ਨਾਭਾ, 25 ਮਾਰਚ (ਜਸਬੀਰ ਸਿੰਘ ਸੇਠੀ)-ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਲਾਏ ਗਏ ਪ੍ਰਾਪਰਟੀ ਟੈਕਸਾਂ ਦਾ ਨਾਭਾ ਵਪਾਰ ਮੰਡਲ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਟੈਕਸ ਨਾਲ ਪੰਜਾਬ ਦੇ ਲੋਕਾਂ ਵਿੱਚ ਬਹੁਤ ਭਗਦੜ ਮੱਚ ਗਈ ਲੋਕਾਂ ਦੇ ਕਾਰੋਬਾਰ ਪਹਿਲਾਂ ਹੀ ਮਹਿੰਗਾਈ ਕਾਰਨ ਫੇਲ ਹੋ ਚੁੱਕੇ ਹਨ। ਹੁਣ ਹਰੇਕ ਵਰਗ ਨੂੰ ਮਹਿੰਗਾਈ ਕਾਰਨ ਗੁਜਾਰਾ ਕਰਨਾ ਮੁਸ਼ਕਲ ਹੋ ਗਿਆ ਹੈ। ਸਰਕਾਰ ਵੱਲੋਂ ਪਹਿਲਾਂ ਹੀ ਵਪਾਰੀਆਂ ਤੇ ਹਰੇਕ ਕਿਸਮ ਦੇ ਟੈਕਸ ਲਾਏ ਹੋਏ ਹਨ। ਸਰਕਾਰ ਵੱਲੋ ਂਪਹਿਲਾਂ ਹੀ ਮਕਾਨ ਦੀ ਉਸਾਰੀ, ਸੀਵਰੇਜ ਅਤੇ ਵਾਟਰ ਸਪਲਾਈ ਦੇ ਬਿਲ ਪਹਿਲਾਂ ਹੀ ਲਗਾਏ ਹੋਏ ਹਨ। ਹੁਣ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਘਰਾਂ ਅਤੇ ਖਾਲੀ ਪਲਾਟਾਂ ਤੇ ਵੀ ਟੈਕਸ ਲਗਾ ਦਿੱਤੇ ਹਨ। ਅਗਰ ਪੰਜਾਬ ਸਰਕਾਰ ਇਹ ਟੈਕਸ ਇਕ ਮਹੀਨੇ ਦੇ ਵਿੱਚ ਵਾਪਸ ਨਹੀ ਲੈਂਦਂੀ ਤਾਂ ਪੰਜਾਬ ਦੇ ਸਾਰੇ ਵਪਾਰ ਮੰਡਲਾਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਜਾਵੇਗਾ ਅਤੇ ਇਸ ਟੈਕਸ ਦਾ ਸਖਤ ਵਿਰੋਧ ਕੀਤਾ ਜਾਵੇਗਾ ਅਤੇ ਜੇਕਰ ਇਹ ਟੈਕਸ ਸਰਕਾਰ ਨੇ ਵਾਪਸ ਨਾ ਲਏ ਤਾਂ ਨਾਭਾ ਵਪਾਰ ਮੰਡਲ ਮਾਣਯੋਗ ਹਾਈ ਕੋਰਟ ਦਾ ਦਰਵਾਜਾ ਖਟਕਾਉਣ ਲਈ ਮਜਬੂਰ ਹੋ ਜਾਵੇਗਾ। ਇਸ ਮੌਕੇ ਸੋਮਨਾਥ ਢੱਲ (ਪ੍ਰਧਾਨ), ਸੁਭਾਸ ਸਹਿਗਲ (ਜਨਰਨ ਸੈਕਟਰੀ), ਸਤਿੰਦਰ ਮਿੱਤਲ (ਸੀਨੀ: ਵਾਇਸ ਪ੍ਰਧਾਨ), ਅਮਰਦੀਪ ਖੰਨਾਂ, ਹਰੀ ਸੇਠ, ਅਵਤਾਰ ਸਿੰਘ ਧਾਲੀਵਾਲ, ਪਰਵੀਨ ਮਿੱਤਲ, ਮੋਹਿੰਦਰ ਮੋਦੀ, ਅਸੋਕ ਗੋਇਲ, ਦਰਸ਼ਨ ਅਰੌੜਾ, ਅਸੋਕ ਅਰੌੜਾ, ਨਵਜੀਤ ਕੁਮਾਰ, ਬਲਦੇਵ ਕੁਮਾਰ, ਵਿਜੈ ਗੁਪਤਾ, ਸੁਲੀਮ ਮੁਹੰਮਦ, ਕਮਲ ਗੋਇਲ, ਨਰੇਸ ਕੁਮਾਰ, ਸੁਰਦਰਸਨ ਬਾਸ਼ਲ, ਵਿਨੋਦ ਚਾਵਲਾ ਆਦਿ ਹਾਜਰ ਸਨ।

Post a Comment