ਕਿਸਾਨ ਝੋਨੇ ਦੀ ਅਗੇਤੀ ਲਵਾਈ ਨਾ ਕਰਨ

Tuesday, March 26, 20130 comments


ਸ੍ਰੀ ਮੁਕਤਸਰ ਸਾਹਿਬ, 26 ਮਾਰਚ  (ਸਫਲਸੋਚ  ) ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਹੇਠਾਂ ਜਾਣ ਤੋਂ ਰੋਕਣ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵਲੋਂ ਪ੍ਰੀਜ਼ਰਵੇਸ਼ਨ ਆਫ ਸਬ ਸਾਇਲ ਵਾਟਰ ਐਕਟ 2009 ਬਣਾਇਆ ਗਿਆ ਹੈ। ਇਸ ਐਕਟ ਅਨੁਸਾਰ ਝੋਨੇ ਦੀ ਪਨੀਰੀ ਬੀਜਣ ਦਾ ਸਮਾਂ 1 ਮਈ ਤੋਂ, ਡਰਿੱਲ ਰਾਹੀਂ ਝੋਨੇ ਦੀ ਸਿੱਧੀ ਬਿਜਾਈ ਦਾ ਸਮਾਂ 1 ਜੂਨ ਤੋਂ, ਝੋਨੇ ਦੀ ਲਵਾਈ ਦਾ ਸਮਾਂ 10 ਜੂਨ ਤੋਂ ਸ਼ੁਰੂ ਹੁੰਦਾ ਹੈ।। ਜੇਕਰ ਕੋਈ ਕਿਸਾਨ ਉਪਰੋਕਤ ਕਾਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਉਸਨੂੰ 10,000/- ਰੁਪਏ ਪ੍ਰਤੀ ਏਕੜ ਫੀ ਪਾਰਟ ਜੁਰਮਾਨਾ ਹੋ ਸਕਦਾ ਹੈ ਅਤੇ ਪਨੀਰੀ ਜਾਂ ਲੱਗੇ ਝੋਨੇ ਦੀ ਵਹਾਈ ਵੀ ਕਿਸਾਨ ਦੇ ਖਰਚੇ ਤੇ ਹੋ ਸਕਦੀ ਹੈ। ਇਹ ਜਾਣਕਾਰੀ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਸ: ਬੇਅੰਤ ਸਿੰਘ ਨੇ ਦਿੱਤੀ ਹੈ।ਦੱਸਿਆ ਕਿ ਇਸ ਤੋ ਪਹਿਲਾਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ 23 ਪਿੰਡਾਂ ਨੂੰ ਸਪੈਸ਼ਲ ਨੋਟੀਫਿਕੇਸ਼ਨ ਜਾਰੀ ਕਰਕੇ ਜੋ ਛੋਟ ਦਿੱਤੀ ਗਈ ਸੀ ਉਹ ਕੇਵਲ 2 ਸਾਲ ਲਈ ਹੀ ਸੀ ਅਤੇ ਹੁਣ ਇਨ੍ਹਾਂ 23 ਪਿੰਡਾਂ ਤੇ ਵੀ ਇਹ ਐਕਟ ਲਾਗੂ ਹੋਵੇਗਾ। ਉਨ੍ਹਾਂ  ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਕਾਨੂੰਨ ਦੀ ਉਲੰਘਣਾ ਨਾ ਕੀਤੀ ਜਾਵੇ ਅਤੇ ਨਿਰਧਾਰਿਤ ਕੀਤੀਆਂ ਮਿਤੀਆਂ ਮੁਤਾਬਿਕ ਹੀ ਪਨੀਰੀ/ਝੋਨਾ ਲਾਉਣ ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger