ਨਾਭਾ, 25 ਮਾਰਚ (ਜਸਬੀਰ ਸਿੰਘ ਸੇਠੀ)-ਅੱਜ ਸਹਿਰ ਦੇ ਵਾਰਡ ਨੰਬਰ 15 ਵਿੱਚ ਯੂਥ ਅਕਾਲੀ ਦਲ ਵੱਲੋ ਇੱਕ ਵਿਸੇਸ ਸਮਾਗਮ ਦਾ ਆਯੋਜਨ ਕਰਵਾਇਆ ਗਿਆ। ਇਸ ਮੌਕੇ ਤੇ ਹਲਕਾ ਨਾਭਾ ਦੇ ਇੰਚਾਰਜ ਮੱਖਣ ਸਿੰਘ ਲਾਲਕਾ ਅਤੇ ਯੂਥ ਅਕਾਲੀ ਦਲ ਦੇ ਬਲਾਕ ਪ੍ਰਧਾਨ ਤੇ ਕੌਸਲਰ ਹਰਪ੍ਰੀਤ ਸਿੰਘ ਪ੍ਰੀਤ ਨੇ ਵਿਸੇਸ ਤੌਰ ਤੇ ਸਮੂਲੀਅਤ ਕੀਤੀ। ਇਸ ਮੌਕੇ ਤੇ ਯੂਥ ਅਕਾਲੀ ਦਲ ਦੇ ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਪ੍ਰੀਤ ਨੇ ਅਰੁਣ ਕੁਮਾਰ ਅਗਰਵਾਲ ਨੂੰ ਵਾਰਡ ਨੰਬਰ 15 ਦਾ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ। ਇਸ ਤੋ ਇਲਾਵਾ ਉਹਨਾਂ ਉਮਾ ਸੰਕਰ ਨੂੰ ਸਲਾਹਕਾਰ , ਅਨਮੇਸ ਗੋਇਲ ਨੂੰ ਮੀਤ ਪ੍ਰਧਾਨ ਅਤੇ ਕਮਲ ਗੋਇਲ ਨੂੰ ਖਜਾਨਚੀ ਬਣਾਇਆ । ਇਸ ਮੌਕੇ ਤੇ ਆਗਾਮੀ ਨਗਰ ਕੌਸਲ ਚੌਣਾਂ ਦੀ ਗੱਲ ਕਰਦਿਆਂ ਹਲਕਾ ਇੰਚਾਰਜ ਸ੍ਰ ਮੱਖਣ ਸਿੰਘ ਲਾਲਕਾ ਨੇ ਆਖਿਆ ਕਿ ਭਾਦਸੋ ਵਾਂਗ ਅਕਾਲੀ ਭਾਜਪਾ ਨਾਭਾ ਦੀਆਂ ਨਗਰ ਕੌਸਲ ਚੌਣਾਂ ਵਿੱਚ ਵੀ ਸਾਰੀਆਂ ਦੀਆਂ ਸਾਰੀਆਂ ਸੀਟਾਂ ਤੇ ਜਿੱਤ ਹਾਸਿਲ ਕਰੇਗਾ ਅਤੇ ਨਗਰ ਕੌਸਲ ਵਿੱਚ ਨਿਰੋਲ ਅਕਾਲੀ ਦਲ ਦੀ ਕਮੇਟੀ ਬਣਾਵੇਗਾ। ਉਹਨਾਂ ਆਖਿਆ ਕਿ ਯੂਥ ਅਕਾਲੀ ਦਲ ਦੇ ਬਲਾਕ ਪ੍ਰਧਾਨ ਅਤੇ ਨੌਜਵਾਨ ਕੌਸਲਰ ਹਰਪ੍ਰੀਤ ਸਿੰਘ ਪ੍ਰੀਤ ਨੇ ਲਗਾਤਾਰ ਸਹਿਰ ਦੇ ਸਾਰੇ ਵਾਰਡਾ ਵਿੱਚ ਯੂਥ ਮੀਟਿੰਗਾਂ ਰਾਂਹੀ ਯੂਥ ਅਕਾਲੀ ਦਲ ਦੇ ਵਾਰਡ ਪ੍ਰਧਾਨ ਬਣਾਏ ਹਨ ਜੋ ਕਿ ਸਲਾਘਾਯੋਗ ਉਪਰਾਲਾ ਹੈ। ਉਧਰ ਦੂਜੇ ਪਾਸੇ ਬਲਾਕ ਪ੍ਰਧਾਨ ਪ੍ਰੀਤ ਨੇ ਕਿਹਾ ਕਿ ਸਾਡਾ ਮਕਸਦ ਯੂਥ ਵਰਕਰਾਂ ਵਿੱਚ ਜੌਸ ਪੈਦਾ ਕਰਨਾ ਹੈ ਤਾਂ ਜੋ ਆਉਣ ਵਾਲੀਆਂ ਨਗਰ ਕੌਸਲ ਦੀਆਂ ਚੌਣਾਂ ਵਿੱਚ ਉਹ ਵਧੀਆ ਰੋਲ ਨਿਭਾ ਸਕਣ ਅਤੇ ਆਪਣੇ ਆਪਣੇ ਵਾਰਡ ਦੇ ਲੋਕਾਂ ਦੀ ਸੇਵਾ ਕਰ ਸਕਣ। ਉਹਨਾਂ ਦਾਅਵਾ ਕੀਤਾ ਕਿ ਆਉਣ ਵਾਲੀਆਂ ਲੋਕ ਸਭਾ ਚੌਣਾਂ , ਬਲਾਕ ਸੰਮਤੀ , ਜਿਲਾ ਪਰਿਸਦ ਅਤੇ ਸਰਪੰਚੀ ਦੀਆਂ ਚੌਣਾਂ ਵਿੱਚ ਯੂਥ ਅਕਾਲੀ ਦਲ ਅਹਿਮ ਰੋਲ ਨਿਭਵੇਗਾ ਅਤੇ ਸਾਰੀਆਂ ਸੀਟਾਂ ਜਿੱਤ ਕੇ ਸ੍ਰ ਲਾਲਕਾ ਦੀ ਝੋਲੀ ਵਿੱਚ ਪਾਵੇਗਾ। ਇਹ ਮੀਟਿੰਗ ਇੱਕ ਵੱਡੀ ਰੈਲੀ ਦਾ ਰੂਪ ਧਾਰਨ ਕਰ ਗਈ। ਇਸ ਮੌਕੇ ਤੇ ਇਸ ਮੌਕੇ ਤੇ ਯੂਥ ਅਕਾਲੀ ਦਲ ਬਲਾਕ ਨਾਭਾ ਦੇ ਸੀਨੀਅਰ ਮੀਤ ਪ੍ਰਧਾਨ ਬਬਲੂ ਖੌਰਾ, ਸਹਿਰੀ ਪ੍ਰਧਾਨ ਮਨਦੀਪ ਸਿੰਘ ਮੋਨੂੰ, ਉਪ ਪ੍ਰਧਾਨ ਅਰੁਣ ਕੁਮਾਰ ਲੱਕੀ, ਪ੍ਰਿਤਪਾਲ ਸਿੰਘ ਬੱਤਰਾ, ਮਿੱਠੂ ਸਾਹਨੀ, ਜਸਵੀਰ ਸਿੰਘ ਛਿੰਦਾ ਪੀ ਏ ਟੂ ਮੱਖਣ ਲਾਲਕਾ, ਗੁਰਜੰਟ ਸਿੰਘ ਭਾਦਸੌ, ਭਰਤ ਕੁਮਾਰ, ਸੋਨੂੰ, ਅਸੀਸ ਕੁਮਾਰ, ਮਨਵੀਰ ਖੱਟੜਾ, ਵਿਨੌਦ ਗੌਰੀ ਤੋ ਇਲਾਵਾ ਵੱਡੀ ਗਿਣਤੀ ਵਿੱਚ ਯੂਥ ਅਕਾਲੀ ਵਰਕਰ ਮੌਜੂਦ ਸਨ।
ਨਾਭਾ ਦੇ ਵਾਰਡ ਨੰਬਰ 15 ਵਿੱਚ ਯੂਥ ਅਕਾਲੀ ਦਲ ਵੱਲੋ ਬਣਾਏ ਗਏ ਨਵੇ ਪ੍ਰਧਾਨ ਅਰੁਣ ਕੁਮਾਰ ਅਗਰਵਾਲ ਤੇ ਹੋਰ ਮੈਬਰ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਅਤੇ ਬਲਾਕ ਨਾਭਾ ਦੇ ਪ੍ਰਧਾਨ ਅਤੇ ਕੌਸਲਰ ਹਰਪ੍ਰੀਤ ਸਿੰਘ ਪ੍ਰੀਤ ਦੇ ਨਾਲ।


Post a Comment