ਾਹਕੋਟ ਟੀ.ਐਨ ਪਾਸੀ ਵੱਲੋਂ ਬਣਾਈ ਗਈ ਚੈਕਿੰਗ ਟੀਮ ਦੇ ਇੰਚਾਰਜ ਅਰਵਿੰਦਰ ਸਿੰਘ ਸਾਹੀ ਸਕੱਤਰ ਮਾਰਕੀਟ ਕਮੇਟੀ ਸ਼ਾਹਕੋਟ ਨੇ ਦੱਸਿਆ ਕਿ ਉਨ•ਾਂ ਵੱਲੋਂ ਨੰਗਲ ਅੰਬੀਆਂ ਅਤੇ ਸ਼ਾਹਕੋਟ ਦੇ ਸਕੂਲਾਂ ‘ਚ ਚੱਲ ਰਹੀ ਬਾਰ•ਵੀਂ ਦੀ ਪ੍ਰੀਖਿਆ ਦੀ ਚੈਕਿੰਗ ਕੀਤੀ ਗਈ ਹੈ, ਜਿਸ ਦੌਰਾਨ ਸਾਰੇ ਪ੍ਰੀਖਿਆ ਕੇਂਦਰ ਵਿੱਚ ਸ਼ਾਂਤੀ ਪਾਈ ਗਈ ਅਤੇ ਜਾਂਚ ਦੌਰਾਨ ਕਿਸੇ ਵੀ ਵਿਦਿਆਰਥੀ ਪਾਸੋਂ ਕਿਸੇ ਵੀ ਪ੍ਰਕਾਰ ਦੀ ਨਕਲ ਸਮੱਗਰੀ ਬ੍ਰਾਮਦ ਨਹੀਂ ਹੋਈ ।

Post a Comment